Bahrain Grand Prix 'ਚ ਹੋਇਆ ਵੱਡਾ ਹਾਦਸਾ, ਕਾਰ ਵਿੱਚੋਂ ਬਚ ਨਿਕਲੇ ਡਰਾਈਵਰ
Published : Nov 30, 2020, 9:04 am IST
Updated : Nov 30, 2020, 9:05 am IST
SHARE ARTICLE
driver
driver

ਡਰਾਈਵਰ ਕਾਰ ਚੋਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲ ਹੋ ਗਿਆ।

ਨਵੀਂ ਦਿੱਲੀ:  ਬਹਿਰੀਨ ਗ੍ਰੈਂਡ ਪ੍ਰੀਕਸ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋ ਫਾਰਮੂਲਾ ਵਨ ਦੇ ਡਰਾਈਵਰ ਰੋਮੇਨ ਗਰੋਸਨ ਦੀ ਕਾਰ ਬਹਿਰੀਨ ਗ੍ਰੈਂਡ ਪ੍ਰੀਕਸ ਦੀ ਸ਼ੁਰੂਆਤ ਤੋਂ ਬਾਅਦ ਕ੍ਰੈਸ਼ ਹੋ ਗਈ, ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਪਰ ਇਸ ਦੌਰਾਨ ਡਰਾਈਵਰ ਕਾਰ ਚੋਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲ ਹੋ ਗਿਆ।

ਦੱਸ ਦੇਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗ੍ਰੋਸਜੇਨ ਦੀ ਪਕੜ ਖੋ ਦਿੱਤੀ ਅਤੇ ਉਸਦੀ ਕਾਰ ਸੱਜੇ ਪਾਸੇ ਖਿਸਕ ਗਈ। ਕਾਰ ਦਾ ਪਿਛਲਾ ਪਹੀਆ ਬੈਰੀਅਰ ਨਾਲ ਟਕਰਾਇਆ, ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। 34 ਸਾਲਾ ਫ੍ਰੈਂਚ ਡਰਾਈਵਰ ਦੀ ਕਾਰ ਟ੍ਰੈਕ ਤੋਂ ਉਤਰ ਗਈ ਅਤੇ ਕਾਰ ਅੱਗ ਦੀਆਂ ਲਪਟਾਂ ਵਿੱਚ ਫਸ ਗਈ। ਪਰ ਫਿਰ ਵੀ ਡਰਾਈਵਰ ਕਾਰ ਚੋਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲ ਹੋ ਗਿਆ।

ਹਾਸ ਟੀਮ ਦੇ ਅਧਿਕਾਰੀ ਗੁਐਂਥਰ ਸਟੀਨਰ ਨੇ ਸਕਾਈ ਸਪੋਰਟਸ ਨੂੰ ਦੱਸਿਆ ਕਿ ਉਹ ਠੀਕ ਹੈ, ਉਸਦੇ ਹੱਥਾਂ ਅਤੇ ਗਿੱਟਿਆਂ ਵਿਚ ਹਲਕੀ ਜਿਹੀ ਸੱਟ ਸੀ। ਉਸਦੀ ਸਾਰੀ ਲੋੜੀਂਦੀ ਜਾਂਚ ਚੱਲ ਰਹੀ ਹੈ। ਹਾਸ ਟੀਮ ਨੇ ਟਵਿੱਟਰ ਜ਼ਰੀਏ ਕਿਹਾ, "ਸਾਵਧਾਨੀ ਵਜੋਂ ਰੋਮੇਨ ਨੂੰ ਅਗਲੇਰੀ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ।"

ਮੈਡੀਕਲ ਕਾਰ ਦੇ ਡਰਾਈਵਰ ਐਲਨ ਵੈਨ ਡੇਰ ਮਰਵੇ ਨੇ ਸਕਾਈ ਸਪੋਰਟਸ ਨੂੰ ਦੱਸਿਆ, "ਮੈਂ 12 ਸਾਲਾਂ ਵਿੱਚ ਅਜਿਹੀ ਅੱਗ ਦੀ ਘਟਨਾ ਕਦੇ ਨਹੀਂ ਵੇਖੀ। ਰੋਮੇਨ ਆਪਣੇ ਆਪ ਕਾਰ ਚੋਂ ਬਾਹਰ ਆ ਗਿਆ, ਜੋ ਅਜਿਹੀ ਘਟਨਾ ਮਗਰੋਂ ਬਹੁਤ ਹੈਰਾਨ ਕਰਨ ਵਾਲਾ ਹੈ।"
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement