
ਨੇਤਨਯਾਹੂ ਅਤੇ ਮੋਦੀ ਨੂੰ ਕੀਤੀ ਸ਼ਿਕਾਇਤ
ਤਿਰੁਵਨੰਤਪੁਰਮ : ਇਜ਼ਰਾਇਲ ਦੀ ਕੰਪਨੀ ਮਾਕਾ ਬ੍ਰੇਵਰੀ ਨੇ ਸ਼ਰਾਬ ਦੀਆਂ ਬੋਤਲਾਂ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਛਾਪ ਦਿੱਤੀ। ਇਸ ਦੇ ਵਿਰੁੱਧ ਕੇਰਲਾ ਦਾ ਮਹਾਤਮਾ ਗਾਂਧੀ ਨੈਸ਼ਨਲ ਫ਼ਾਊਂਡੇਸ਼ਨ ਦੇ ਪ੍ਰਧਾਨ ਏ.ਬੀ. ਜੋਸ ਨੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਸ਼ਰਾਬ ਦੀਆਂ ਬੋਤਲਾਂ ਅਤੇ ਕੇਨਾਂ ਤੋਂ ਮਹਾਤਮਾ ਗਾਂਧੀ ਦੀ ਤਸਵੀਰ ਹਟਾਉਣ ਦੀ ਮੰਗ ਕੀਤੀ ਹੈ। ਜੋਸ ਨੇ ਇਸ ਸਬੰਧ 'ਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ।
Mahatma Gandhi
ਜੋਸ ਨੇ ਕਿਹਾ ਕਿ ਸ਼ਰਾਬ ਦੀਆਂ ਬੋਤਲਾਂ 'ਤੇ ਛਾਪੀ ਗਈ ਤਸਵੀਰ ਨੂੰ ਅਮਿਤ ਸ਼ਿਮੋਨੀ ਨਾਂ ਦੇ ਵਿਅਕਤੀ ਨੇ ਡਿਜ਼ਾਈਨ ਕੀਤਾ ਹੈ। ਜੋਸ ਨੇ ਕਿਹਾ, "ਗਾਂਧੀ ਦਾ ਮਜ਼ਾਕ ਉਡਾਇਆ ਗਿਆ ਹੈ। ਅਮਿਤ ਦੀ ਵੈਬਸਾਈਟ 'ਹਿਪਸਟ੍ਰਾਰੀ ਡਾਟ ਕਾਮ' ਉਤੇ ਗਾਂਧੀ ਦੀ ਤਸਵੀਰ ਕੂਲਿੰਗ ਗਲਾਤ, ਟੀ ਸ਼ਰਟ ਅਤੇ ਓਵਰਕੋਟ 'ਤੇ ਵਿਖਾਈ ਗਈ ਹੈ।"
Mahatma Gandhi's image on liquor bottles of Israel-based company
ਜੋਸ ਨੇ ਕਿਹਾ ਕਿ ਗਾਂਧੀ ਜੀ ਦੀਆਂ ਤਸਵੀਰਾਂ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਵੈਬਸਾਈਟਾਂ ਤੋਂ ਤੁਰੰਤ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਵਜੋਂ ਜਾਣਿਆ ਜਾਂਦਾ ਹੈ। ਦੁਨੀਆ ਉਨ੍ਹਾਂ ਨੂੰ ਅਹਿੰਸਾ ਦਾ ਪ੍ਰੇਰਣਾ ਸਰੋਤ ਮੰਨਦੀ ਹੈ।
Mahatma Gandhi's image on liquor bottles of Israel-based company
ਜੋਸ ਨੇ ਕਿਹਾ ਗਾਂਧੀ ਜੀ ਨੇ ਸ਼ਰਾਬ ਦੀ ਵਰਤੋਂ ਵਿਰੁੱਧ ਸਖ਼ਤ ਕਦਮ ਚੁੱਕੇ ਸਨ। ਉਹ ਹਮੇਸ਼ਾ ਸ਼ਰਾਬ ਦੇ ਵਿਰੋਧੀ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਚਾਰ ਰੱਖਣ ਵਾਲੇ ਵਿਅਕਤੀ ਦੀ ਤਸਵੀਰ ਨੂੰ ਕੰਪਨੀ ਸ਼ਰਾਬ ਦੀਆਂ ਬੋਤਲਾਂ 'ਤੇ ਵਰਤ ਰਹੀ ਹੈ, ਜੋ ਕਿ ਸ਼ਰਮਨਾਕ ਹੈ।