
ਬਾਲੀਵੁੱਡ ਆਦਾਕਾਰ ਸੰਨੀ ਲਿਓਨ ਦੇ ਬੱਚੇ ਕਾਫ਼ੀ ਹੁਸ਼ਿਆਰ ਹਨ। ਹੁਣ ਚਾਹੇ ਉਨ੍ਹਾਂ ਦੇ ਬੇਟੇ...
ਮੁੰਬਈ: ਬਾਲੀਵੁੱਡ ਆਦਾਕਾਰ ਸੰਨੀ ਲਿਓਨ ਦੇ ਬੱਚੇ ਕਾਫ਼ੀ ਹੁਸ਼ਿਆਰ ਹਨ। ਹੁਣ ਚਾਹੇ ਉਨ੍ਹਾਂ ਦੇ ਬੇਟੇ 17 ਮਹੀਨਿਆਂ ਦੇ ਹਨ ਪਰ ਉਨ੍ਹਾਂ ਦਾ ਹੁਨਰ ਸਾਹਮਣੇ ਆ ਚੁੱਕਿਆ ਹੈ। ਜੀ ਹਾਂ, ਇਹ ਗੱਲ ਖੁਦ ਸੰਨੀ ਲਿਓਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉਤੇ ਇਕ ਤਸਵੀਰ ਸ਼ੇਅਰ ਕਰ ਦੱਸੀ ਹੈ। ਸੰਨੀ ਨੇ ਇੰਸਟਾਗ੍ਰਾਮ ਉਤੇ ਇਕ ਪੇਂਟਿੰਗ ਦੀ ਤਸਵੀਰ ਸ਼ੇਅਰ ਕੀਤੀ ਹੈ। ਸੰਨੀ ਨੇ ਲਿਖਿਆ, ਮੈਂ ਵਿਸ਼ਵਾਸ ਨਹੀਂ ਕਰ ਪਾ ਰਹੀ ਹਾਂ ਕਿ ਮੇਰੇ 17 ਮਹੀਨੇ ਦੇ ਬੇਟਿਆਂ ਨੇ ਆਪਣੇ ਬੈੱਡਰੂਮ ਲਈ ਇਹ ਕੈਨਵਾਸ ਪੇਂਟ ਕੀਤਾ ਹੈ।
ਇਹ ਥੋੜ੍ਹੀ ਜਿਹੀ ਬਿਖਰੀ ਹੋਈ ਦਿਖਾਈ ਦੇ ਰਹੇ ਹੈ ਪਰ ਛੋਟੇ ਬੱਚਿਆਂ ਦੇ ਤੌਰ 'ਤੇ ਉਨ੍ਹਾਂ ਦੀ ਡਵੈਲਪਮੈਂਟ ਲਈ ਸ਼ਾਨਦਾਰ ਹੈ। ਸੰਨੀ ਦੀ ਇਸ ਪੋਸਟ ਉਤੇ ਸਾਰੇ ਲੋਕ ਬੱਚਿਆਂ ਦੀ ਤਾਰੀਫ਼ ਕਰ ਰਹੇ ਹਨ। ਸੰਨੀ ਦੀ ਇਕ ਫੈਨ ਪੂਜਾ ਪਾਂਡੇ ਨੇ ਕਿਹਾ, ਬੇਹੱਦ ਪਿਆਰਾ, ਮੈਂ ਹਮੇਸ਼ਾ ਤੁਹਾਨੂੰ ਦੇਖਦੀ ਹਾਂ ਸੰਨੀ, ਤੁਸੀਂ ਸੱਚੀ ਪ੍ਰੇਰਨਾ ਹੋ, ਸਾਨੂੰ ਤੁਹਾਡੇ ਵਰਗੇ ਹੋਰ ਲੋਕਾਂ ਦੀ ਜਰੂਰਤ ਹੈ। ਫੈਨਜ਼ ਨੂੰ ਤੈਮੂਰ ਵਰਗਾ ਲਗਦਾ ਹੈ ਸੰਨੀ ਲਿਓਨ ਦਾ ਬੇਟਾ ਅਸ਼ਰ
Sunny Leone
ਦੱਸ ਦੇਈਏ ਕਿ ਸੰਨੀ ਲਿਓਨ ਆਪਣੇ ਬੱਚਿਆਂ ਦੇ ਬੇਹੱਦ ਕਰੀਬ ਹੈ। ਉਨ੍ਹਾਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਉਹ ਬੱਚਿਆਂ ਨਾਲ ਸਮਾਂ ਬਿਤਾਉਣ ਦਾ ਮੌਕਾ ਕਦੇ ਨਹੀਂ ਛੱਡਦੀ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸੰਨੀ ਦੇ ਇਕ ਬੇਟੇ ਦੀ ਸ਼ਕਲ ਤਾਂ ਉਨ੍ਹਾਂ ਦੇ ਫੈਨਜ਼ ਨੂੰ ਤੈਮੂਰ ਵਰਗੀ ਲੱਗਦੀ ਹੈ।
Sunny Leone
ਇਸ 'ਤੇ ਸੰਨੀ ਦਾ ਕਹਿਣਾ ਸੀ ਕਿ ਅਸ਼ਰ ਦਾ ਚਿਹਰਾ ਗੋਲੂ ਹੈ ਤਾਂ ਇਸ ਲਈ ਉਹ ਤੈਮੂਰ ਵਰਗਾ ਲੱਗਦਾ ਹੈ। ਸੋਸ਼ਲ ਮੀਡੀਆ ਤਾਂ ਜੋ ਚਾਹੁੰਦਾ ਹੈ ਉਹ ਕਰਦਾ ਹੈ। ਤੈਮੂਰ ਬਹੁਤ ਪਿਆਰਾ ਬੱਚਾ ਹੈ ਅਤੇ ਅਸ਼ਰ ਵੀ ਬੇਹੱਦ ਕਿਊਟ ਹੈ। ਉਂਝ ਅਸ਼ਰ ਦੀ ਕਿਊਟਨੈੱਸ 'ਤੇ ਕੋਈ ਦੋ ਰਾਏ ਨਹੀਂ ਹੈ।