
ਵਿਸ਼ਵ ਸਿੱਖ ਸੰਗਠਨ ਅਤੇ ਸਿੱਖਾਂ ਦੇ ਯਤਨਾਂ ਸਦਕਾ ਅਲਬਰਟਾ ਦੇ 'ਟ੍ਰੈਫਿ਼ਕ ਸੇਫ਼ਟੀ ਐਕਟ' 'ਚ ਸੋਧ ਕਰ ਕੇ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਪਹਿਨਣ ਤੋਂ ਛੋਟ
ਅਲਬਰਟਾ : ਵਿਸ਼ਵ ਸਿੱਖ ਸੰਗਠਨ ਅਤੇ ਸਿੱਖਾਂ ਦੇ ਯਤਨਾਂ ਸਦਕਾ ਅਲਬਰਟਾ ਦੇ 'ਟ੍ਰੈਫਿ਼ਕ ਸੇਫ਼ਟੀ ਐਕਟ' 'ਚ ਸੋਧ ਕਰ ਕੇ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਪਹਿਨਣ ਤੋਂ ਛੋਟ ਦਿਤੀ ਗਈ ਹੈ। ਵਿਸ਼ਵ ਸਿੱਖ ਸੰਗਠਨ ਦੇ ਆਗੂਆਂ ਤੇ ਸਿੱਖਾਂ ਦੇ ਹੋਰ ਨੁਮਾਇੰਦਿਆਂ ਨੇ ਐਡਮਿੰਟਨ ਤੇ ਕੈਲਗਰੀ 'ਚ ਹੈਲਮਟ ਪਾਉਣ ਦੇ ਮੁੱਦੇ 'ਤੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ।
Alberta allow Sikhs right to ride motorcycles without helmets
ਸਿੱਖ ਆਗੂਆਂ ਨੇ ਅਧਿਕਾਰੀਆਂ ਨੂੰ ਸਿੱਖਾਂ ਲਈ ਦਸਤਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਸੀ। ਅਲਬਰਟਾ ਸਰਕਾਰ ਨੇ ਐਲਾਨ ਕੀਤਾ ਕਿ ਹੈਲਮਟ ਬਾਰੇ ਪ੍ਰਗਟਾਈ ਗਈ ਚਿੰਤਾ ਦੇ ਮੱਦੇਨਜ਼ਰ ਦਸਤਾਰਧਾਰੀ ਸਿੱਖਾਂ ਨੂੰ ਇਸ ਤੋਂ ਛੋਟ ਦਿਤੀ ਗਈ ਹੈ। ਨਵਾਂ ਕਾਨੂੰਨੀ 12 ਅਪ੍ਰੈਲ 2018 ਤੋਂ ਲਾਗੂ ਹੋ ਜਾਵੇਗਾ।
Alberta allow Sikhs right to ride motorcycles without helmets
ਟ੍ਰੈਫਿ਼ਕ ਸੇਫ਼ਟੀ ਐਕਟ ਸਬੰਧੀ ਨਿਯਮਾਂ ਵਿਚ ਛੋਟ ਟਰਾਂਸਪੋਰਟੇਸ਼ਨ ਮੰਤਰੀ ਬ੍ਰਾਇਨ ਮੇਸਨ ਦੇ ਹੁਕਮਾਂ 'ਤੇ ਦਿਤੀ ਗਈ ਹੈ ਅਤੇ ਸੂਬਾ ਸਰਕਾਰ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਸੀ। ਦਸ ਦਈਏ ਕਿ ਮੈਨੀਟੋਬਾ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਪਹਿਲਾਂ ਹੀ ਸਿੱਖਾਂ ਨੂੰ ਇਹ ਛੋਟ ਮਿਲੀ ਹੋਈ ਹੈ। ਉਂਟਾਰੀਉ ਸਰਕਾਰ ਦਾ ਕਹਿਣਾ ਹੈ ਕਿ ਮੋਟਰਸਾਈਕਲਾਂ 'ਤੇ ਸਿੱਖਾਂ ਨੂੰ ਹੈਲਮਟ ਪਹਿਨਣਾ ਚਾਹੀਦਾ ਹੈ। ਇਸ ਫ਼ੈਸਲੇ ਨੂੰ ਪਗੜੀਧਾਰੀ ਸਿੱਖ ਬਲਤੇਜ ਸਿੰਘ ਢਿੱਲੋਂ ਨੇ ਚੁਣੌਤੀ ਦਿਤੀ ਸੀ ਅਤੇ ਉਹ ਜਿੱਤ ਗਏ।
Alberta allow Sikhs right to ride motorcycles without helmets
ਟਰਾਂਸਪੋਰਟ ਮੰਤਰੀ ਮੇਸਨ ਨੇ ਕਿਹਾ ਕਿ ਸਿੱਖਾਂ ਦੀ ਬੇਨਤੀ 'ਤੇ ਉਨ੍ਹਾਂ ਦੇ ਨਾਗਰਿਕ ਅਤੇ ਧਾਰਮਕ ਅਧਿਕਾਰਾਂ ਦੀ ਮਾਨਤਾ ਮੁਤਾਬਕ ਇਹ ਛੋਟ ਦਿਤੀ ਗਈ ਹੈ। ਮੇਸਨ ਨੇ ਕਿਹਾ ਕਿ ''ਸਾਨੂੰ ਲਗਦਾ ਹੈ ਕਿ ਉਨ੍ਹਾਂ ਲੋਕਾਂ ਦੀ ਗਿਣਤੀ ਜੋ ਪੱਗ ਬੰਨ੍ਹਦੇ ਹਨ ਅਤੇ ਹੈਲਮੈਟ ਨਹੀਂ ਪਹਿਨਦੇ, ਬਹੁਤ ਥੋੜ੍ਹੀ ਹੈ। ਇਸ ਲਈ ਅਸੀਂ ਸੰਤੁਲਨ ਦਾ ਫ਼ੈਸਲਾ ਕੀਤਾ ਕਿ ਇਹ ਕਰਨਾ ਸਹੀ ਗੱਲ ਸੀ।"
Alberta allow Sikhs right to ride motorcycles without helmets
ਮੇਸਨ ਨੇ ਕਿਹਾ ਕਿ ਸੂਬੇ ਦੇ ਸਿੱਖ ਪਿਛਲੇ ਪਿਛਲੇ 30 ਸਾਲਾਂ ਤੋਂ ਇਸ ਦੀ ਬੇਨਤੀ ਕਰਦੇ ਆ ਰਹੇ ਹਨ। ਇਹ ਛੋਟ 18 ਸਾਲ ਤੋਂ ਵੱਧ ਉਮਰ ਦੇ ਡਰਾਈਵਰਾਂ ਅਤੇ ਯਾਤਰੀਆਂ 'ਤੇ ਲਾਗੂ ਹੁੰਦੀ ਹੈ ਜੋ ਸਿੱਖ ਧਰਮ ਦੇ ਮੈਂਬਰ ਹਨ। ਸਿੱਖ ਮੋਟਰਸਾਈਕਲ ਕਲੱਬ ਆਫ਼ ਐਡਮਿੰਟਨ ਦੇ ਗੁਰਪ੍ਰੀਤ ਪੰਧੇਰ ਨੇ ਫ਼ੇਸਬੁੱਕ 'ਤੇ ਇਕ ਬਿਆਨ ਵਿਚ ਕਿਹਾ ਕਿ ਕਾਨੂੰਨ ਬਦਲਾਅ ਦਾ ਐਲਾਨ ਅਲਬਰਟਾ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਅਤੇ ਯਾਦਗਾਰੀ ਦਿਨ ਹੈ।
Alberta allow Sikhs right to ride motorcycles without helmets
ਬਦਲਾਅ ਦਾ ਅਰਥ ਹੈ ਕਿ ਗੁਲਵੰਤ ਗਿੱਲ ਹੁਣ ਮੋਟਰਸਾਈਕਲ ਚਲਾ ਸਕਣਗੇ। ਇਨ੍ਹਾਂ ਨੇ ਦੋ ਸਾਲ ਪਹਿਲਾਂ ਅਪਣਾ ਮੋਟਰਸਾਈਕਲ ਲਾਇਸੈਂਸ ਪ੍ਰਾਪਤ ਕੀਤਾ ਪਰ ਉਹ ਇਸ ਲਈ ਮੋਟਰਸਾਈਕਲ ਨਹੀਂ ਚਲਾ ਸਕੇ ਕਿਉਂਕਿ ਉਸ ਨੂੰ ਹੈਲਮਟ ਪਹਿਨਣ ਲਈ ਅਪਣੀ ਪੱਗ ਲਾਹੁਣੀ ਪੈਣੀ ਸੀ।