
ਸ਼ੋਸ਼ਲ ਮੀਡੀਆ 'ਤੇ ਇਸ ਵਾਇਰਲ ਵੀਡੀਓ ਨੂੰ ਦੇਖ ਲੋਕ ਅਜਾਦਰ ਹੁਸੈਨ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ
ਪਾਕਿਸਤਾਨ- ਇਕ ਪਾਕਿਸਤਾਨ ਰਿਪੋਰਟਰ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਹ ਰਿਪੋਰਟਰ ਖ਼ੁਦ ਗਰਦਨ ਤੱਕ ਪਾਣੀ ਵਿਚ ਡੁੱਬ ਕੇ ਆਏ ਹੜ੍ਹ ਦੀ ਜਾਣਕਾਰੀ ਦੇ ਰਿਹਾ ਸੀ। ਇਸ ਰਿਪੋਰਟਰ ਦਾ ਨਾਮ ਅਜਾਦਰ ਹੁਸੈਨ ਹੈ ਜੋ ਜੀਟੀਵੀ ਚੈਨਲ ਲਈ ਕੰਮ ਕਰਦਾ ਹੈ। 41 ਸੈਕਿੰਡ ਦੇ ਇਸ ਵੀਡੀਓ ਵਿਚ ਅਜਾਦਰ ਹੁਸੈਨ ਪਾਕਿਸਤਾਨ ਦੇ ਕੋਟ ਚੱਟਾ ਖੇਤਰ ਵਿਚ ਆਏ ਹੜ੍ਹ ਦੀ ਜਾਣਕਾਰੀ ਦੇ ਰਿਹਾ ਹੈ।
Level of reporting pic.twitter.com/UFZ9lsQVbk
— Salman Qureshi (@Saad612011) July 27, 2019
ਇਹ ਵੀਡੀਓ 25 ਜੁਲਾਈ ਨੂੰ ਜੀਟੀਵੀ ਦੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤੀ ਗਈ ਸੀ। ਜਿਸ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਸ਼ੋਸ਼ਲ ਮੀਡੀਆ 'ਤੇ ਇਸ ਵਾਇਰਲ ਵੀਡੀਓ ਨੂੰ ਦੇਖ ਲੋਕ ਅਜਾਦਰ ਹੁਸੈਨ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਕੋਈ ਇਸ ਵੀਡੀਓ 'ਤੇ ਕਮੈਟ ਕਰ ਰਿਹਾ ਹੈ ਕਿ ''ਹੁਣ ਇਸ ਦੀ ਤਨਖ਼ਾਹ ਵਧਾਉਣੀ ਚਾਹੀਦੀ ਹੈ ਤਾਂ ਕੋਈ ਕਹਿ ਰਿਹਾ ਹੈ ਇਸ ਬੰਦੇ ਦੀ ਮਿਹਨਤ ਨੂੰ ਸਲਾਮ।''
Level of reporting pic.twitter.com/UFZ9lsQVbk
— Salman Qureshi (@Saad612011) July 27, 2019
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਇਕ ਰਿਪੋਰਟਰ ਦੀ ਵੀਡੀਓ ਐਨੂ ਵਾਇਰਲ ਹੋਈ ਸੀ ਕਿ ਖ਼ੁਦ ਬਾਲੀਵੁੱਡ ਐਕਟਰ ਸਲਮਾਨ ਖਾਨ ਨੇ ਉਸ ਵੀਡੀਓ ਦੇ ਇਕ ਸੀਨ ਨੂੰ ਆਪਣੀ ਫ਼ਿਲਮ ਬਜਰੰਗੀ ਬਾਈਜਾਨ ਵਿਚ ਫਿਲਮਾਇਆ ਸੀ। ਇਸ ਸੀਨ ਨੂੰ ਐਕਟਰ ਨਵਾਜ਼ੁਦੀਨ ਸਿਦੀਕੀ ਨੇ ਪਰਫ਼ਾਮ ਕੀਤਾ ਸੀ ਅਤੇ ਇਹ ਹੀ ਬਜਰੰਗੀ ਬਾਈਜਾਨ ਵਿਚ ਪਾਕਿਸਤਾਨ ਦੇ ਰਿਪੋਰਟਰ ਚੰਦ ਨਵਾਬ ਵੀ ਬਣੇ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।