
ਇੱਟਾ ਤੇ ਮਲਬਾ ਹਟਾ ਦੇਣ ਤੋਂ ਬਾਅਦ ਵੀ ਪੇਟ੍ਰੀਂਜਾ 'ਚ ਲੋਕ ਆਫਟਰਸ਼ੋਕ ਦੀ ਵਜ੍ਹਾ ਨਾਲ ਵਾਪਸ ਪਰਤਣ ਤੋਂ ਡਰ ਰਹੇ ਸਨ।
ਜਗਰੇਬ: ਕ੍ਰੋਏਸ਼ੀਆ 'ਚ ਬੀਤੇ ਦਿਨੀ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਨਾਲ ਰਾਜਧਾਨੀ ਦੇ ਦੱਖਣੀ ਪੂਰਬੀ ਇਲਾਕੇ 'ਚ ਕਈ ਮਕਾਨਾਂ ਨੂੰ ਨੁਕਸਾਨ ਹੋਇਆ। ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਯੂਰਪੀ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ, " ਕ੍ਰੋਏਸ਼ੀਆ ਦੀ ਰਾਜਧਾਨੀ ਜਗਰੇਬ ਤੋਂ 46 ਕਿਲੋਮੀਟਰ ਦੱਖਣੀ ਪੂਰਬ 'ਚ 6.3 ਤੀਬਰਤਾ ਦਾ ਭੂਚਾਲ ਆਇਆ।"
A magnitude 5.2 earthquake hit central Croatia with an epicenter some 50 kilometers southeast of the capital Zagreb, Croatian state television reported https://t.co/ieztK0BR42 pic.twitter.com/zcU5o3crcm
— Reuters (@Reuters) December 28, 2020
ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਕਾਰਨ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਤੇ 20 ਲੋਕ ਜ਼ਖ਼ਮੀ ਹੋਏ ਹਨ। ਜਿੰਨ੍ਹਾਂ 'ਚ ਛੇ ਲੋਕਾਂ ਦੀ ਹਾਲਤ ਗੰਭੀਰ ਹੈ। ਰੈਸਕਿਊ ਟੀਮ ਦੇ ਇੱਟਾ ਤੇ ਮਲਬਾ ਹਟਾ ਦੇਣ ਤੋਂ ਬਾਅਦ ਵੀ ਪੇਟ੍ਰੀਂਜਾ 'ਚ ਲੋਕ ਆਫਟਰਸ਼ੋਕ ਦੀ ਵਜ੍ਹਾ ਨਾਲ ਵਾਪਸ ਪਰਤਣ ਤੋਂ ਡਰ ਰਹੇ ਸਨ।
ਜਿਕਰਯੋਗ ਹੈ ਕਿ ਕ੍ਰੋਏਸ਼ੀਆ ਵਿਚ ਰਾਜਧਾਨੀ ਜ਼ਗਰੇਬ ਤੋਂ 50 ਕਿਲੋਮੀਟਰ ਦੱਖਣ ਪੂਰਬ ਵਿਚ ਭੂਚਾਲ ਆਇਆ ਸੀ। ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ 5.28 ਵਜੇ ਰਾਜਧਾਨੀ ਵਿੱਚ ਆਇਆ ਸੀ।