
ਅਮਰੀਕਾ ਅਤੇ ਚੀਨ ਦੇ ਬੁਲਾਰਿਆਂ ਨੇ ਅਪਣੇ ਵਪਾਰਕ ਸਬੰਧਾਂ ਵਿਚ ਤਨਾਅ ਦਾ ਹੱਲ ਕੱਢਣ ਲਈ ਬੀਤੇ ਕੱਲ੍ਹ ਤੋਂ ਦੋ ਦਿਨ ਦੀ ਮੀਟਿੰਗ ਦੀ ਸ਼ੁਰੂਆਤ.......
ਵਾਸ਼ਿੰਗਟਨ : ਅਮਰੀਕਾ ਅਤੇ ਚੀਨ ਦੇ ਬੁਲਾਰਿਆਂ ਨੇ ਅਪਣੇ ਵਪਾਰਕ ਸਬੰਧਾਂ ਵਿਚ ਤਨਾਅ ਦਾ ਹੱਲ ਕੱਢਣ ਲਈ ਬੀਤੇ ਕੱਲ੍ਹ ਤੋਂ ਦੋ ਦਿਨ ਦੀ ਮੀਟਿੰਗ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਮੰਤਵ ਦੋਵਾਂ ਵਿਚ ਕਾਰ ਪਿਛਲੇ 6 ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਹੇ ਵਪਾਰਕ ਯੁੱਧ ਦਾ ਹੱਲ ਕਰਨਾ ਹੈ। ਇਸ ਵਪਾਰਕ ਯੁੱਧ ਨੇ ਵਿਸ਼ਵੀ ਅਰਥ-ਵਿਵਸਥਾ ਨੂੰ ਝਟਕਾ ਦਿਤਾ ਹੈ ਅਤੇ ਸੰਕਟ ਦੇ ਬੱਦਲ ਵੀ ਛਾਏ ਹੋਏ ਹਨ। ਇਸ ਗੱਲਬਾਤ ਦੇ ਬਾਰੇ ਵਿਸ਼ਲੇਸ਼ਕਾ ਦਾ ਮੰਨਣਾ ਹੈ ਕਿ ਹੁਣ ਤੇਹਾਲਾਤਾਂ ਮੁਤਾਬਕ ਇਸ ਹਫ਼ਤੇ ਦੀ ਗੱਲਬਾਤ ਨਾਲ ਕੁਝ ਠੋਸ ਜਾਂ ਨਿਰਣਾਇਕ ਹੱਲ ਆਉਣ ਦੀ ਉਮੀਦ ਘੱਟ ਹੈ
ਕਿਉਂਕਿ ਦੋਵੇਂ ਦੇਸ਼ਾਂ ਵਿਚ ਮਤਭੇਦ ਕਾਫ਼ੀ ਗਹਿਰੇ ਹਨ। ਹਾਲਾਂਕਿ ਇਸ ਕਦਮ ਵਿਚ ਆਸ਼ਾਵਾਦੀ ਗੱਲ ਹੈ ਕਿ ਦੋਵੇਂ ਪੱਖ ਘੱਟੋ-ਘੱਟ ਇਸ ਮਸਲੇ 'ਤੇ ਗੱਲਬਾਤ ਲਈ ਤਿਆਰ ਤਾਂ ਹੋਏ ਹਨ। ਅਮਰੀਕਾ ਦੀ ਇੱਛਾ ਹੈ ਕਿ ਚੀਨ ਖ਼ੁਦ ਨੂੰ ਬਿਜਲਈ ਕਾਰ ਅਤੇ ਰੋਬੋਟਿਕਸ ਵਰਗੇ ਖੇਤਰਾਂ ਵਿਚ ਵਿਸ਼ਵੀ ਸ਼ਕਤੀ ਬਣਨ ਦੀ ਇੱਛਾ ਘੱਟ ਕਰੇ।
ਅਮਰੀਕਾ ਦੇ ਸਾਬਕਾ ਵਪਾਰ ਅਧਿਕਾਰੀ ਕ੍ਰਿਸਟੋਫ਼ਰ ਐਡਮਜ਼ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀ ਪ੍ਰਣਾਲੀ ਵਿਚ ਬੁਨਿਆਦੀ ਬਦਲਾਅ ਲਿਆਉਣ ਵਾਲੇ ਕਿਸੇ ਪੂਰਨ ਸਮਝੌਤੇ 'ਤੇ ਸਹਿਮਤੀ ਬਣਾਉਣ ਦੀ ਉਨ੍ਹਾਂ ਦੀ ਸੰਭਾਵਨਾ ਬਹੁਤ ਘੱਟ ਹੈ।