
ਫ਼ਰਾਂਸ ’ਚ ਹੋ ਰਹੀ ਹਿੰਸਾ ਦਰਮਿਆਨ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਲੋਂ ਇਕ ਬ੍ਰਿਟਿਸ਼ ਗਾਇਕ ਐਲਟਨ ਜੌਨ ਦੇ ਸੰਗੀਤ ਸ਼ੋਅ ’ਚ ਹਾਜ਼ਰ ਹੋਣ ਲਈ ਕੀਤੀ ਜਾ ਰਹੀ ਸਖ਼ਤ ਨਿਖੇਧੀ
ਪੈਰਿਸ: ਪੂਰੇ ਫ਼ਰਾਂਸ ’ਚ ਹੋ ਰਹੀ ਹਿੰਸਾ ਦਰਮਿਆਨ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਲੋਂ ਇਕ ਬ੍ਰਿਟਿਸ਼ ਗਾਇਕ ਐਲਟਨ ਜੌਨ ਦੇ ਸੰਗੀਤ ਸ਼ੋਅ ’ਚ ਹਾਜ਼ਰ ਹੋਣ ਲਈ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।
ਨਾਬਾਲਗ ਦੇ ਪੁਲਿਸ ਵਲੋਂ ਕੀਤੇ ਕਤਲ ਵਿਰੁਧ ਪ੍ਰਦਰਸ਼ਨਾਂ ਦੌਰਾਨ ਵੀਰਵਾਰ ਕੁਝ ਸ਼ਰਾਰਤੀ ਅਨਸਰਾਂ ਨੇ ਲੁੱਟਮਾਰ ਵੀ ਕੀਤੀ ਅਤੇ ਦੁਕਾਨਾਂ ’ਚੋਂ ਮਹਿੰਗੇ ਸਮਾਨ ਚੁਕ ਕੇ ਲੈ ਗਏ। ਇਸੇ ਦਿਨ ਰਾਸ਼ਟਰਪਤੀ ਮੌਕਰੋਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਥੇ ਉਹ ਰਾਜਧਾਨੀ ਪੈਰਿਸ ਦੇ ਐਕੋਰ ਐਰੀਨਾ ’ਚ ਸ਼ਾਮ ਸਮੇਂ ਐਲਟਨ ਜੌਨ ਨਾਲ ਦਿਸ ਰਹੇ ਹਨ।
ਮੈਕਰੋਨ ਅਪਣੀ ਪਤਨੀ ਨਾਲ ਸਨ ਅਤੇ ਐਲਟਨ ਜੌਨ ਦੇ ਗਲ ’ਚ ਬਾਹਾਂ ਪਾਈ ਨਜ਼ਰ ਆਰ ਰਹੇ ਸਨ। ਇਸ ਤਸਵੀਰ ਨੇ ਬਲਦੀ ’ਚ ਅੱਗ ਪਾਉਣ ਦਾ ਕੰਮ ਕੀਤਾ ਅਤੇ ਵਿਰੋਧੀ ਧਿਰ ਦੇ ਆਗੂ ਥੀਅਰੀ ਮਾਰੀਆਨੀ ਨੇ ਅਪਣੇ ਬਿਆਨ ’ਚ ਕਿਹਾ, ‘‘ਜਦੋਂ ਫ਼ਰਾਂਸ ਸੜ ਰਿਹਾ ਸੀ, ਮੈਕਰੋਨ ਐਲਟਨ ਜੌਨ ਲਈ ਤਾੜੀਆਂ ਵਜਾ ਰਹੇ ਸਨ।’’