
ਸਮਰਜੀਤ ਸਿੰਘ ਹੁਣ 2023 ਵਰਲਡ ਕੱਪ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਿਹਾ ਹੈ।
Sikh youth Samarjit Singh is making a name for himself in England cricket: ਇੰਗਲੈਂਡ ਦਿ ਕ੍ਰਿਕਟ ਇਤਿਹਾਸ ਵਿੱਚ ਜਲੰਧਰ ਦੇ ਪਿੰਡ ਭੋਗਪੁਰ ਦੇ ਜਸਪਾਲ ਸਿੰਘ ਤੇ ਮਨਿੰਦਰ ਕੌਰ ਦਾ 17 ਸਾਲਾ ਪੁੱਤਰ ਸਿੱਖ ਨੌਜਵਾਨ ਸਮਰਜੀਤ ਸਿੰਘ ਵੱਡੀਆਂ ਮੱਲਾਂ ਮਾਰ ਰਿਹਾ ਹੈ। ਲੰਡਨ ਦੇ ਇਲਾਕੇ ਹੇਜ਼ ’ਚ ਰਹਿਣ ਵਾਲਾ ਸਮਰਜੀਤ ਸਿੰਘ ਮਿਡਲਸੈਕਸ ਕ੍ਰਿਕਟ ਕਲੱਬ ਵੱਲੋਂ ਅੰਡਰ 18 ਟੀਮ ਵਿੱਚ ਖੇਡ ਰਿਹਾ ਹੈ। ਜਿਸ ਨੂੰ ਪਿਛਲੇ ਸਾਲ ਦਾ ਦੇਸ਼ ਦਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਖਿਡਾਰੀ ਐਲਾਨਦਿਆਂ ਲਾਰਡ ਕ੍ਰਿਕਟ ਸਟੇਡੀਅਮ ਵਿੱਚ ਮਨਮਾਨਿਤ ਕੀਤਾ ਗਿਆ।
ਪਿਛਲੇ ਮਹੀਨੇ ਇੰਗਲੈਂਡ ਅਤੇ ਆਇਰਲੈਂਡ ਵਿੱਚ ਹੋਏ ਮੁਕਾਬਲੇ ਵਿੱਚ ਸਮਰਜੀਤ ਸਿੰਘ ਨੇ ਵਧੀਆਂ ਪ੍ਰਦਰਸ਼ਨ ਕੀਤਾ। ਉਸ ਨੇ ਜਿੱਥੇ ਪਹਿਲੇ ਮੈਚ ਵਿਚ ਨਾਟ ਆਊਟ ਰਹਿੰਦਿਆਂ 21 ਦੌੜਾਂ ਬਣਾਈਆਂ, ਉੱਥੇ ਦੂਜੇ ਮੈਚ ਵਿੱਚ 32 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕਰ ਕੇ ਚੰਗਾ ਪ੍ਰਦਰਸ਼ਨ ਕੀਤਾ। ਸਮਰਜੀਤ ਸਿੰਘ ਹੁਣ 2023 ਵਰਲਡ ਕੱਪ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਿਹਾ ਹੈ।