
ਫਰਾਂਸ ਦੇ ਕੰਮਪੈਨੀਅਨ ਸ਼ਹਿਰ ਵਿਚ ਰਹਿਣ ਵਾਲੀ ਇਕ ਬਜ਼ੁਰਗ ਔਰਤ ਦੀ ਰਸੋਈ ਵਿਚ ਮਿਲੀ 13ਵੀਂ ਸਦੀ ਦੀ ਪੇਂਟਿੰਗ ਐਤਵਾਰ ਨੂੰ 188 ਕਰੋੜ ਰੁਪਏ ਵਿਚ ਨਿਲਾਮ ਹੋਈ।
ਪੈਰਿਸ: ਫਰਾਂਸ ਦੇ ਕੰਮਪੈਨੀਅਨ ਸ਼ਹਿਰ ਵਿਚ ਰਹਿਣ ਵਾਲੀ ਇਕ ਬਜ਼ੁਰਗ ਔਰਤ ਦੀ ਰਸੋਈ ਵਿਚ ਮਿਲੀ 13ਵੀਂ ਸਦੀ ਦੀ ਪੇਂਟਿੰਗ ਐਤਵਾਰ ਨੂੰ 188 ਕਰੋੜ ਰੁਪਏ ਵਿਚ ਨਿਲਾਮ ਹੋਈ। ਪੇਂਟਿੰਗ ਵਿਚ ਈਸਾ ਮਸੀਹ ਨੂੰ ਦਿਖਾਇਆ ਗਿਆ ਹੈ। ਇਟਲੀ ਦੇ ਕਲਾਕਾਰ ਚਿਮਾਬੁਏ ਵੱਲੋਂ ਤਿਆਰ ਕੀਤੀ ਗਈ 26 ਸੈਂਟੀਮੀਟਰ ਲੰਬੀ ਅਤੇ 20 ਸੈਂਟੀਮੀਟਰ ਚੌੜੀ ਪੇਂਟਿੰਗ ਦੀ ਜਾਣਕਾਰੀ ਇਸ ਸਾਲ ਦੀ ਸ਼ੁਰੂਆਤ ਵਿਚ ਮਿਲੀ ਸੀ। ਇਸ ਤੋਂ ਬਾਅਦ ਨਿਲਾਮੀ ਦੇ ਪ੍ਰਬੰਧਕਾਂ ਨੇ ਜੂਨ ਮਹੀਨੇ ਵਿਚ ਇਸ ਦੀ ਖੋਜ ਕੀਤੀ।
Old painting found in woman's kitchen in France sells for 188 crore
ਪੈਰਿਸ ਦੇ ਉੱਤਰ ਵਿਚ ਸ਼ੈਂਟਿੰਲੀ ਦੇ ਰਹਿਣ ਵਾਲੇ ਇਕ ਖਰੀਦਦਾਰ ਨੇ ਐਤਵਾਰ ਨੂੰ ਇਸ ਨੂੰ ਖਰੀਦਿਆ ਹੈ। ਮੱਧਕਾਲੀਨ ਨਾਲ ਸਬੰਧ ਰੱਖਣ ਵਾਲੀ ਇਹ ਪੇਂਟਿੰਗ ਹੁਣ ਤੱਕ ਦੀ ਸਭ ਤੋਂ ਮਹਿੰਗੀ ਬੋਲੀ ਹੈ। ਨਿਲਾਮੀ ਵਿਚ ਰੱਖੇ ਜਾਣ ਤੋਂ ਪਹਿਲਾਂ ਇਸ ਦੀ ਕੀਮਤ 31 ਕਰੋੜ ਰੁਪਏ ਤੋਂ ਲੈ ਕੇ 47 ਕਰੋੜ ਰੁਪਏ ਤੱਕ ਅਨੁਮਾਨਤ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ 90 ਸਾਲ ਦੀ ਔਰਤ ਅਤੇ ਉਸ ਦੇ ਪਰਿਵਾਰ ਨੂੰ ਇਸ ਪੇਂਟਿੰਗ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਸੀ। ਉਹਨਾਂ ਨੂੰ ਲੱਗਦਾ ਸੀ ਕਿ ਇਹ ਰੂਸ ਦਾ ਕੋਈ ਦੁਰਲੱਭ ਚਿੱਤਰ ਹੈ।
Old painting found in woman's kitchen in France sells for 188 crore
ਐਕਟਆਨ ਨਿਲਾਮੀ ਘਰ ਦੇ ਡੋਮਿਨਿਕ ਲੇਕੋਏਂਟ ਨੇ ਕਿਹਾ, 1500 ਸਾਲ ਪਹਿਲਾਂ ਕੀਤੇ ਗਏ ਕੰਮ ਲਈ ਇਹ ਵਿਕਰੀ ਇਕ ਤਰ੍ਹਾਂ ਦਾ ਵਿਸ਼ਵ ਰਿਕਾਰਡ ਹੈ। ਇਹ ਇਕ ਵਿਲੱਖਣ ਪੇਂਟਿੰਗ ਹੈ, ਜੋ ਸ਼ਾਨਦਾਰ ਅਤੇ ਯਾਦਗਾਰ ਹੈ’। ਇਹ ਵਿਕਰੀ ਉਹਨਾਂ ਨੂੰ ਸੁਪਨੇ ਤੋਂ ਪਰੇ ਹੈ। ਉਹਨਾਂ ਕਿਹਾ ਕਿ ਪੇਂਟਿੰਗ ਦੀ ਰਕਮ ਔਰਤ ਨੂੰ ਜਲਦ ਹੀ ਮਿਲ ਜਾਵੇਗੀ। ਕਲਾ ਮਾਹਿਰਾਂ ਮੁਤਾਬਕ ਇਸ ਪੇਂਟਿੰਗ ਨੂੰ ਚਿਮਾਬੁਏ ਵੱਲੋਂ 1280 ਵਿਚ ਬਣਾਇਆ ਗਿਆ ਸੀ। ਇਸ ਨੂੰ ਦੋ ਹੋਰ ਥਾਵਾਂ ‘ਤੇ ਨਿਊਯਾਰਕ ਦੇ ਫ੍ਰਿਕ ਕਲੈਕਸ਼ਨ ਅਤੇ ਲੰਡਨ ਦੀ ਨੈਸ਼ਨਲ ਗੈਲਰੀ ਵਿਚ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।