Husband-Wife fight onboard: ਫਲਾਈਟ ਵਿਚ ਭਿੜੇ ਪਤੀ-ਪਤਨੀ; ਦਿੱਲੀ ਏਅਰਪੋਰਟ 'ਤੇ ਹੋਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਜਾਣੋ ਪੂਰਾ ਮਾਮਲਾ
Published : Nov 30, 2023, 9:27 am IST
Updated : Nov 30, 2023, 9:27 am IST
SHARE ARTICLE
Munich-Bangkok Lufthansa flight diverted to Delhi after husband, wife fight onboard
Munich-Bangkok Lufthansa flight diverted to Delhi after husband, wife fight onboard

ਜਹਾਜ਼ ਵਿਚ ਮੌਜੂਦ ਇਕ ਜੋੜੇ ਵਿਚ ਲੜਾਈ ਹੋਣ ਕਾਰਨ ਇਸ ਨੂੰ ਦਿੱਲੀ ਵੱਲ ਮੋੜ ਦਿਤਾ ਗਿਆ।

Husband-Wife fight onboard: ਬੈਂਕਾਕ ਤੋਂ ਜਰਮਨੀ ਦੇ ਮਿਊਨਿਖ ਜਾ ਰਹੀ ਲੁਫਥਾਂਸਾ ਏਅਰਲਾਈਨਜ਼ ਦੀ ਉਡਾਣ LH 772 ਨੇ ਬੁਧਵਾਰ, 29 ਨਵੰਬਰ ਨੂੰ ਸਵੇਰੇ 10:26 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਦਰਅਸਲ ਜਹਾਜ਼ ਵਿਚ ਮੌਜੂਦ ਇਕ ਜੋੜੇ ਵਿਚ ਲੜਾਈ ਹੋਣ ਕਾਰਨ ਇਸ ਨੂੰ ਦਿੱਲੀ ਵੱਲ ਮੋੜ ਦਿਤਾ ਗਿਆ।

ਸਮਾਚਾਰ ਏਜੰਸੀ ਏਐਨਆਈ ਮੁਤਾਬਕ ਦਿੱਲੀ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਨੇ ਦਸਿਆ ਕਿ ਪਤੀ-ਪਤਨੀ ਵਿਚਾਲੇ ਝਗੜਾ ਕਿਉਂ ਹੋਇਆ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਲਾਈਟ ਕਰੂ ਨੇ ਪਹਿਲਾਂ ਪਾਕਿਸਤਾਨ 'ਚ ਲੈਂਡ ਕਰਨ ਦੀ ਇਜਾਜ਼ਤ ਮੰਗੀ ਪਰ ਪਾਕਿਸਤਾਨ ਅਥਾਰਟੀ ਨੇ ਇਨਕਾਰ ਕਰ ਦਿਤਾ। ਇਸ ਤੋਂ ਬਾਅਦ ਫਲਾਈਟ ਦਿੱਲੀ ਏਅਰਪੋਰਟ 'ਤੇ ਉਤਰੀ। ਸੁਰੱਖਿਆ ਅਧਿਕਾਰੀਆਂ ਨੇ ਦਸਿਆ ਕਿ ਸ਼ੁਰੂਆਤ 'ਚ ਪਤੀ-ਪਤਨੀ 'ਚ ਬਹਿਸ ਹੋਈ, ਜੋ ਹੌਲੀ-ਹੌਲੀ ਲੜਾਈ 'ਚ ਬਦਲ ਗਈ। ਇਸ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਨੇ ਫਲਾਈਟ ਨੂੰ ਡਾਇਵਰਟ ਕਰਨ ਦਾ ਫੈਸਲਾ ਕੀਤਾ।

ਪੀਟੀਆਈ ਦੀ ਰੀਪੋਰਟ ਮੁਤਾਬਕ ਜਰਮਨੀ ਦੇ ਇਕ 53 ਸਾਲਾ ਵਿਅਕਤੀ ਦੀ ਅਪਣੀ ਪਤਨੀ ਨਾਲ ਲੜਾਈ ਹੋ ਗਈ। ਪਤਨੀ ਥਾਈਲੈਂਡ ਦੀ ਰਹਿਣ ਵਾਲੀ ਹੈ। ਮਹਿਲਾ ਨੇ ਜਹਾਜ਼ ਦੇ ਪਾਇਲਟ ਨੂੰ ਅਪਣੇ ਪਤੀ ਦੇ ਮਾੜੇ ਵਿਵਹਾਰ ਦੀ ਸ਼ਿਕਾਇਤ ਵੀ ਕੀਤੀ ਸੀ ਅਤੇ ਉਸ ਤੋਂ ਦਖਲ ਦੀ ਮੰਗ ਕੀਤੀ ਸੀ। ਉਸ ਨੇ ਦਸਿਆ ਕਿ ਉਸ ਦਾ ਪਤੀ ਉਸ ਨੂੰ ਧਮਕੀਆਂ ਦੇ ਰਿਹਾ ਸੀ।

ਪਤੀ 'ਤੇ ਫਲਾਈਟ 'ਚ ਖਾਣਾ ਸੁੱਟਣ, ਲਾਈਟਰ ਨਾਲ ਬੈੱਡਸ਼ੀਟ ਨੂੰ ਸਾੜਨ ਦੀ ਕੋਸ਼ਿਸ਼ ਕਰਨ ਅਤੇ ਪਤਨੀ 'ਤੇ ਰੌਲਾ ਪਾਉਣ ਦਾ ਦੋਸ਼ ਹੈ। ਉਸ ਨੇ ਅਮਲੇ ਦੀ ਗੱਲ ਵੀ ਸੁਣਨ ਤੋਂ ਇਨਕਾਰ ਕਰ ਦਿਤਾ। ਫਲਾਈਟ 'ਚ ਲੜ ਰਹੇ ਵਿਅਕਤੀ ਨੂੰ ਦਿੱਲੀ ਏਅਰਪੋਰਟ 'ਤੇ ਉਤਾਰ ਕੇ ਸੁਰੱਖਿਆ ਦੇ ਹਵਾਲੇ ਕਰ ਦਿਤਾ ਗਿਆ।

ਮੀਡੀਆ ਰੀਪੋਰਟਾਂ ਮੁਤਾਬਕ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਵਿਅਕਤੀ ਦਿਲੀ ਪੁਲਸ ਦੀ ਹਿਰਾਸਤ 'ਚ ਰਹੇਗਾ ਜਾਂ ਫਿਰ ਉਸ ਨੂੰ ਕਿਸੇ ਹੋਰ ਫਲਾਈਟ 'ਚ ਜਰਮਨੀ ਭੇਜਿਆ ਜਾਵੇਗਾ। ਲੁਫਥਾਂਸਾ ਏਅਰਲਾਈਨ ਇਸ ਮਾਮਲੇ 'ਚ ਜਰਮਨ ਦੂਤਾਵਾਸ ਨਾਲ ਗੱਲਬਾਤ ਕਰ ਰਹੀ ਹੈ। ਹਾਲਾਂਕਿ ਹੁਣ ਤਕ ਇਸ ਮਾਮਲੇ 'ਚ ਲੁਫਥਾਂਸਾ ਏਅਰਲਾਈਨ ਵਲੋਂ ਕੋਈ ਬਿਆਨ ਨਹੀਂ ਆਇਆ ਹੈ। ਜਹਾਜ਼ ਵਿਚ ਮੌਜੂਦ ਬਾਕੀ ਸਾਰੇ ਯਾਤਰੀ ਸੁਰੱਖਿਅਤ ਹਨ। ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਫਲਾਈਟ 'ਚ ਲੜ ਰਿਹਾ ਵਿਅਕਤੀ ਨਸ਼ੇ ਦੀ ਹਾਲਤ 'ਚ ਸੀ।

(For more news apart from Lufthansa flight diverted to Delhi after husband, wife fight onboard , stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement