Iran Israel War News: ਜਰਮਨੀ ਨੇ ਅਤਿਵਾਦ ਵਿਰੁਧ ਲੜਾਈ ’ਚ ਇਜ਼ਰਾਈਲ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
Published : Jun 30, 2025, 6:48 am IST
Updated : Jun 30, 2025, 6:48 am IST
SHARE ARTICLE
Germany announces support for Israel in fight against terrorism
Germany announces support for Israel in fight against terrorism

Iran Israel War News: ਇਜ਼ਰਾਈਲ ਦੀਆਂ ਕਾਰਵਾਈਆਂ ਦਾ 100 ਪ੍ਰਤੀਸ਼ਤ ਕੀਤਾ ਸਮਰਥਨ

Germany announces support for Israel in fight against terrorism: ਜਰਮਨੀ ਨੇ ਅਤਿਵਾਦ ਵਿਰੁਧ ਲੜਾਈ ’ਚ ਇਜ਼ਰਾਈਲ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਜ਼ਰਾਈਲ ਦੇ ਗ੍ਰਹਿ ਮੰਤਰੀ ਅਲੈਗਜ਼ੈਂਡਰ ਡੋਭਾਰਡਟ, ਜੋ ਇਜ਼ਰਾਈਲ ਦੇ ਦੌਰੇ ’ਤੇ ਹਨ, ਨੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਅਨ ਸਾ’ਆਰ ਨਾਲ ਐਤਵਾਰ ਨੂੰ ਬੈਟ ਯਾਮ ’ਚ ਈਰਾਨ ਦੁਆਰਾ ਕੀਤੇ ਗਏ ਮਿਜ਼ਾਈਲ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ।

ਯੇਰੂਸ਼ਲਮ ਪੋਸਟ ਦੀ ਰਿਪੋਰਟ ਅਨੁਸਾਰ ਇਸ ਦੌਰਾਨ ਉਨ੍ਹਾਂ ਨੇ ਇਜ਼ਰਾਈਲ ਦੁਆਰਾ ਇਰਾਨ ਵਿਰੁਧ ਆਪ੍ਰੇਸ਼ਨ ਰਾਈਜ਼ਿੰਗ ਲਾਇਨ ਦੀ ਸਮਾਪਤੀ ਤੋਂ ਬਾਅਦ ਪਹਿਲੀ ਅਧਿਕਾਰਤ ਕੂਟਨੀਤਕ ਫੇਰੀ ’ਤੇ ਸੱਦਾ ਦੇਣ ਲਈ ਸ਼੍ਰੀ ਸਾ’ਆਰ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਦੇਸ਼ ਨੂੰ ਅਤਿਵਾਦ ਵਿਰੁਧ ਲੜਾਈ ਵਿੱਚ ਸਮਰਥਨ ਦਿਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਨਾਗਰਿਕ ਆਬਾਦੀ ਵਾਲੇ ਇਲਾਕਿਆਂ ’ਤੇ ਹਮਲੇ ਜਾਇਜ਼ ਨਹੀਂ ਹਨ। ਜੋ ਵੀ ਇਹ ਦੇਖਦਾ ਹੈ ਕਿ ਇਰਾਨੀਆਂ ਨੇ ਇਥੇ ਨਾਗਰਿਕਾਂ ਨਾਲ ਕੀ ਕੀਤਾ ਹੈ, ਉਸ ਨੂੰ ਡਰਨਾ ਚਾਹੀਦਾ ਹੈ ਕਿ ਉਹ ਪ੍ਰਮਾਣੂ ਬੰਬ ਨਾਲ ਕੀ ਕਰ ਸਕਦੇ ਹਨ।

ਅਸੀਂ ਹਾਲ ਹੀ ਦੇ ਸਮੇਂ ਵਿਚ ਇਜ਼ਰਾਈਲ ਦੀਆਂ ਕਾਰਵਾਈਆਂ ਦਾ 100 ਪ੍ਰਤੀਸ਼ਤ ਸਮਰਥਨ ਕਰਦੇ ਹਾਂ, ਜਿਸ ਵਿਚ ਪ੍ਰਮਾਣੂ ਸਥਾਨਾਂ ’ਤੇ ਹਮਲੇ ਵੀ ਸ਼ਾਮਲ ਹਨ। ਇਰਾਨੀ ਪ੍ਰਮਾਣੂ ਪ੍ਰੋਗਰਾਮ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਕਿਹਾ ਕਿ ਪਰਮਾਣੂ ਖ਼ਤਰਾ ਸਿਰਫ਼ ਇਜ਼ਰਾਈਲ ਲਈ ਹੀ ਨਹੀਂ ਸਗੋਂ ਪੂਰੇ ਯੂਰਪ ਲਈ ਖ਼ਤਰਾ ਹੈ।

ਇਜ਼ਰਾਈਲ, ਜਰਮਨੀ ਅਤੇ ਅਮਰੀਕਾ ਪ੍ਰਮਾਣੂ ਈਰਾਨ ਨੂੰ ਸਵੀਕਾਰ ਨਹੀਂ ਕਰਨਗੇ।’’ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਜਰਮਨ ਗ੍ਰਹਿ ਮੰਤਰੀ ਦੀ ਫੇਰੀ ਨੂੰ ਏਕਤਾ ਦਾ ਸੰਕੇਤ ਦਸਿਆ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਈਰਾਨ ’ਤੇ ਦੁਬਾਰਾ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement