4 ਸਾਲ ਤੱਕ ਮ੍ਰਿਤਕ ਪਿਤਾ ਨੂੰ SMS ਕਰਦੀ ਰਹੀ ਧੀ, ਇੱਕ ਦਿਨ ਅਚਾਨਕ ਆਇਆ Reply
Published : Oct 30, 2019, 1:43 pm IST
Updated : Oct 30, 2019, 1:43 pm IST
SHARE ARTICLE
Girl was writing sms
Girl was writing sms

ਪਿਤਾ ਦੀ ਅਚਾਨਕ ਮੌਤ ਦਾ ਸਦਮਾ ਹਰ ਕਿਸੇ ਨੂੰ ਤੋੜ ਦਿੰਦਾ ਹੈ। ਹਾਲਾਂਕਿ ਕੁੱਝ ਲੋਕ ਤਾਂ ਕੁਝ ਦਿਨਾਂ ਦੇ ਬਾਅਦ ਸਭ ਕੁਝ ਭੁੱਲ ਕੇ ਆਪਣੀ ਅੱਗੇ...

ਵਾਸ਼ਿੰਗਟਨ : ਪਿਤਾ ਦੀ ਅਚਾਨਕ ਮੌਤ ਦਾ ਸਦਮਾ ਹਰ ਕਿਸੇ ਨੂੰ ਤੋੜ ਦਿੰਦਾ ਹੈ। ਹਾਲਾਂਕਿ ਕੁੱਝ ਲੋਕ ਤਾਂ ਕੁਝ ਦਿਨਾਂ  ਦੇ ਬਾਅਦ ਸਭ ਕੁਝ ਭੁੱਲ ਕੇ ਆਪਣੀ ਅੱਗੇ ਦੀ ਜ਼ਿੰਦਗੀ ਜੀਉਣ ਲੱਗਦੇ ਹਨ ਪਰ ਕੁੱਝ ਲੋਕ ਉਸ ਸਦਮੇ ਨੂੰ ਕਦੇ ਭੁਲਾ ਹੀ ਨਹੀਂ ਪਾਉਂਦੇ। ਕੁੱਝ ਅਜਿਹਾ ਹੀ ਹੋਇਆ ਹੈ ਅਮਰੀਕਾ ਦੇ ਅਰਕਾਂਸਸ 'ਚ ਰਹਿਣ ਵਾਲੀ ਇੱਕ ਮਹਿਲਾ ਦੇ ਨਾਲ। ਉਸਨੇ ਚਾਰ ਸਾਲ ਪਹਿਲਾਂ ਆਪਣੇ ਪਿਤਾ ਨੂੰ ਖੋਹ ਦਿੱਤਾ ਸੀ ਪਰ ਉਹ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣ ਲਈ ਉਨ੍ਹਾਂ ਦੇ ਮੋਬਾਇਲ ਨੰਬਰ 'ਤੇ ਹਰ ਰੋਜ਼ ਇੱਕ ਮੈਸੇਜ ਭੇਜਦੀ ਸੀ।

Girl was writing smsGirl was writing sms

ਪਿਤਾ ਦੀ ਮੌਤ ਤੋਂ ਬਾਅਦ ਚਾਰ ਸਾਲ ਤੱਕ ਅਜਿਹਾ ਕਰਦੀ ਰਹੀ ਜਿਸ ਤੋਂ ਬਾਅਦ ਇੱਕ ਦਿਨ ਅਚਾਨਕ ਉਸਦੇ ਪਿਤਾ ਦੇ ਨੰਬਰ ਤੋਂ ਰਿਪਲਾਈ ਆਇਆ, ਜਿਸਨੂੰ ਵੇਖ ਕਰ ਉਹ ਵੀ ਹੈਰਾਨ ਰਹਿ ਗਈ। ਅਸਲ 'ਚ 24 ਅਕਤੂਬਰ ਨੂੰ 23 ਸਾਲ ਦਾ ਚੈਸਟਿਟੀ ਪੈਟਰਸਨ ਦੇ ਪਿਤਾ ਦੀ ਚੌਥੀ ਬਰਸੀ ਸੀ। ਹਰ ਰੋਜ਼ ਦੀ ਤਰ੍ਹਾਂ ਉਸ ਨੇ ਉਸ ਦਿਨ ਵੀ ਆਪਣੇ ਮ੍ਰਿਤਕ ਪਿਤਾ ਦੇ ਨੰਬਰ 'ਤੇ ਮੈਸੇਜ ਕੀਤਾ। ਜਿਸ ਵਿੱਚ ਉਸ ਨੇ ਲਿਖਿਆ, ਹੈਲੋ ਡੈਡ, ਇਹ ਮੈਂ ਹਾਂ। ਕੱਲ ਦਾ ਦਿਨ ਫਿਰ ਤੋਂ ਬਹੁਤ ਮੁਸ਼ਕਿਲ ਭਰਿਆ ਹੋਣ ਵਾਲਾ ਹੈ। ਤੁਹਾਨੂੰ ਖੋਏ ਚਾਰ ਸਾਲ ਹੋ ਗਏ ਹਨ ਪਰ ਇੱਕ ਦਿਨ ਵੀ ਅਜਿਹਾ ਨਹੀਂ ਜਾਂਦਾ ਹੈ, ਜਦੋਂ ਮੈਂ ਤੁਹਾਨੂੰ ਯਾਦ ਨਹੀਂ ਕਰਦੀ। ਮੈਨੂੰ ਮਾਫ ਕਰ ਦਿਓ, ਕਿਉਂਕਿ ਜਦੋਂ ਤੁਹਾਨੂੰ ਮੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਉਸ ਵੇਲੇ ਮੈਂ ਤੁਹਾਡੇ ਕੋਲ ਨਹੀਂ ਸੀ।

Girl was writing smsGirl was writing sms

ਚੈਸਟਟੀ ਨੇ ਇੱਕ ਬਹੁਤ ਵੱਡਾ ਮੈਸੇਜ ਕੀਤਾ ਸੀ, ਜਿਸ ਵਿੱਚ ਉਸ ਨੇ ਆਪਣੇ ਗਰੈਜੁਏਸ਼ਨ ਤੇ ਕੈਂਸਰ ਨੂੰ ਮਾਤ ਦੇਣ ਦਾ ਵੀ ਜ਼ਿਕਰ ਕੀਤਾ ਸੀ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਉਸ ਦਾ ਮੈਸੇਜ ਖਾਲੀ ਨਹੀਂ ਗਿਆ, ਸਗੋਂ ਉਸ ਦੇ ਮ੍ਰਿਤਕ ਪਿਤਾ ਦੇ ਨੰਬਰ ਤੋਂ ਉਸ ਦੇ ਮੈਸੇਜ ਦਾ ਰਿਪਲਾਈ ਆਇਆ, ਜੋ ਬਹੁਤ ਹੀ ਹੈਰਾਨੀਜਨਕ ਤੇ ਭਾਵੁਕ ਕਰਨ ਵਾਲਾ ਸੀ। ਚੈਸਟਟੀ ਦੇ ਮੈਸੇਜ ਦਾ ਜੋ ਰਿਪਲਾਈ ਆਇਆ, ਉਸ ਵਿੱਚ ਲਿਖਿਆ ਸੀ ਹਾਏ ਸਵੀਟਹਾਰਟ, ਮੈਂ ਤੁਹਾਡਾ ਪਿਤਾ ਨਹੀਂ ਹਾਂ ਪਰ ਪਿਛਲੇ ਚਾਰ ਸਾਲ ਵਿੱਚ ਤੁਸੀਂ ਜੋ ਵੀ ਮੈਸੇਜ ਭੇਜੇ, ਉਹ ਸਭ ਮੈਨੂੰ ਮਿਲੇ। ਮੇਰਾ ਨਾਮ ਬਰੈਡ ਹੈ ਅਤੇ ਅਗਸਤ 2014 ਵਿੱਚ ਇੱਕ ਕਾਰ ਦੁਰਘਟਨਾ ਵਿੱਚ ਮੈਂ ਆਪਣੀ ਧੀ ਨੂੰ ਖੋਹ ਦਿੱਤਾ ਸੀ। ਤੁਹਾਡੇ ਭੇਜੇ ਗਏ ਮੈਸੇਜ ਮੈਨੂੰ ਜ਼ਿੰਦਾ ਰੱਖਦੇ ਹਨ। ਜਦੋਂ ਵੀ ਤੁਸੀ ਮੈਸੇਜ ਕਰਦੇ ਹੋ, ਤਾਂ ਮੈਨੂੰ ਲੱਗਦਾ ਹੈ ਕਿ ਇਹ ਭਗਵਾਨ ਦਾ ਭੇਜਿਆ ਹੋਇਆ ਇੱਕ ਸੁਨੇਹਾ ਹੈ।

Girl was writing smsGirl was writing sms

 ਬਰੈਡ ਮੈਸੇਜ ਵਿੱਚ ਅੱਗੇ ਲਿਖਿਆ ਹੈ, ਮੈਂ ਸਾਲਾਂ ਤੋਂ ਤੁਹਾਡੇ ਮੈਸੇਜ ਪੜ ਰਿਹਾ ਹਾਂ। ਮੈਂ ਤੁਹਾਨੂੰ ਅੱਗੇ ਵੱਧਦੇ ਹੋਏ ਦੇਖਿਆ ਹੈ। ਮੈਂ ਤੁਹਾਡੇ ਮੈਸੇਜ ਦਾ ਕੁਝ ਸਮਾਂ ਪਹਿਲਾਂ ਹੀ ਰਿਪਲਾਈ ਕਰਨਾ ਚਾਹੁੰਦਾ ਸੀ ਪਰ ਮੈਂ ਤੁਹਾਡਾ ਦਿਲ ਤੋੜ੍ਹਨਾ ਨਹੀਂ ਚਾਹੁੰਦਾ ਸੀ। ਤੁਸੀ ਇੱਕ ਅਸਾਧਾਰਣ ਮਹਿਲਾ ਹੋ ਤੇ ਜੇਕਰ ਅੱਜ ਮੇਰੀ ਧੀ ਹੁੰਦੀ ਤਾਂ ਬਿਲਕੁੱਲ ਤੁਹਾਡੀ ਤਰ੍ਹਾਂ ਹੀ ਹੁੰਦੀ। ਹਰ ਦਿਨ ਅਪਡੇਟਸ ਦੇਣ ਲਈ ਤੁਹਾਡਾ ਧੰਨਵਾਦ। ਇਸ ਤੋਂ ਬਾਅਦ ਚੈਸਟਟੀ ਨੇ ਆਪਣੇ ਮੈਸੇਜ ਤੇ ਬਰੈਡ ਦੇ ਰਿਪਲਾਈ ਦੇ ਸਕਰੀਨਸ਼ਾਟ ਕਰ ਫੇਸਬੁੱਕ 'ਤੇ ਸ਼ੇਅਰ ਕੀਤੇ ਹਨ। 25 ਅਕਤੂਬਰ ਨੂੰ ਕੀਤੇ ਗਏ ਇਸ ਪੋਸਟ ਨੂੰ ਹੁਣ ਤੱਕ ਤਿੰਨ ਲੱਖ ਤੋਂ ਜ਼ਿਆਦਾ ਲੋਕ ਸ਼ੇਅਰ ਕਰ ਚੁੱਕੇ ਹਨ। ਕਈ ਲੋਕ ਚੈਸਟਟੀ ਦੀ ਪੋਸਟ ਨੂੰ ਪੜ੍ਹ ਕੇ ਭਾਵੁਕ ਹੋ ਗਏ ਹਨ ਤੇ ਹਿੰਮਤ ਦੇ ਨਾਲ ਅੱਗੇ ਵਧਣ ਦੀ ਸਲਾਹ ਦਿੱਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement