
Ethiopia Accident News : 60 ਲੋਕਾਂ ਦੀ ਮੌਤ, ਕੁੱਝ ਕੁ ਦੀ ਭਾਲ ਜਾਰੀ
Ethiopia Accident News in Punjabi : ਅਫ਼ਰੀਕੀ ਦੇਸ਼ ਇਥੋਪੀਆ 'ਚ ਇਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਯਾਤਰੀਆਂ ਨਾਲ ਭਰਿਆ ਟਰੱਕ ਨਦੀ ਵਿਚ ਡਿੱਗ ਗਿਆ ਹੈ। ਇਸ ਹਾਦਸੇ 'ਚ 60 ਲੋਕਾਂ ਦੀ ਜਾਨ ਚਲੀ ਗਈ ਹੈ। ਦੱਖਣੀ ਸਿਦਾਮਾ ਖੇਤਰ ਦੇ ਅਧਿਕਾਰੀਆਂ ਮੁਤਾਬਕ ਇਹ ਭਿਆਨਕ ਹਾਦਸਾ ਬੋਨਾ ਜ਼ਿਲ੍ਹੇ 'ਚ ਵਾਪਰਿਆ। ਖੇਤਰੀ ਸੰਚਾਰ ਬਿਊਰੋ ਨੇ ਐਤਵਾਰ ਦੇਰ ਰਾਤ ਇਕ ਬਿਆਨ ਵਿਚ ਕਿਹਾ ਕਿ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦਾ ਬੋਨਾ ਦੇ ਜਨਰਲ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ।
ਈਬੀਸੀ ਅਨੁਸਾਰ, ਸਾਰੇ ਲੋਕ ਇਸੂਜ਼ੂ ਟਰੱਕ 'ਤੇ ਸਵਾਰ ਹੋ ਕੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ। ਇਚ ਦੌਰਾਨ ਰਸਤੇ ’ਚ ਟਰੱਕ ਅਚਾਨਕ ਟਰੱਕ ਨਦੀ ਵਿਚ ਜਾ ਡਿੱਗਿਆ। ਹਾਦਸੇ ਤੋਂ ਬਾਅਦ ਸਥਾਨਕ ਲੋਕ ਅਤੇ ਸਰਕਾਰੀ ਵਿਭਾਗ ਰਾਹਤ ਅਤੇ ਬਚਾਅ ਕਾਰਜ ਵਿਚ ਲੱਗ ਗਏ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਦੂਜੇ ਪਾਸੇ ਨਦੀ 'ਚ ਡਿੱਗੇ ਲੋਕਾਂ ਦੀ ਭਾਲ ਜਾਰੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਰਕਾਰੀ ਸਰਕਾਰੀ ਇਥੋਪੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਈਬੀਸੀ) ਮੁਤਾਬਕ ਸਾਰੇ ਲੋਕ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ। ਤੁਹਾਨੂੰ ਦਸ ਦਈਏ ਕਿ ਇਥੋਪੀਆ ਵਿਚ ਗੰਭੀਰ ਸੜਕ ਹਾਦਸੇ ਆਮ ਹਨ। ਡਰਾਈਵਿੰਗ ਦੇ ਮਾੜੇ ਮਾਪਦੰਡ ਅਤੇ ਖ਼ਰਾਬ ਵਾਹਨ ਜਿਆਦਾਤਰ ਹਾਦਸਿਆਂ ਨੂੰ ਸੱਦਾ ਦਿੰਦੇ ਹਨ।
ਕਰੀਬ ਛੇ ਸਾਲ ਪਹਿਲਾਂ 2018 ਵਿਚ ਇਥੋਪੀਆ ਵਿਚ ਹੀ ਇਕ ਵੱਡਾ ਹਾਦਸਾ ਵਾਪਰਿਆ ਸੀ। ਜਿਸ 'ਚ ਵਿਦਿਆਰਥੀਆਂ ਨਾਲ ਭਰੀ ਬੱਸ ਖੱਡ 'ਚ ਡਿੱਗ ਗਈ ਸੀ, ਜਿਸ 'ਚ 38 ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸ਼ੇ ਸ਼ਹਿਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹਨ।
(For more Punjabi news apart from Ethiopia Accident News in Punjabi stay tuned to Rozana Spokesman)