ਪਤੀ ਦੀ ਮੌਤ ਤੋਂ ਬਾਅਦ ਔਰਤ ਨੇ Teddy Bear ਨੂੰ ਬਣਾਇਆ ਸਾਥੀ, ਮਹਿਲਾ ਨੇ ਸੁਣਾਈ ਅਨੋਖੀ ਪ੍ਰੇਮ ਕਹਾਣੀ  
Published : Jan 31, 2023, 10:04 am IST
Updated : Jan 31, 2023, 10:04 am IST
SHARE ARTICLE
 After the death of her husband, the woman made Teddy Bear her partner
After the death of her husband, the woman made Teddy Bear her partner

ਔਰਤ ਨੇ ਦੱਸਿਆ ਕਿ ਉਹ ਉਸ ਟੈਡੀ ਬੀਅਰ ਨੂੰ ਇੰਨਾ ਪਿਆਰ ਕਿਉਂ ਕਰਦੀ ਹੈ। 

ਇਸਲਾਮਾਬਾਦ - ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਔਰਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਆਪਣੀ ਅਨੋਖੀ ਪ੍ਰੇਮ ਕਹਾਣੀ ਬਾਰੇ ਦੱਸ ਰਹੀ ਹੈ। ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦਾ 10 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਉਹ ਟੈਡੀ ਬੀਅਰ ਨਾਲ ਰਹਿਣ ਲੱਗੀ। ਔਰਤ ਉਸ ਟੈਡੀ ਬੀਅਰ ਨੂੰ ਆਪਣਾ ਸਭ ਕੁਝ ਸਮਝਦੀ ਹੈ। ਔਰਤ ਨੇ ਆਪਣੀ ਲਵ ਸਟੋਰੀ ਨੂੰ ਇਕ ਯੂਟਿਊਬ ਚੈਨਲ ਸੋਸ਼ਲ ਕਲਿੱਕ 'ਤੇ ਸ਼ੇਅਰ ਕੀਤਾ ਹੈ। ਇਸ ਦੌਰਾਨ ਔਰਤ ਨੇ ਦੱਸਿਆ ਕਿ ਉਹ ਉਸ ਟੈਡੀ ਬੀਅਰ ਨੂੰ ਇੰਨਾ ਪਿਆਰ ਕਿਉਂ ਕਰਦੀ ਹੈ। 

 After the death of her husband, the woman made Teddy Bear her partner After the death of her husband, the woman made Teddy Bear her partner

ਔਰਤ ਨੇ ਦੱਸਿਆ ਕਿ ਟੈਡੀ ਬੀਅਰ ਉਸ ਦਾ ਸਾਥੀ ਹੈ ਅਤੇ ਉਹ ਉਸ ਨੂੰ ਬਹੁਤ ਪਸੰਦ ਕਰਦੀ ਹੈ ਅਤੇ ਉਹ ਹਮੇਸ਼ਾ ਉਸ ਦੇ ਨਾਲ ਰਹਿੰਦਾ ਹੈ। ਉਹ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਟੈਡੀ ਬੀਅਰ ਨਾਲ ਸਾਂਝੀ ਕਰਦੀ ਹੈ। ਔਰਤ ਨੇ ਕਿਹਾ ਕਿ ਇਹ ਟੈਡੀ ਬੀਅਰ ਉਸ ਦਾ ਲੱਕੀ ਚਾਰਮ ਹੈ। ਅੱਜ ਉਸ ਦੀ ਕਾਮਯਾਬੀ ਪਿੱਛੇ ਉਸ ਟੈਡੀ ਬੀਅਰ ਦਾ ਹੱਥ ਹੈ। ਔਰਤ ਨੇ ਦੱਸਿਆ ਕਿ ਟੈਡੀ ਬੀਅਰ ਹਮੇਸ਼ਾ ਉਸ ਦਾ ਸਾਥ ਦਿੰਦਾ ਹੈ, ਉਹ ਹਰ ਸੁੱਖ-ਦੁੱਖ 'ਚ ਔਰਤ ਦੇ ਨਾਲ ਰਹਿੰਦਾ ਹੈ। ਟੈਡੀ ਬੀਅਰ ਉਸ ਦੀ ਹਰ ਗੱਲ ਸੁਣਦਾ ਹੈ ਅਤੇ ਬਦਲੇ ਵਿਚ ਕੁਝ ਵੀ ਨਹੀਂ ਕਹਿੰਦਾ।

ਜਦੋਂ ਔਰਤ ਨੂੰ ਪੁੱਛਿਆ ਗਿਆ ਕਿ ਉਹ ਟੈਡੀ ਬੀਅਰ ਨਾਲ ਸਮਾਂ ਬਿਤਾਉਣ ਤੋਂ ਬਾਅਦ ਕਿਵੇਂ ਮਹਿਸੂਸ ਕਰਦੀ ਹੈ ਤਾਂ ਜਵਾਬ 'ਚ ਔਰਤ ਨੇ ਕਿਹਾ ਕਿ ਉਹ ਇਸ ਜ਼ਿੰਦਗੀ ਤੋਂ ਕੁਝ ਨਹੀਂ ਚਾਹੁੰਦੀ ਕਿਉਂਕਿ ਟੈਡੀ ਬੀਅਰ ਉਸ ਦੇ ਨਾਲ ਹੈ ਅਤੇ ਹਮੇਸ਼ਾ ਰਹੇਗਾ। ਔਰਤ ਨੇ ਅੱਗੇ ਦੱਸਿਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਕੋਈ ਵੀ ਉਸ 'ਤੇ ਰੋਹਬ ਨਹੀਂ ਝਾੜੇਗਾ । ਜੇ ਉਹ ਪਤੀ ਹੁੰਦਾ, ਤਾਂ ਉਸ ਨੇ ਅਜਿਹਾ ਕਰਨਾ ਸੀ। ਪਰ ਉਨ੍ਹਾਂ ਨਾਲ ਅਜਿਹਾ ਨਹੀਂ ਹੈ।

 Teddy Bear

Teddy Bear

ਇਸ ਵੀਡੀਓ ਦੌਰਾਨ ਔਰਤ ਨੇ ਟੈਡੀ ਬੀਅਰ ਲਈ 'ਮੈਨੂੰ ਛੱਡ ਕੇ ਨਹੀਂ ਜਾਣਾ...' ਅਤੇ ਕਈ ਹੋਰ ਗੀਤ ਵੀ ਗਾਏ। ਹਾਲਾਂਕਿ ਇਸ ਵੀਡੀਓ ਦੌਰਾਨ ਇਕ ਪਲ ਅਜਿਹਾ ਵੀ ਆਇਆ ਜਦੋਂ ਮਹਿਲਾ ਪੱਤਰਕਾਰ ਨਾਲ ਗੱਲ ਕਰਦੇ ਹੋਏ ਗੁੱਸੇ 'ਚ ਆ ਗਈ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਵੀਡੀਓ 'ਚ ਪ੍ਰੈਂਕ ਦੇ ਤਹਿਤ ਇਹ ਸਭ ਕੀਤਾ ਗਿਆ ਜਾਂ ਇਸ ਪਿੱਛੇ ਕੋਈ ਹੋਰ ਵਜ੍ਹਾ ਸੀ।

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement