ਪਾਕਿਸਤਾਨ ਦੀ ਖੌਫਨਾਕ ਸਾਜਿਸ਼, KBC ਦੇ ਨਾਂ 'ਤੇ ਆਏ ਮੈਸੇਜ ਤਾਂ ਹੋ ਜਾਓ ਸਾਵਧਾਨ
Published : Sep 24, 2019, 11:42 am IST
Updated : Sep 24, 2019, 11:42 am IST
SHARE ARTICLE
Pakistan cabal social media handles kbc defence ministry
Pakistan cabal social media handles kbc defence ministry

ਕੌਣ ਬਣੇਗਾ ਕਰੋੜਪਤੀ ਟੀਵੀ ਸ਼ੋਅ ਪੂਰੀ ਦੁਨੀਆ 'ਚ ਹਰਮਨ ਪਿਆਰਾ ਹੈ ਅਤੇ ਇਸਦੇ ਜ਼ਰੀਏ ਕਈ ਗਰੀਬਾਂ ਨੇ ਵੀ ਆਪਣੀ ਕਿਸਮਤ..

ਨਵੀਂ ਦਿੱਲੀ : ਕੌਣ ਬਣੇਗਾ ਕਰੋੜਪਤੀ ਟੀਵੀ ਸ਼ੋਅ ਪੂਰੀ ਦੁਨੀਆ 'ਚ ਹਰਮਨ ਪਿਆਰਾ ਹੈ ਅਤੇ ਇਸਦੇ ਜ਼ਰੀਏ ਕਈ ਗਰੀਬਾਂ ਨੇ ਵੀ ਆਪਣੀ ਕਿਸਮਤ ਬਦਲੀ ਹੈ ਪਰ ਕੀ ਤੁਹਾਨੂੰ ਪਤਾ ਹੈ ਭਾਰਤ ਦੇ ਖਿਲਾਫ਼ ਨਵੀਆਂ - ਨਵੀਆਂ ਸਾਜਿਸ਼ਾਂ 'ਚ ਜੁਟਿਆ ਪਾਕਿਸਤਾਨ ਹੁਣ ਇਸ ਸ਼ੋਅ ਨੂੰ ਆਪਣਾ ਹਥਿਆਰ ਬਣਾ ਕੇ ਭਾਰਤੀ ਸੁਰੱਖਿਆ ਏਜੰਸੀਆਂ ਨਾਲ ਜੁੜੇ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਰੱਖਿਆ ਮੰਤਰਾਲੇ ਨੇ ਕੀਤਾ ਹੈ।

Pakistan cabal social mediaPakistan cabal social media

ਧਾਰਾ 370 ਹਟਾਉਣ 'ਤੇ ਹਰ ਅੰਤਰਰਾਸ਼ਟਰੀ ਰੰਗ ਮੰਚ 'ਤੇ ਭਾਰਤ ਦੇ ਹੱਥਾਂ ਮੂੰਹ ਦੀ ਖਾਣ ਤੋਂ ਬਾਅਦ ਗੁਆਂਢੀ ਪਾਕਿਸਤਾਨ ਸਾਡੇ ਦੇਸ਼  ਦੇ ਖਿਲਾਫ਼ ਹਰ ਦਿਨ ਨਵੀਂ ਸਾਜਿਸ਼ ਅਤੇ ਹਥਕੰਡਿਆਂ ਨੂੰ ਅਪਨਾਉਣ 'ਚ ਜੁਟਿਆ ਹੋਇਆ ਹੈ। ਰੱਖਿਆ ਮੰਤਰਾਲੇ ਮੁਤਾਬਕ ਪਾਕਿਸਤਾਨ ਆਧਾਰਿਤ ਸੋਸ਼ਲ ਮੀਡਿਆ ਹੈਂਡਲ ਦੇ ਜ਼ਰੀਏ ਅਮਿਤਾਭ ਬੱਚਨ ਦੇ ਨਾਂ 'ਤੇ ਕੌਣ ਬਣੇਗਾ ਕਰੋੜਪਤੀ ਟੀਮ ਦੇ ਰੂਪ 'ਚ ਆਪਣੇ ਆਪ ਨੂੰ ਪ੍ਰਚਾਰਿਤ ਕਰ ਭਾਰਤ 'ਚ ਗਲਤ ਸੂਚਨਾਵਾਂ ਦਾ ਪ੍ਰਸਾਰ ਕਰ ਰਹੇ ਹਨ।

Pakistan cabal social mediaPakistan cabal social media

ਇਸ ਮਾਮਲੇ 'ਚ ਰੱਖਿਆ ਮੰਤਰਾਲਾ ਨੇ ਇੱਕ ਦਿਸ਼ਾ - ਨਿਰਦੇਸ਼ ਜਾਰੀ ਕੀਤਾ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦਾ ਸਾਇਬਰ ਸੈੱਲ ਟੀਵੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੀ ਲੋਕਪ੍ਰਿਅਤਾ ਦਾ ਮੁਨਾਫ਼ਾ ਚੁੱਕਦੇ ਹੋਏ ਲੋਕਾਂ ਨੂੰ ਵੱਟਸਐਪ ਗਰੁੱਪ 'ਚ ਸ਼ਾਮਿਲ ਕਰ ਰਹੇ ਹਨ ਅਤੇ ਨਕਲੀ ਕੇਬੀਸੀ ਮੈਸਜ਼ ਭੇਜ ਕੇ ਲੋਕਾਂ ਨੂੰ ਫਸਾ ਰਹੇ ਹਨ।

Pakistan cabal social mediaPakistan cabal social media

ਰੱਖਿਆ ਮੰਤਰਾਲੇ ਦੇ ਦਿਸ਼ਾ - ਨਿਰਦੇਸ਼ 'ਚ ਦੋ ਪਾਕਿਸਤਾਨ - ਆਧਾਰਿਤ ਨੰਬਰਾਂ ਦਾ ਖੁਲਾਸਾ ਕੀਤਾ ਹੈ, ਜੋ ਵੱਟਸਐਪ ਗਰੁਪਾਂ ਦੇ ਐਡਮਿਨ ਸਨ। ਜਿਨ੍ਹਾਂ ਦੇ ਮਾਧਿਅਮ ਨਾਲ ਉਹ ਭਾਰਤ 'ਚ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੰਤਰਾਲੇ ਨੇ ਲੋਕਾਂ ਨੂੰ ਇਨ੍ਹਾਂ ਗਰੁੱਪਾਂ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ ਤੇ ਕਿਹਾ ਅਜਿਹੇ ਨੰਬਰਾਂ ਨੂੰ ਬਲਾਕ ਕਰਨਾ ਚਾਹੀਦਾ ਹੈ। 

WhatsappWhatsapp

ਪਾਕਿਸਤਾਨੀ ਖੂਫੀਆ ਏਜੰਸੀਆਂ ​​ਅਤੇ ਫਰਜੀ ਸੋਸ਼ਲ ਮੀਡੀਆ ਹੈਂਡਲਸ ਸਰਗਰਮ ਰੂਪ ਰਾਹੀਂ ਅਫ਼ਵਾਹਾਂ ਫੈਲਾ ਰਹੀਆਂ ਹਨ ਅਤੇ ਕੇਂਦਰ ਸਰਕਾਰ ਦੁਆਰਾ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਭਾਰਤੀ ਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਰਹੀ ਹਨ, ਜਿਸਦੇ ਨਾਲ ਜੰਮੂ - ਕਸ਼ਮੀਰ ਦੀ ਹਾਲਤ ਵਿਗੜ ਸਕਦੀ ਹੈ।ਸਾਇਬਰ ਸੈੱਲ ਨੇ ਸੋਸ਼ਲ ਮੀਡੀਆ 'ਤੇ ਸੇਵਾਰਤ ਅਤੇ ਸੇਵਾਮੁਕਤ ਅਧਿਕਾਰੀਆਂ ਸਹਿਤ ਫੌਜੀ ਅਧਿਕਾਰੀਆਂ ਦੇ 200 ਤੋਂ ਜਿਆਦਾ ਨਕਲੀ ਹੈਂਡਲ ਪਾਏ ਸਨ, ਜਿਸਦੇ ਜ਼ਰੀਏ ਕਸ਼ਮੀਰ ਮੁੱਦੇ 'ਤੇ ਪਾਕਿਸਤਾਨੀ ਟਵੀਟ ਅਤੇ ਮੈਸੇਜ਼ ਫੈਲਾ ਰਹੇ ਸਨ। ਇਸ ਤੋਂ ਬਾਅਦ ਏਜੰਸੀਆਂ ਨੇ ਟਵਿਟਰ ਨਾਲ ਸੰਪਰਕ ਕੀਤਾ ਅਤੇ ਵੱਡੀ ਗਿਣਤੀ ਵਿੱਚ ਅਜਿਹੇ ਨਕਲੀ ਹੈਂਡਲਸ ਨੂੰ ਬੰਦ ਕਰਾ ਦਿੱਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement