
ਕੋਰੋਨਾ ਵਾਇਰਸ ਬਾਰੇ ਰੂਸ ਤੋਂ ਚੰਗੀ ਖ਼ਬਰ ਆਈ ਹੈ। ਰੂਸ ਦੇ ਵਿਗਿਆਨੀਆਂ ਦਾ ਦਾਅਵਾ ਹੈ
ਕਲੰਬੋ : ਕੋਰੋਨਾ ਵਾਇਰਸ ਬਾਰੇ ਰੂਸ ਤੋਂ ਚੰਗੀ ਖ਼ਬਰ ਆਈ ਹੈ। ਰੂਸ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਅਗੱਸਤ ਦੇ ਦੂਜੇ ਹਫ਼ਤੇ ਤਕ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦੇ ਸਕਦੇ ਹਨ। ਸ਼ਾਇਦ ਅਗਲੇ ਦੋ ਹਫ਼ਤਿਆਂ ਵਿਚ ਰੂਸ ਕੋਰੋਨਾ ਵਾਇਰਸ ਦੀ ਵੈਕਸੀਨ ਬਾਜ਼ਾਰ ਵਿਚ ਆ ਜਾਵੇ। ਸੀਐਨਐਨ ਚੈਨਲ ਨੂੰ ਰੂਸੀ ਅਧਿਕਾਰੀਆ ਅਤੇ ਵਿਗਿਆਨੀਆਂ ਨੇ ਦਸਿਆ ਹੈ ਕਿ 10 ਅਗੱਸਤ ਜਾਂ ਉਸ ਤੋਂ ਪਹਿਲਾਂ ਵੀ ਵੈਕਸੀਨ ਨੂੰ ਮਨਜ਼ੂਰੀ ਦਿਤੀ ਜਾ ਸਕਦੀ ਹੈ।
Corona Virus
ਕੋਰੋਨਾ ਵਾਇਰਸ ਦੀ ਇਸ ਵੈਕਸੀਨ ਨੂੰ ਮਾਸਕੋ ਸਥਿਤ ਗਾਮਾਲਿਆ ਇੰਸਟੀਚਿਊਟ ਵਿਚ ਬਣਾਇਆ ਗਿਆ ਹੈ। ਗਾਮਾਲਿਆ ਇੰਸਟੀਚਿਊਟ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਇਸ ਵੈਕਸੀਨ ਨੂੰ ਆਮ ਜਨਤਾ ਦੇ ਵਰਤੋ ਲਈ 10 ਅਗਸਤ ਤਕ ਮਨਜ਼ੂਰੀ ਦਿਵਾ ਦੇਣਗੇ ਪਰ ਇਹ ਸਭ ਤੋਂ ਪਹਿਲਾ ਫ਼ਰੰਟ ਲਾਈਨ ਹੈਲਥ ਵਰਕਸ ਨੂੰ ਦਿਤੀ ਜਾਵੇਗੀ।
Corona Virus
ਰੂਸ ਦੇ ਅਧਿਕਾਰੀ ਕਿਰਿਲ ਮਿਤਰਿਵ ਨੇ ਕਿਹਾ ਕਿ ਇਹ ਇਤਿਹਾਸਿਕ ਮੌਕਾ ਹੈ ਜਿਵੇਂ ਅਸੀਂ ਆਕਾਸ਼ ਵਿਚ ਪਹਿਲਾ ਸੈਟੇਲਾਈਟ ਸਪੁਤਨਿਕ ਛਡਿਆ ਸੀ। ਅਮਰੀਕਾ ਦੇ ਲੋਕ ਸੁਣ ਕੇ ਹੈਰਾਨ ਰਹਿ ਗਏ ਸਨ ਸਪੁਤਨਿਕ ਬਾਰੇ ਵਿਚ, ਉਂਜ ਹੀ ਕੋਰੋਨਾ ਦੀ ਵੈਕਸੀਨ ਦੇ ਲਾਂਚ ਹੋਣ ਨਾਲ ਉਹ ਫਿਰ ਹੈਰਾਨ ਹੋਣ ਵਾਲੇ ਹਨ।
ਦੂਜੇ ਪਾਸੇ ਰੂਸ ਨੇ ਹੁਣ ਤਕ ਵੈਕਸੀਨ ਦੇ ਟਰਾਈਲ ਦਾ ਕੋਈ ਡੇਟਾ ਜਾਰੀ ਨਹੀਂ ਕੀਤਾ ਹੈ।
corona virus
ਇਸ ਬਾਰੇ ਸਮਾਜ ਵਿਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਸਕਦੇ ਹਨ। ਵਿਸ਼ਵ ਵਿਚ ਦਰਜਨਾਂ ਵੈਕਸੀਨ ਦਾ ਟਰਾਈਲ ਚੱਲ ਰਿਹਾ ਹੈ। ਕੁੱਝ ਦੇਸ਼ਾਂ ਵਿਚ ਵੈਕਸੀਨ ਦਾ ਟਰਾਈਲ ਤੀਸਰੇ ਪੜਾਅ ਵਿਚ ਹਨ। ਰੂਸੀ ਵੈਕਸੀਨ ਨੂੰ ਅਪਣਾ ਦੂਜਾ ਪੜਾਅ ਪੂਰਾ ਕਰਨਾ ਬਾਕੀ ਹੈ। ਵੈਕਸੀਨ ਦੇ ਡਿਵੈਲਪਰ ਨੇ 3 ਅਗੱਸਤ ਤਕ ਇਸ ਪੜਾਅ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ ਹੈ।
Corona Virus
ਰੂਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਜਲਦੀ ਤਿਆਰ ਕਰ ਲਈ ਗਈ ਹੈ ਕਿਉਂਕਿ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਹੋਰ ਬਿਮਾਰੀਆਂ ਨਾਲ ਲੜਨ ਵਿਚ ਸਮਰਥਾਵਾਨ ਹੈ। ਰੂਸ ਦੇ ਰੱਖਿਆ ਮੰਤਰਾਲਾ ਦਾ ਕਹਿਣਾ ਹੈ ਕਿ ਰੂਸੀ ਸੈਨਿਕਾਂ ਨੇ ਹਿਊਮਨ ਟਰਾਈਲ ਭਾਵ ਇਨਸਾਨੀ ਪ੍ਰੀਖਿਆ ਵਿਚ ਵਲੰਟੀਅਰਸ ਦੇ ਰੂਪ ਵਿਚ ਕੰਮ ਕੀਤਾ ਹੈ।
Corona
ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਅਤੇ ਰੂਸ ਵਿਚ ਵਧਦਾ ਕੋਰੋਨਾ ਸੰਕਟ ਦੇ ਕਾਰਨ ਦਵਾਈ ਨੂੰ ਮਨਜ਼ੂਰੀ ਦੇਣ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਹੁਣ ਤੱਕ 82 ਲੱਖ ਤੋਂ ਜ਼ਿਆਦਾ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। (ਏਜੰਸੀ)