Miss World 2025: ਥਾਈਲੈਂਡ ਦੀ ਓਪਲ ਸੁਚਾਤਾ ਚੌਂਗਸਰੀ ਦੇ ਸਿਰ ਸਜਿਆ ਮਿਸ ਵਰਲਫ 2025 ਦਾ ਖਿਤਾਬ
Published : May 31, 2025, 10:03 pm IST
Updated : May 31, 2025, 10:22 pm IST
SHARE ARTICLE
Miss World 2025: Opal Suchata Choungsri of Thailand crowned Miss World 2025
Miss World 2025: Opal Suchata Choungsri of Thailand crowned Miss World 2025

ਈਥੋਪੀਆ ਦੀ ਹੈਸੇਟ ਡੇਰੇਜੀ ਅਡਮਾਸੂ ਰਹੀ ਉਪ ਜੇਤੂ

Miss World 2025: ਹੈਦਰਾਬਾਦ, 31 ਮਈ : ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਸਨਿਚਰਵਾਰ  ਨੂੰ ਹੋਏ ਆਖ਼ਰੀ ਮੁਕਾਬਲੇ ਤੋਂ ਬਾਅਦ 72ਵੀਂ ਮਿਸ ਵਰਲਡ ਦਾ ਖਿਤਾਬ ਜਿੱਤ ਲਿਆ। ਇਥੋਪੀਆ ਦੇ ਹਸੇਟ ਡੇਰੇਜੇ ਅਦਮਾਸੂ ਨੂੰ ਉਪ ਜੇਤੂ ਐਲਾਨਿਆ ਗਿਆ। ਜਦਕਿ ਭਾਰਤ ਦੀ ਮੁਕਾਬਲੇਬਾਜ਼ ਨੰਦਿਨੀ ਗੁਪਤਾ ਚੋਟੀ ਦੇ 8 ’ਚ ਪਹੁੰਚਣ ਤੋਂ ਪਹਿਲਾਂ ਹੀ ਬਾਹਰ ਹੋ ਗਈ।
ਤੇਲੰਗਾਨਾ ’ਚ ਇਕ  ਮਹੀਨੇ ਦੀਆਂ ਉਦੇਸ਼-ਸੰਚਾਲਿਤ ਗਤੀਵਿਧੀਆਂ, ਸਭਿਆਚਾਰਕ  ਗਤੀਵਿਧੀਆਂ ਅਤੇ ਪ੍ਰੇਰਣਾਦਾਇਕ ਚੁਨੌਤੀਆਂ ਤੋਂ ਬਾਅਦ, ਦੁਨੀਆਂ  ਭਰ ਦੀਆਂ 108 ਮੁਕਾਬਲੇਬਾਜ਼ਾਂ ਨੇ ਸੁੰਦਰਤਾ, ਉਦੇਸ਼ ਅਤੇ ਏਕਤਾ ਦੇ ਸ਼ਾਨਦਾਰ ਜਸ਼ਨ ’ਚ ਹਿੱਸਾ ਲਿਆ।

ਜੇਤੂ ਓਪਲ ਕੌਮਾਂਤਰੀ  ਸਬੰਧਾਂ ਦੀ ਵਿਦਿਆਰਥਣ ਹੈ। ਉਸ ਨੂੰ ਮਨੋਵਿਗਿਆਨ ਅਤੇ ਮਾਨਵ ਵਿਗਿਆਨ ’ਚ ਦਿਲਚਸਪੀ ਹੈ ਅਤੇ ਉਹ ਇਕ  ਦਿਨ ਰਾਜਦੂਤ ਬਣਨਾ ਚਾਹੁੰਦੀ ਹੈ। ਉਸ ਨੇ  ਛਾਤੀ ਦੇ ਕੈਂਸਰ ਦੇ ਖੇਤਰ ’ਚ ਕੰਮ ਕਰਨ ਵਾਲੀਆਂ ਸੰਸਥਾਵਾਂ ਲਈ ਸਵੈ-ਇੱਛਾ ਨਾਲ ਕੰਮ ਕੀਤਾ ਹੈ। ਮਿਸ ਵਰਲਡ ਵੈੱਬਸਾਈਟ ਅਨੁਸਾਰ, ਓਪਲ ਕੋਲ ਯੂਕੇਲੇਲ ਨੂੰ ਪਿੱਛੇ ਵਲ  ਖੇਡਣ ਦੀ ਵਿਸ਼ੇਸ਼ ਪ੍ਰਤਿਭਾ ਹੈ ਅਤੇ ਪਾਲਤੂ ਜਾਨਵਰਾਂ ਵਜੋਂ 16 ਬਿੱਲੀਆਂ ਅਤੇ ਪੰਜ ਕੁੱਤੇ ਹਨ। ਮਿਸ ਵਰਲਡ ਦੀ ਚੇਅਰਪਰਸਨ ਜੂਲੀਆ ਮੋਰਲੇ ਸੀ.ਬੀ.ਈ. ਨੇ ਜਿਊਰੀ ਦੀ ਅਗਵਾਈ ਕੀਤੀ ਅਤੇ 72ਵੀਂ ਮਿਸ ਵਰਲਡ ਦੇ ਜੇਤੂ ਦਾ ਐਲਾਨ ਕੀਤਾ। ਮਸ਼ਹੂਰ ਅਦਾਕਾਰ ਸੋਨੂੰ ਸੂਦ ਨੂੰ ਵੱਕਾਰੀ ਮਿਸ ਵਰਲਡ ਹਿਊਮੈਨੀਟੇਰੀਅਨ ਪੁਰਸਕਾਰ ਮਿਲਿਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement