Cyclone Ditwah ਕਾਰਨ ਸ੍ਰੀਲੰਕਾ ਵਿਚ ਮਰਨ ਵਾਲਿਆਂ ਦੀ ਗਿਣਤੀ 330 ਤੋਂ ਪਾਰ, ਕੋਲੰਬੋ ਹਵਾਈ ਅੱਡੇ ਉਤੇ ਫਸੇ ਭਾਰਤੀ ਨਾਗਰਿਕਾਂ ਪਰਤੇ
Published : Nov 30, 2025, 10:37 pm IST
Updated : Nov 30, 2025, 10:37 pm IST
SHARE ARTICLE
Indian nationals stranded in cyclone-hit Sri Lanka being evacuated by the Indian Air Force (IAF). (PTI Photo)
Indian nationals stranded in cyclone-hit Sri Lanka being evacuated by the Indian Air Force (IAF). (PTI Photo)

Cyclone Ditwah : ਭਾਰਤੀ ਹਵਾਈ ਫੌਜ ਅਤੇ NDRF ਜਵਾਨ ਵੀ ਬਚਾਅ ਅਤੇ ਰਾਹਤ ਕਾਰਜਾਂ ਵਿਚ ਸਰਗਰਮ,

ਕੋਲੰਬੋ : Cyclone Ditwah ਕਾਰਨ ਸ੍ਰੀਲੰਕਾ ਵਿਚ ਮਰਨ ਵਾਲਿਆਂ ਦੀ ਗਿਣਤੀ 330 ਤੋਂ ਪਾਰ ਪਹੁੰਚ ਗਈ ਹੈ। ਭਾਰਤੀ ਹਵਾਈ ਫੌਜ ਅਤੇ ਕੌਮੀ ਆਫ਼ਤ ਪ੍ਰਬੰਧਨ ਬਲ (ਐਨ.ਡੀ.ਆਰ.ਐਫ.) ਦੇ ਜਵਾਨ ਐਤਵਾਰ ਨੂੰ ਬਚਾਅ ਅਤੇ ਰਾਹਤ ਕਾਰਜਾਂ ਵਿਚ ਸ੍ਰੀਲੰਕਾ ਦੇ ਅਧਿਕਾਰੀਆਂ ਦੀ ਮਦਦ ਕਰ ਰਹੇ ਹਨ।

ਸ਼੍ਰੀਲੰਕਾ ਦੇ ਆਫ਼ਤ ਪ੍ਰਬੰਧਨ ਕੇਂਦਰ (ਡੀ.ਐੱਮ.ਸੀ.) ਵਲੋਂ ਐਤਵਾਰ ਸ਼ਾਮ 6 ਵਜੇ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ 16 ਨਵੰਬਰ ਤੋਂ ਬਾਅਦ ਦਿਤਵਾਹ ਅਤੇ ਖਰਾਬ ਮੌਸਮ ਕਾਰਨ ਆਏ ਭਿਆਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ’ਚ 334 ਲੋਕਾਂ ਦੀ ਮੌਤ ਹੋ ਗਈ ਹੈ। ਡੀ.ਐਮ.ਸੀ. ਨੇ ਦਸਿਆ ਕਿ 3,09,607 ਪਰਵਾਰਾਂ ਦੇ 11,18,929 ਲੋਕ ਖਰਾਬ ਮੌਸਮ ਨਾਲ ਪ੍ਰਭਾਵਤ ਹੋਏ ਹਨ। ਐੱਨ.ਡੀ.ਆਰ.ਐੱਫ. ਦੀ ਟੀਮ ਨੇ ਕੋਲੰਬੋ ਦੇ ਕੋਚੀਕੜੇ ਵਿਚ ਬਚਾਅ ਮੁਹਿੰਮ ਚਲਾਈ। 

ਭਾਰਤ ਨੇ ‘ਗੁਆਂਢੀ ਪਹਿਲਾਂ’ ਦੀ ਭਾਵਨਾ ਦੀ ਪੁਸ਼ਟੀ ਕਰਦੇ ਹੋਏ, ਅਪਰੇਸ਼ਨ ਸਾਗਰ ਬੰਧੂ ਦੇ ਤਹਿਤ ਐੱਨ.ਡੀ.ਆਰ.ਐੱਫ. ਦੇ 80 ਕਰਮੀਆਂ ਦੀਆਂ ਦੋ ਸ਼ਹਿਰੀ ਖੋਜ ਅਤੇ ਬਚਾਅ ਟੀਮਾਂ ਟਾਪੂ ਦੇਸ਼ ਭੇਜੀਆਂ। ਚੱਕਰਵਾਤੀ ਤੂਫਾਨ ਪ੍ਰਭਾਵਤ ਸ਼੍ਰੀਲੰਕਾ ’ਚ ਖਰਾਬ ਮੌਸਮ ਕਾਰਨ ਕੋਲੰਬੋ ਹਵਾਈ ਅੱਡੇ ਉਤੇ ਫਸੇ 320 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਐਤਵਾਰ ਨੂੰ ਘਰ ਵਾਪਸ ਭੇਜ ਦਿਤਾ ਗਿਆ। 

ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰਾਂ ਨੇ ਭਾਰਤ, ਜਰਮਨੀ, ਸਲੋਵੇਨੀਆ, ਬਰਤਾਨੀਆਂ ਅਤੇ ਦਖਣੀ ਅਫਰੀਕਾ ਸਮੇਤ ਫਸੇ ਮੁਸਾਫ਼ਰਾਂ ਨੂੰ ਪਾਬੰਦੀਸ਼ੁਦਾ ਖੇਤਰ ਤੋਂ ਬਾਹਰ ਕੱਢਣ ਲਈ ਹਾਈਬ੍ਰਿਡ ਬਚਾਅ ਮਿਸ਼ਨ ਸ਼ੁਰੂ ਕੀਤਾ। ਭਾਰਤੀ ਹਵਾਈ ਫੌਜ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਉਤੇ ਪੋਸਟ ਕੀਤਾ, ‘‘ਇਕ ਗਰੁੜ ਕਮਾਂਡੋ ਨੂੰ ਕੋਟਮਲੇ ਵਿਖੇ ਇਕ ਪ੍ਰੀ-ਬ੍ਰੀਫਡ ਹੈਲੀਪੈਡ ਤਕ ਇਕ ਕਰਾਸ-ਕੰਟਰੀ ਰਸਤੇ ਰਾਹੀਂ ਸੇਧ ਦੇਣ ਲਈ ਸੁੱਟਿਆ ਗਿਆ, ਜਿੱਥੋਂ ਭਾਰਤੀਆਂ, ਵਿਦੇਸ਼ੀ ਨਾਗਰਿਕਾਂ ਅਤੇ ਸ਼੍ਰੀਲੰਕਾਈ ਨਾਗਰਿਕਾਂ ਸਮੇਤ 24 ਮੁਸਾਫ਼ਰਾਂ ਨੂੰ ਕੋਲੰਬੋ ਲਿਜਾਇਆ ਗਿਆ।’’

ਇਸ ਵਿਚ ਕਿਹਾ ਗਿਆ ਹੈ ਕਿ ਇਕ ਸਮਾਨਾਂਤਰ ਕੋਸ਼ਿਸ਼ ਵਿਚ ਤਿੰਨ ਗੰਭੀਰ ਜ਼ਖਮੀਆਂ ਨੂੰ ਤੁਰਤ ਡਾਕਟਰੀ ਸਹਾਇਤਾ ਲਈ ਕੋਲੰਬੋ ਲਿਜਾਇਆ ਗਿਆ। ਭਾਰਤੀ ਮਿਸ਼ਨ ਵਲੋਂ ਜ਼ਰੂਰੀ ਸਪਲਾਈ, ਸੁੱਕਾ ਰਾਸ਼ਨ, ਕਪੜੇ ਅਤੇ ਬਾਲਣ ਸਮੇਤ ਰਾਹਤ ਸਹਾਇਤਾ ਦਾ ਇਕ ਬੈਚ ਪੂਰਬੀ ਸੂਬੇ ਅਤੇ ਤ੍ਰਿੰਕੋਮਾਲੀ ਜ਼ਿਲ੍ਹਾ ਪ੍ਰਸ਼ਾਸਨ ਦੇ ਮੁੱਖ ਸਕੱਤਰ ਨੂੰ ਸੌਂਪਿਆ ਗਿਆ। 

ਭਾਰਤੀ ਹਵਾਈ ਫੌਜ ਦੇ ਦੋ ਟਰਾਂਸਪੋਰਟ ਜਹਾਜ਼ਾਂ ਸੀ-130 ਜੇ ਅਤੇ ਆਈਐਲ-76 ਨੇ ਆਪ੍ਰੇਸ਼ਨ ਸਾਗਰ ਬੰਧੂ ਦੇ ਤਹਿਤ ਸ਼੍ਰੀਲੰਕਾ ਨੂੰ ਦਿਤੀ ਗਈ ਮਾਨਵਤਾਵਾਦੀ ਸਹਾਇਤਾ ਦੇ ਹਿੱਸੇ ਵਜੋਂ ਸਨਿਚਰਵਾਰ ਨੂੰ ਕੋਲੰਬੋ ਵਿਚ ਲਗਭਗ 21 ਟਨ ਰਾਹਤ ਸਮੱਗਰੀ ਪਹੁੰਚਾਈ। 

ਸ਼੍ਰੀਲੰਕਾ ’ਚ ਫਸੇ ਕੋਈ ਵੀ ਭਾਰਤੀ ਮੁਸਾਫ਼ਰ ਐਮਰਜੈਂਸੀ ਹੈਲਪ ਡੈਸਕ ਨੰਬਰ +94 773727832 ਉਤੇ ਸੰਪਰਕ ਕਰ ਸਕਦਾ ਹੈ ਜਾਂ ਕੋਲੰਬੋ ਦੇ ਬੰਡਾਰਾਨਾਇਕੇ ਕੌਮਾਂਤਰੀ ਹਵਾਈ ਅੱਡੇ ਉਤੇ ਕੰਮ ਕਰ ਰਹੇ ਏਅਰਲਾਈਨ ਕਾਊਂਟਰਾਂ ਉਤੇ ਸੰਪਰਕ ਕਰ ਸਕਦਾ ਹੈ। 

SHARE ARTICLE

ਏਜੰਸੀ

Advertisement

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM

Singer Sukh Brar Slams Neha Kakkar over candy Shop Song Controversy |ਕੱਕੜ ਦੇ ਗਾਣੇ 'ਤੇ ਫੁੱਟਿਆ ਗ਼ੁੱਸਾ!

14 Jan 2026 3:12 PM

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM
Advertisement