
ਸਵੀਡਨ ਦੀ ਉਪਸਾਲਾ ਯੂਨੀਵਰਸਿਟੀ ਵਲੋਂ ਕੀਤੀ ਖੋਜ 'ਚ ਹੋਇਆ ਖ਼ੁਲਾਸਾ
ਨਵੀਂ ਦਿੱਲੀ: ਅਸੰਤੁਲਿਤ ਖੁਰਾਕ ਦਾ ਸੇਵਨ ਡੂੰਘੀ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ। ਇਹ ਗੱਲ ਇਕ ਅਧਿਐਨ 'ਚ ਕਹੀ ਗਈ ਹੈ। ਡੂੰਘੀ ਨੀਂਦ ਦਾ ਮਤਲਬ ਹੈ ਨੀਂਦ ਦਾ ਤੀਜਾ ਪੜਾਅ ਜੋ ਯਾਦਦਾਸ਼ਤ, ਮਾਸਪੇਸ਼ੀਆਂ ਦੇ ਵਿਕਾਸ ਅਤੇ ਪ੍ਰਤੀਰੋਧਕ ਸ਼ਕਤੀ ਵਰਗੀਆਂ ਜ਼ਰੂਰੀ ਚੀਜ਼ਾਂ ਨੂੰ ਬਹਾਲ ਕਰਦਾ ਹੈ।
ਸਵੀਡਨ ਦੀ ਉਪਸਾਲਾ ਯੂਨੀਵਰਸਿਟੀ ਦੇ ਖੋਜੀਆਂ ਨੇ ਵਿਸ਼ਲੇਸ਼ਣ ਕੀਤਾ ਕਿ 'ਜੰਕ ਫੂਡ' ਨੀਂਦ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਅਧਿਐਨ ਵਿਚ ਸਿਹਤਮੰਦ ਲੋਕਾਂ ਨੇ ਬੇਤਰਤੀਬੇ ਕ੍ਰਮ ਵਿਚ ਗ਼ੈਰ-ਸਿਹਤਮੰਦ ਅਤੇ ਸਿਹਤਮੰਦ ਭੋਜਨ ਖਾਧਾ।
ਅਧਿਐਨ ਦੀ ਰਿਪੋਰਟ ਹਾਲ ਹੀ ਵਿਚ ‘ਓਬੇਸਿਟੀ’ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ। ਇਸ 'ਚ ਕਿਹਾ ਗਿਆ ਹੈ ਕਿ ਜੰਕ ਫੂਡ ਖਾਣ ਤੋਂ ਬਾਅਦ ਵਿਅਕਤੀ ਦੀ ਡੂੰਘੀ ਨੀਂਦ ਦੀ ਗੁਣਵੱਤਾ ਖ਼ਰਾਬ ਹੋ ਜਾਂਦੀ ਹੈ, ਜਦਕਿ ਸਿਹਤਮੰਦ ਭੋਜਨ ਖਾਣ ਤੋਂ ਬਾਅਦ ਅਜਿਹਾ ਨਹੀਂ ਹੁੰਦਾ।
ਇਹ ਵੀ ਪੜ੍ਹੋ: PLFI ਅਤਿਵਾਦੀ ਫ਼ੰਡਿੰਗ ਮਾਮਲਾ : ਝਾਰਖੰਡ ਤੋਂ ਭਾਰੀ ਮਾਤਰਾ ਵਿਚ ਵਿਸਫ਼ੋਟਕ ਅਤੇ ਹਥਿਆਰ ਜ਼ਬਤ
ਉਪਸਾਲਾ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫ਼ੈਸਰ ਜੋਨਾਥਨ ਸੇਡਰਨਾਈਸ ਨੇ ਕਿਹਾ, 'ਮਾੜੀ ਖ਼ੁਰਾਕ ਅਤੇ ਮਾੜੀ ਨੀਂਦ ਦੋਵੇਂ ਸਿਹਤ ਲਈ ਖ਼ਤਰੇ ਨੂੰ ਵਧਾਉਂਦੇ ਹਨ। ਅਧਿਐਨ ਦੇ ਦੋ ਪੜਾਵਾਂ ਵਿਚ ਆਮ ਭਾਰ ਵਾਲੇ ਕੁੱਲ 15 ਤੰਦਰੁਸਤ ਨੌਜਵਾਨਾਂ ਨੇ ਹਿੱਸਾ ਲਿਆ।
ਭਾਗੀਦਾਰਾਂ ਨੂੰ ਬੇਤਰਤੀਬੇ ਇਕ ਸਿਹਤਮੰਦ ਅਤੇ ਗ਼ੈਰ-ਸਿਹਤਮੰਦ ਖ਼ੁਰਾਕ ਨਿਰਧਾਰਤ ਕੀਤੀ ਗਈ ਸੀ। ਦੋਵਾਂ ਖ਼ੁਰਾਕਾਂ ਵਿਚ ਕੈਲੋਰੀ ਦੀ ਮਾਤਰਾ ਇਕੋ ਜਿਹੀ ਰੱਖੀ ਗਈ ਸੀ।