
ਅਮਰੀਕਾ ’ਚ ਇਕ ਹਸਪਤਾਲ ਦੇ ਬਾਹਰ ਨਰਸ ’ਤੇ ਚਾਕੂ ਨਾਲ ਕਈ ਵਾਰ ਕਰਨ ਦੇ ਬਾਅਦ ਇਕ ਗੱਡੀ ਨਾਲ ਟੱਕਰ ਮਾਰ ਕੇ ਉਸ ਦਾ
ਵਾਸਿੰਗਟਨ, 29 ਜੁਲਾਈ : ਅਮਰੀਕਾ ’ਚ ਇਕ ਹਸਪਤਾਲ ਦੇ ਬਾਹਰ ਨਰਸ ’ਤੇ ਚਾਕੂ ਨਾਲ ਕਈ ਵਾਰ ਕਰਨ ਦੇ ਬਾਅਦ ਇਕ ਗੱਡੀ ਨਾਲ ਟੱਕਰ ਮਾਰ ਕੇ ਉਸ ਦਾ ਕਤਲ ਕਰ ਦਿਤਾ। ਸਾਉਥ ਫਲੋਰਿਡਾ ਪੁਲਿਸ ਮੁਤਾਬਕ ਇਹ ਘਰੇਲੂ ਵਿਵਾਦ ਦਾ ਮਾਮਲਾ ਹੈ। ਕੇਰਲ ਦੀ ਨਿਵਾਸੀ 26 ਸਾਲਾ ਮੇਰਿਨ ਜਾਏ ਮੰਗਲਵਾਰ ਨੂੰ ਜਦੋਂ ਕੋਰਲ ਸਪ੍ਰਿੰਗ ’ਚ ਹਸਪਤਾਲ ’ਚੋਂ ਬਾਹਰ ਆ ਰਹੀ ਸੀ। ਉਦੋਂ, ਉਸ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ।
ਕੋਰਲ ਸਪ੍ਰਿੰਗ ਪੁਲਿਸ ਦੇ ਅਧਿਕਾਰੀ ਬ੍ਰੈਡ ਮੈਕਕਿਯੋਨ ਨੇ ਕਿਹਾ ਕਿ ਬ੍ਰੋਵਾਰਡ ਹੈਲਥ ਕਰੋਲ ਸਪਿ੍ਰੰਗ ’ਚ ਕੰਮ ਕਰਨ ਵਾਲੀ ਮਹਿਲਾ ਹਸਪਤਾਲ ’ਚੋਂ ਬਾਹਰ ਨਿਕਲ ਰਹੀ ਸੀ ਜਦੋਂ ਵਿਅਕਤੀ ਨੇ ਉਸ ’ਤੇ ਕਈ ਵਾਰ ਕੀਤੇ। ਸਾਉਥ ਫਲੋਰਿਡਾ ਸਨ ਸੇਂਟਿਨਲ ਮੁਤਾਬਕ ਮੈਕਕਿਯੋਨ ਨੇ ਕਿਹਾ ਕਿ ਜਾਏ ’ਤੇ ਕਈ ਵਾਰ ਹਮਲਾ ਕੀਤਾ ਗਿਆ। ਮੌਕੇ ’ਤੇ ਮੌਜੂਦ ਵਿਅਕਤੀਆਂ ਨੇ ਹਮਲਾਵਰ ਦੀ ਕਾਰ ਬਾਰੇ ਜਾਣਕਾਰੀ ਦਿਤੀ ਅਤੇ ਪੁਲਿਸ ਨੇ ਮਿਸ਼ਿਗਨ ਸਥਿਤ ਵਿਕਸਨ ਦੇ ਨਿਵਾਸੀ 34 ਸਾਲਾ ਫ਼ਿਲਿਪ ਨੂੰ ਲੱਭ ਲਿਆ। (ਪੀਟੀਆਈ)