ਵਟਸਐਪ 'ਤੇ ਟੈਕਸ ਲਗਾਉਣਾ ਪਿਆ ਭਾਰੀ, ਲੇਬਨਾਨ ਦੇ PM ਨੂੰ ਦੇਣਾ ਪਿਆ ਅਸਤੀਫ਼ਾ
Published : Oct 30, 2019, 8:28 pm IST
Updated : Oct 30, 2019, 8:28 pm IST
SHARE ARTICLE
Lebanese prime minister resigns due to tax on WhatsApp
Lebanese prime minister resigns due to tax on WhatsApp

ਪਹਿਲੀ ਵਟਸਐਪ ਕਾਲ ਕਰਨ 'ਤੇ 20 ਫ਼ੀਸਦੀ ਟੈਕਸ ਲੈਣ ਦਾ ਕੀਤਾ ਸੀ ਐਲਾਨ

ਨਵੀਂ ਦਿੱਲੀ : ਲੇਬਨਾਨ ਵਿਚ ਵਟਸਐਪ 'ਤੇ ਟੈਕਸ ਲਗਾਉਣਾ ਸਰਕਾਰ ਨੂੰ ਕਾਫ਼ੀ ਮਹਿੰਗਾ ਪੈ ਗਿਆ ਹੈ। ਟੈਕਸ ਦੇ ਵਿਰੋਧ ਦੇ ਚੱਲਦਿਆਂ ਲੇਬਨਾਨੀ ਜਨਤਾ ਸੜਕਾਂ ਉੱਤੇ ਉਤਰ ਕੇ ਧਰਨੇ ਪ੍ਰਦਰਸ਼ਨ ਕਰਨ ਲੱਗੀ ਅਤੇ ਵਿਰੋਧ ਪ੍ਰਦਰਸ਼ਨ ਇੰਨਾ ਖਤਰਨਾਕ ਹੋ ਗਿਆ ਕਿ ਪ੍ਰਧਾਨ ਮੰਤਰੀ ਤੱਕ ਨੂੰ ਅਸਤੀਫ਼ਾ ਦੇਣਾ ਪੈ ਗਿਆ।

Lebanese prime minister resigns due to tax on WhatsAppLebanese prime minister resigns due to tax on WhatsApp

ਕੁੱਝ ਦਿਨ ਪਹਿਲਾਂ ਲੇਬਨਾਨ ਸਰਕਾਰ ਨੇ ਮੋਬਾਈਲ ਸੰਦੇਸ਼ ਐਪ 'ਤੇ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਇਸ ਐਲਾਨ ਦੇ ਨਾਲ ਹੀ ਲੇਬਨਾਨ ਦੇ ਲੋਕ ਸੜਕਾਂ 'ਤੇ ਉਤਰ ਗਏ ਜਿਸ ਦੇ ਚਲਦੇ ਹਿੰਸਾ ਦੇ ਹਲਾਤ ਪੈਦਾ ਹੋ ਗਏ ਸਨ। ਵਿਰੋਧ ਪ੍ਰਦਰਸ਼ਨ ਇੰਨਾ ਖਤਰਨਾਕ ਹੋ ਗਿਆ ਕਿ ਪੂਰੇ ਲੇਬਨਾਨ ਵਿਚ ਠਹਿਰਾਅ ਦੀ ਸਥਿਤੀ ਪੈਦਾ ਹੋ ਗਈ ਅਤੇ ਪੂਰਾ ਰਾਜਨੀਤਕ ਦਲ ਕਟਿਹਰੇ ਵਿਚ ਖੜਾ ਹੋ ਗਿਆ।

Protest In LebanonProtest In Lebanon

ਦੱਸ ਦਈਏ ਕਿ ਲੇਬਨਾਨ ਦੀ ਅਰਥਵਿਵਸਥਾ ਖਤਮ ਹੋਣ ਦੀ ਕੰਗਾਰ 'ਤੇ ਹੈ ਅਤੇ ਸਰਕਰਾ ਉਹ ਹਰ ਰਸਤਾ ਲੱਭ ਰਹੀ ਹੈ ਜਿਸ ਨਾਲ ਪੈਸੇ ਇੱਕਠੇ ਕੀਤੇ ਜਾਣ। ਮੋਬਾਇਲ ਸੰਦੇਸ਼ ਐਪ ਉੱਤੇ ਟੈਕਸ ਇਸਦੀ ਹੀ ਇੱਕ ਕੋਸ਼ਿਸ਼ ਸੀ। ਲੇਬਨਾਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਹਰੇਕ ਵਰਤੋਕਾਰੀ ਤੋਂ ਪਹਿਲੀ ਵਟਸਐਪ ਕਾਲ 'ਤੇ 20 ਫ਼ੀਸਦੀ ਟੈਕਸ ਲਿਆ ਜਾਵੇਗਾ। ਇਸ ਐਲਾਨ ਦੇ ਨਾਲ ਹੀ ਪੂਰੇ ਦੇਸ਼ ਵਿਚ ਸਰਕਾਰ ਦੇ ਖਿਲਾਫ਼ ਵਿਰੋਧ ਸ਼ੁਰੂ ਹੋ ਗਿਆ ਅਤੇ ਸ਼ਥਿਤੀ ਇਹ ਪੈਦਾ ਹੋ ਗਈ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਸਾਦ ਹਰੀਰੀ ਨੂੰ ਅਸਤੀਫ਼ਾ ਦੇਣਾ ਪੈ ਗਿਆ।Protest In LebanonProtest In Lebanon

ਲੇਬਨਾਨ ਦੀ ਰਾਜਨੀਤੀ ਵਿਚ ਹਿੱਜਬੁਲਾ ਦਾ ਦਖਲ ਮੰਨਿਆ ਜਾਂਦਾ ਹੈ। ਧਰਨੇ ਪ੍ਰਦਰਸ਼ਨ ਦਾ ਅਸਰ ਸਕੂਲਾ,ਕਾਲਜਾਂ ਅਤੇ ਯੂਨੀਵਰਸੀਟੀਆਂ ਵਿਚ ਵੇਖਿਆ ਗਿਆ। ਦੇਸ਼ ਦੇ ਲਗਭਗ ਸਾਰੇ ਸਥਾਪਨਾ ਸਥਾਨ ਕਈ ਦਿਨ ਤੱਕ ਬੰਦ ਰਹੇ। ਅੰਤ ਵਿਚ ਸਰਕਾਰ ਨੇ ਆਪਣੀ ਯੋਜਨਾ ਬਦਲਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਖੁਦ ਟੀ.ਵੀ 'ਤੇ ਆ ਕੇ ਲੋਕਾਂ ਨੂੰ ਸ਼ਾਂਤ ਰਹਿਣ ਦਾ ਸੰਦੇਸ਼ ਦਿੰਦੇ ਦਿਖਾਈ ਦਿੱਤੇ ਅੰਤ ਵਿਚ ਉਨ੍ਹਾਂ ਨੂੰ ਆਪਣੀ ਕੁਰਸੀ ਖਾਲੀ ਕਰਨੀ ਪਈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement