International students Fraud Case: ਠੱਗ ਬ੍ਰਿਜੇਸ਼ ਮਿਸ਼ਰਾ ਦੀ ਕੈਨੇਡਾ ਵਿਚ ਹੋਈ ਪਹਿਲੀ ਪੇਸ਼ੀ
Published : Nov 30, 2023, 7:36 am IST
Updated : Nov 30, 2023, 7:36 am IST
SHARE ARTICLE
Thug Brijesh Mishra's first appearance in Canada
Thug Brijesh Mishra's first appearance in Canada

ਅਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਵਿਦਿਆਰਥੀਆਂ ਸਿਰ ਮੜ੍ਹੇ ਦੋਸ਼

International students Fraud Case : ਕੈਨੇਡਾ ਦੀ ਬਾਰਡਰ ਸਰਵਿਸ ਏਜੰਸੀ ਵਲੋਂ ਇਮੀਗ੍ਰੇਸ਼ਨ ਦੇ ਵੱਡੇ ਭਾਰਤੀ ਠੱਗ ਬ੍ਰਿਜੇਸ਼ ਮਿਸ਼ਰਾ ਨੂੰ ਬ੍ਰਿਟਿਸ਼ ਕੋਲੰਬੀਆ ਦੀ ਜੇਲ ਵਿਚ ਰਖਿਆ ਹੋਇਆ ਹੈ ਜਿਸ ਦੀ ਪਹਿਲੀ ਪੇਸ਼ੀ ਇਮੀਗਰੇਸ਼ਨ ਟ੍ਰਿਬਿਊਨਲ ਰਾਹੀਂ, ਵੀਡੀਉ ਲਿੰਕ ਦੁਬਾਰਾ ਕੀਤੀ ਗਈ ਹੈ। ਮਿਸ਼ਰਾ ਨੇ ਸਿਰੇ ਦਾ ਝੂਠ ਬੋਲਦਿਆਂ, ਅਪਣੇ ਆਪ ਨੂੰ ਭਲਾ ਪੁਰਸ਼ ਸਾਬਤ ਕਰਨ ਦੀ ਕੋਸ਼ਿਸ਼ ਕਰਦਿਆਂ ਉਲਟੇ ਦੋਸ਼ ਵਿਦਿਆਰਥੀਆਂ ਦੇ ਸਿਰ ਮੜ੍ਹੇ ਹਨ। ਉਸ ਨੇ ਕਿਹਾ ਕਿ ਵਿਦਿਆਰਥੀ ਅਪਣੀਆਂ ਗ਼ਲਤੀਆਂ ਨੂੰ ਛੁਪਾਉਣ ਲਈ ਉਸ ਦੇ ਸਿਰ ਇਲਜ਼ਾਮ ਲਾ ਰਹੇ ਹਨ।

 ਮਿਲੀ ਜਾਣਕਾਰੀ ਅਨੁਸਾਰ ਜਾਪਦਾ ਹੈ ਕਿ ਠੱਗ ਮਿਸ਼ਰਾ ਭਾਰਤੀ ਏਜੰਸੀਆਂ ਨੂੰ ਚਕਮਾ ਦੇ ਕੇ ਕਿਸੇ ਗਲਤ ਤਰੀਕੇ ਨਾਲ ਕੈਨੇਡਾ ਪਹੁੰਚ ਗਿਆ ਸੀ, ਜਿਥੇ ਉਸ ਨੂੰ ਜੂਨ ਮਹੀਨੇ ’ਚ ਬ੍ਰਿਟਿਸ਼ ਕੋਲੰਬੀਆ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ’ਤੇ ਮਨੁੱਖੀ ਤਸਕਰੀ ਅਤੇ ਇਮੀਗ੍ਰੇਸ਼ਨ ਧੋਖਾਧੜੀ ਦੇ ਗੰਭੀਰ ਚਾਰਜ ਲਾਏ ਗਏ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਲੈ ਕੇ ਪੰਜਾਬ ਸਰਕਾਰ ਅਤੇ ਖ਼ੁਫ਼ੀਆ ਪੁਲਿਸ ਏਜੰਸੀਆਂ ਵਲੋਂ ਬਿ੍ਰਜੇਸ਼ ਮਿਸ਼ਰੇ ਦੀ ਗ੍ਰਿਫ਼ਤਾਰੀ ਲਈ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਦੀ ਚਰਚਾ ਚਲਦੀ ਰਹੀ ਜਿਹੜੀ ਕਿ ਮਿਸ਼ਰਾ ਦੇ ਕੈਨੇਡਾ ਪਹੁੰਚਣ ਪਿਛੋਂ ਇਹ ਚਰਚਾ ਇਕ ਵਿਸ਼ਾ ਬਣ ਕੇ ਹੀ ਰਹਿ ਗਈ।

 ਹੁਣ ਸਵਾਲ ਇਸ ਗੱਲ ਦਾ ਹੈ ਕਿ ਭਾਰਤੀ ਹਵਾਈ ਅੱਡਿਆਂ ਤੋਂ ਬਿ੍ਰਜੇਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? ਉਹ ਕਿਹੜੇ ਢੰਗ ਤਰੀਕੇ ਵਰਤ ਕੇ ਭਾਰਤੀ ਖ਼ੁਫ਼ੀਆ ਤੰਤਰ ਤੋਂ ਅੱਖ ਬਚਾ ਕੇ ਕੈਨੇਡਾ ਪਹੁੰਚਿਆ? ਹੁਣ ਕੈਨੇਡਾ ਸਰਕਾਰ ਤੋਂ ਉਮੀਦ ਹੈ ਕਿ ਉਹ ਸਾਰੇ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਜ਼ਰੂਰ ਕਰੇਗੀ ਅਤੇ ਸੈਂਕੜੇ ਪੀੜਤ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਠੱਗੀ ਮਾਰਨ ਵਾਲੇ ਇਸ ਭਾਰਤੀ ਠੱਗ ਵਿਰੁਧ ਸਖ਼ਤ ਕਾਰਵਾਈ ਕਰੇਗੀ।
  ਮਿਸ਼ਰਾ ਨੇ ਅਪਣੀ ਐਜੂਕੇਸ਼ਨ ਮਾਈਗਰੇਸ਼ਨ ਸਰਵਿਸ ਰਾਹੀਂ ਜਲੰਧਰ ਵਿਚ 2018 ਤੋਂ 2022 ਤਕ ਵੱਡੇ ਪੱਧਰ ’ਤੇ ਵਿਦਿਆਰਥੀਆਂ ਨਾਲ ਠੱਗੀਆਂ ਮਾਰੀਆਂ ਹਨ ਅਤੇ ਇਕੱਲੇ ਇਕੱਲੇ ਵਿਦਿਆਰਥੀ ਤੋਂ 16 ਤੋਂ 20 ਲੱਖ ਰੁਪਏ ਲੈ ਕੇ, ਸੈਂਕੜੇ ਵਿਦਿਆਰਥੀਆਂ ਦੇ ਘਰ ਉਜਾੜ ਕੇ ਰੱਖ ਦਿਤੇ ਹਨ। ਹੁਣ ਕੈਨੇਡਾ ਵਿਚ ਉਨ੍ਹਾਂ ਵਿਦਿਆਰਥੀਆਂ ਦਾ ਅਤੇ ਭਾਰਤ ਵਿਚ ਉਨ੍ਹਾਂ ਦੇ ਮਾਪਿਆਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ।

 (For more news apart from Thug Brijesh Mishra's first appearance in Canada, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement