
20 ਅਕਤੂਬਰ 2025 ਨੂੰ ਮੌਜੂਦਾ ਸੀ.ਈ.ਓ ਸ੍ਰੀ ਗ੍ਰੇਗ ਫੋਰਨ ਦੀ ਲੈਣਗੇ ਥਾਂ
Air New Zealand appoints Nikhil Ravishankar as its next CEO: ‘ਏਅਰ ਨਿਊਜ਼ੀਲੈਂਡ’ ਨੇ ਭਾਰਤੀ ਮੂਲ ਦੇ ਨਿਖਿਲ ਰਵੀਸ਼ੰਕਰ ਨੂੰ ਆਪਣਾ ਅਗਲਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ| ਉਹ 20 ਅਕਤੂਬਰ 2025 ਨੂੰ ਮੌਜੂਦਾ ਸੀ.ਈ.ਓ ਸ੍ਰੀ ਗ੍ਰੇਗ ਫੋਰਨ ਦੀ ਥਾਂ ਲੈਣਗੇ, ਜੋ ਹਵਾਬਾਜ਼ੀ ਇਤਿਹਾਸ ਦੇ ਸਭ ਤੋਂ ਚੁਣੌਤੀਪੂਰਨ ਦੌਰ ਵਿਚੋਂ ਏਅਰਲਾਈਨ ਦੀ ਅਗਵਾਈ ਕਰਨ ਤੋਂ ਬਾਅਦ ਲਗਭਗ ਛੇ ਸਾਲਾਂ ਬਾਅਦ ਅਹੁਦਾ ਛੱਡ ਰਹੇ ਹਨ|
ਨਿਖਿਲ ਰਵੀਸ਼ੰਕਰ, ਜੋ ਵਰਤਮਾਨ ਵਿਚ ਏਅਰਲਾਈਨ ਦੇ ‘ਮੁੱਖ ਡਿਜੀਟਲ ਅਫ਼ਸਰ’ ਹਨ, ਨੇ ਏਅਰ ਨਿਊਜ਼ੀਲੈਂਡ ਵਿਚ ਅਪਣੇ ਲਗਭਗ ਪੰਜ ਸਾਲਾਂ (ਸਤੰਬਰ 2021 ਤੋਂ) ਦੇ ਕਾਰਜਕਾਲ ਦੌਰਾਨ ਹਵਾਬਾਜ਼ੀ ਖੇਤਰ ਅਤੇ ਏਅਰਲਾਈਨ ਦੀ ਡੂੰਘੀ ਸਮਝ ਪ੍ਰਾਪਤ ਕੀਤੀ ਹੈ|
ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਰਿਪੋਰਟ
(For more news apart from “Air New Zealand appoints Nikhil Ravishankar as its next CEO, ” stay tuned to Rozana Spokesman.)