ਬ੍ਰਿਟਿਸ਼ PM ਨੇ 56 ਸਾਲ ਦੀ ਉਮਰ ਵਿਚ ਕਰਵਾਇਆ ਤੀਜਾ ਵਿਆਹ
Published : May 30, 2021, 1:53 pm IST
Updated : May 30, 2021, 1:53 pm IST
SHARE ARTICLE
Boris Johnson and Carrie Symonds marry in secret ceremony
Boris Johnson and Carrie Symonds marry in secret ceremony

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਨੂੰ ਅਪਣੀ ਮੰਗੇਤਰ ਕੈਰੀ ਸਾਇਮੰਡਜ਼ ਨਾਲ ਇਕ ਗੁਪਤ ਸਮਾਰੋਹ ਵਿਚ ਵਿਆਹ ਕਰਵਾ ਲਿਆ ਹੈ।

ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਨੂੰ ਅਪਣੀ ਮੰਗੇਤਰ ਕੈਰੀ ਸਾਇਮੰਡਜ਼ ਨਾਲ ਇਕ ਗੁਪਤ ਸਮਾਰੋਹ ਵਿਚ ਵਿਆਹ ਕਰਵਾ ਲਿਆ ਹੈ। ਬ੍ਰਿਟਿਸ਼ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਨਿਊਜ਼ ਏਜੰਸੀ ਰਾਇਟਰਜ਼ ਨੇ ਦੱਸਿਆ ਕਿ ਵਿਆਹ ਸਮਾਰੋਹ ਵੈਸਟਮਿੰਸਟਰ ਚਰਚ ਵਿਚ ਹੋਇਆ। ਹਾਲਾਂਕਿ ਬੋਰਿਸ ਜਾਨਸਨ ਦੇ ਡਾਊਨਿੰਗ ਸਟ੍ਰੀਟ ਦੇ ਦਫ਼ਤਰ ਦੇ ਬੁਲਾਰੇ ਨੇ ਇਹਨਾਂ ਰਿਪੋਰਟਾਂ ’ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Boris Johnson and Carrie Symonds marry in secret ceremonyBoris Johnson and Carrie Symonds marry in secret ceremony

ਬ੍ਰਿਟਿਸ਼ ਅਖ਼ਬਾਰ ਦ ਸਨ ਅਤੇ ਮੇਲ ਆਨ ਸੰਡੇ ਵਿਚ ਛਪੀਆਂ ਰਿਪੋਰਟਾਂ ਮੁਤਾਬਕ ਵਿਆਹ ਸਮਾਰੋਹ ਵਿਚ ਆਖਰੀ ਸਮੇਂ ਮਹਿਮਾਨਾਂ ਨੂੰ ਬੁਲਾਇਆ ਗਿਆ। ਵਿਆਹ ਦੀ ਜਾਣਕਾਰੀ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਵੀ ਨਹੀਂ ਦਿੱਤੀ ਗਈ। ਦੱਸ ਦਈਏ  ਕਿ ਬੋਰਿਸ ਜਾਨਸਨ ਦਾ ਇਹ ਤੀਜਾ ਵਿਆਹ ਹੈ। ਕੋਰੋਨਾ ਦੇ ਚਲਦਿਆਂ ਵਿਆਹ ਵਿਚ 30 ਲੋਕਾਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਗਈ।

Boris JohnsonBoris Johnson

ਖ਼ਬਰਾਂ ਮੁਤਾਬਕ 2019 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਜਾਨਸਨ ਅਪਣੀ 33 ਸਾਲਾ ਮੰਗੇਤਰ ਕੈਰੀ ਸਾਇਮੰਡਜ਼ ਨਾਲ ਡਾਊਨਿੰਗ ਸਟ੍ਰੀਟ ਵਿਚ ਰਹਿ ਰਹੇ ਹਨ। ਪਿਛਲੇ ਸਾਲ ਦੀ ਸ਼ੁਰੂਆਤ ਵਿਚ ਹੀ ਉਹਨਾਂ ਨੇ ਆਪਣੇ ਅਤੇ ਕੈਰੀ ਦੇ ਰਿਸ਼ਤੇ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਦੇ ਬੇਟੇ ਦਾ ਜਨਮ 2020 ਵਿਚ ਹੋਇਆ ਸੀ।

Boris Johnson and Carrie Symonds marry in secret ceremonyBoris Johnson and Carrie Symonds marry in secret ceremony

ਜ਼ਿਕਰਯੋਗ ਹੈ ਕਿ ਬੋਰਿਸ ਜਾਨਸਨ ਦਾ ਦੋ ਵਾਰ ਤਲਾਕ ਹੋ ਚੁੱਕਾ ਹੈ। ਉਹਨਾਂ ਦਾ ਪਹਿਲਾ ਵਿਆਹ 1987 ਵਿਚ ਐਲੇਗ੍ਰੈ ਮਸਟਿਨ ਓਵੇਨ ਨਾਲ ਹੋਇਆ ਸੀ ਪਰ 1990 ਵਿਚ ਦੋਵੇਂ ਵੱਖ ਹੋ ਗਏ। ਇਸ ਤੋਂ ਬਾਅਦ ਉਹਨਾਂ ਨੇ ਅਪਣੇ ਬਚਪਨ ਦੀ ਦੋਸਤ ਅਤੇ ਵਕੀਲ ਮੇਰਿਨਾ ਵ੍ਹੀਲਰ ਨਾਲ ਵਿਆਹ ਕਰਵਾਇਆ। ਦੋਵਾਂ ਦੇ ਚਾਰ ਬੱਚੇ ਹਨ। ਸਤੰਬਰ 2018 ਵਿਚ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement