
ਕਿਹਾ, ਇਹ ਇਸ ਲਈ ਹੈ ਕਿਉਂਕਿ ਸਾਨੂੰ ਵਧੇਰੇ ਬੱਚੇ ਚਾਹੀਦੇ ਨੇ
IVF Treatment Free : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉਹ ਅਮਰੀਕਾ ਦੇ ਚੋਟੀ ਦੇ ਅਹੁਦੇ ਲਈ ਦੁਬਾਰਾ ਚੁਣੇ ਜਾਂਦੇ ਹਨ ਤਾਂ ਉਹ ਆਈਵੀਐਫ (ਇਨ-ਵਿਟ੍ਰੋ ਫਰਟੀਲਾਈਜ਼ੇਸ਼ਨ) ਵਿਧੀ ਦੀ ਵਰਤੋਂ ਕਰ ਕੇ ਔਰਤਾਂ ਲਈ ਗਰਭਅਵਸਥਾ ਦੀ ਪ੍ਰਕਿਰਿਆ ਨੂੰ ਮੁਫਤ ਬਣਾ ਦੇਣਗੇ। ਹਾਲਾਂਕਿ, ਟਰੰਪ ਨੇ ਇਹ ਨਹੀਂ ਦਸਿਆ ਕਿ ਉਨ੍ਹਾਂ ਦੀ ਯੋਜਨਾ ਕਿਵੇਂ ਕੰਮ ਕਰੇਗੀ ਅਤੇ ਇਸ ਨੂੰ ਕਿਵੇਂ ਫੰਡ ਦਿਤਾ ਜਾਵੇਗਾ।
ਉਨ੍ਹਾਂ ਕਿਹਾ, ‘‘ਮੈਂ ਅੱਜ ਇਕ ਮਹੱਤਵਪੂਰਨ ਐਲਾਨ ਕਰ ਰਿਹਾ ਹਾਂ ਕਿ ਟਰੰਪ ਪ੍ਰਸ਼ਾਸਨ ਦੇ ਅਧੀਨ ਤੁਹਾਡੀ ਸਰਕਾਰ ਜਾਂ ਤੁਹਾਡੀ ਬੀਮਾ ਕੰਪਨੀ ਆਈ.ਵੀ.ਐਫ. ਪ੍ਰਕਿਰਿਆਵਾਂ ਨਾਲ ਜੁੜੇ ਸਾਰੇ ਖਰਚਿਆਂ ਦਾ ਭੁਗਤਾਨ ਕਰੇਗੀ। ਈਮਾਨਦਾਰੀ ਨਾਲ, ਇਹ ਇਸ ਲਈ ਹੈ ਕਿਉਂਕਿ ਅਸੀਂ ਵਧੇਰੇ ਬੱਚੇ ਚਾਹੁੰਦੇ ਹਾਂ।’’
ਆਈ.ਵੀ.ਐਫ. ਵਿਧੀ ਦੇ ਤਹਿਤ, ਸ਼ੁਕਰਾਣੂ ਅਤੇ ਅੰਡੇ ਦੇ ਵਿਚਕਾਰ ਨਿਸ਼ੇਚਨ ਦੀ ਪ੍ਰਕਿਰਿਆ ਪ੍ਰਯੋਗਸ਼ਾਲਾ ’ਚ ਕੀਤੀ ਜਾਂਦੀ ਹੈ ਅਤੇ ਇਸ ਤੋਂ ਤਿਆਰ ਕੀਤੇ ਭਰੂਣ ਨੂੰ ਔਰਤ ਦੇ ਬੱਚੇਦਾਨੀ ’ਚ ਲਗਾਇਆ ਜਾਂਦਾ ਹੈ। ਇਹ ਤਰੀਕਾ ਬਹੁਤ ਮਹਿੰਗਾ ਹੈ। ਆਈ.ਵੀ.ਐਫ. ਵਿਧੀ ਦੀ ਸਫਲਤਾ ਦੀ ਕੋਈ ਗਰੰਟੀ ਨਹੀਂ ਹੈ। ਮਾਂ ਬਣਨ ਦੀ ਇੱਛਾ ਰੱਖਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਨੂੰ ਗਰਭ ਧਾਰਨ ਕਰਨ ਲਈ ਇਕ ਤੋਂ ਵੱਧ ਵਾਰ ਇਸ ਪ੍ਰਕਿਰਿਆ ’ਚੋਂ ਲੰਘਣਾ ਪੈਂਦਾ ਹੈ।
ਨਵੰਬਰ ’ਚ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਨੂੰ ਸੁਪਰੀਮ ਕੋਰਟ ਦੇ ਜੱਜਾਂ ’ਚ ਨਿਯੁਕਤੀ ਨੂੰ ਲੈ ਕੇ ਡੈਮੋਕ੍ਰੇਟਿਕ ਨੇਤਾਵਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਟਰੰਪ ਰੱਖਿਆਤਮਕ ਰਵੱਈਆ ਅਪਣਾ ਰਹੇ ਹਨ ਅਤੇ ਅਪਣੇ ਆਪ ਨੂੰ ‘ਔਰਤਾਂ ਦੇ ਪ੍ਰਜਨਨ ਅਧਿਕਾਰਾਂ ਦੇ ਮਜ਼ਬੂਤ ਸਮਰਥਕ’ ਵਜੋਂ ਪੇਸ਼ ਕਰ ਰਹੇ ਹਨ।
ਪ੍ਰੋਗਰਾਮ ਤੋਂ ਪਹਿਲਾਂ ਐਨ.ਬੀ.ਸੀ. ਨੂੰ ਦਿਤੇ ਇਕ ਇੰਟਰਵਿਊ ਵਿਚ ਟਰੰਪ ਨੇ ਕਿਹਾ ਕਿ ਉਹ ਫਲੋਰਿਡਾ ਦੇ ਗਰਭਪਾਤ ਨੂੰ ਛੇ ਹਫਤਿਆਂ ਤਕ ਸੀਮਤ ਕਰਨ ਦੇ ਫੈਸਲੇ ਦੇ ਵਿਰੁਧ ਵੋਟ ਪਾਉਣਗੇ।