
ਹਫ਼ੜਾ-ਦਫ਼ੜੀ ਮਚਾਕੇ ਹਮੇਸ਼ਾ ਨੱਕ 'ਚ ਦਮ ਕਰਨ ਵਾਲਾ ਬਾਂਦਰ ਜੇਕਰ ਅਜਗਰ ਦੀ ਚਪੇਟ ਵਿੱਚ ਆ ਜਾਵੇ ਤਾਂ ਸੁਣਨ ਵਿੱਚ ਅਜੀਬ ਲੱਗਦਾ ਹੈ।
ਥਾਈਲੈਂਡ : ਹਫ਼ੜਾ-ਦਫ਼ੜੀ ਮਚਾਕੇ ਹਮੇਸ਼ਾ ਨੱਕ 'ਚ ਦਮ ਕਰਨ ਵਾਲਾ ਬਾਂਦਰ ਜੇਕਰ ਅਜਗਰ ਦੀ ਚਪੇਟ ਵਿੱਚ ਆ ਜਾਵੇ ਤਾਂ ਸੁਣਨ ਵਿੱਚ ਅਜੀਬ ਲੱਗਦਾ ਹੈ। ਪਰ ਥਾਈਲੈਂਡ ਦੇ ਥਾਈ ਨੈਸ਼ਨਲ ਪਾਰਕ 'ਚ ਇਕ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਇਕ ਵੱਡੇ ਤਾਕਤਵਰ ਅਜਗਰ ਨੇ ਬਾਂਦਰਾਂ ਦੇ ਇਕ ਝੁੰਡ 'ਚੋਂ ਇਕ ਬਾਂਦਰ ਨੂੰ ਆਪਣੇ ਲਪੇਟੇ 'ਚ ਲੈ ਲਿਆ।
Wild python strangles monkey as troop tries to help
ਉਸ ਤੋਂ ਬਾਅਦ ਉੱਥੇ ਮੌਜੂਦ ਦਰਜਨਾਂ ਬਾਂਦਰ ਉਸ ਨੂੰ ਛੁਡਾਉਣ 'ਚ ਲੱਗੇ ਰਹੇ, ਕੁਝ ਬਾਂਦਰਾਂ ਨੇ ਤਾਂ ਅਜਗਰ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ। ਅਜਿਹੇ ਵਿਚ ਅਜਗਰ ਉਨ੍ਹਾਂ ਨੂੰ ਆਪਣੇ ਫ਼ਨ ਨਾਲ ਡਰਾਉਣ ਦੀ ਵੀ ਕੋਸ਼ਿਸ਼ ਕਰਦਾ ਹੈ। ਅਜਿਹਾ ਹੋਣ 'ਤੇ ਬਾਂਦਰ ਉੱਥੋਂ ਹਟ ਜਾਂਦੇ ਹਨ ਪਰ ਉਹ ਆਪਣੇ ਸਾਥੀ ਨੂੰ ਬਚਾਉਣ 'ਚ ਅੰਤ ਤੱਕ ਲੱਗੇ ਰਹਿੰਦੇ ਹਨ। ਆਖ਼ਿਰ 'ਚ ਜਦੋਂ ਅਜਗਰ ਬਾਂਦਰ ਦੀ ਜਾਨ ਲੈ ਲੈਂਦਾ ਹੈ, ਉਸ ਤੋਂ ਬਾਅਦ ਉਸ ਨੂੰ ਛੱਡ ਕੇ ਚਲਾ ਜਾਂਦਾ ਹੈ।
Wild python strangles monkey as troop tries to help
ਦੱਖਣੀ ਥਾਈਲੈਂਡ ਦੇ ਪ੍ਰੇਚੁਬ ਖਿਰੀ ਖ਼ਾਨ 'ਚ ਵਾਪਰੀ ਘਟਨਾ
ਇਹ ਪੂਰੀ ਘਟਨਾ ਦੱਖਣੀ ਥਾਈਲੈਂਡ ਦੇ ਪ੍ਰੇਚੁਰ ਖਿਰੀ ਖਾਨ 'ਚ ਇਕ ਪਹਾੜੀ ਰਸਤੇ 'ਤੇ ਹੋਈ। ਇੱਥੇ ਅਜਗਰ ਨੇ ਇਕ ਬਾਂਦਰ ਨੂੰ ਲਪੇਟੇ 'ਚ ਲਿਆ। ਉਸ ਦੇ ਸਾਥੀ ਬਾਂਦਰਾਂ ਨੇ ਉਸ ਨੂੰ ਅਜਗਰ ਦੇ ਚੁੰਗਲ 'ਚੋਂ ਛੁਡਾਉਣ ਲਈ ਬੜੇ ਯਤਨ ਕੀਤੀ ਪਰ ਉਹ ਨਾਕਾਮ ਰਹੇ। ਚੁਫੇਰਿਓਂ ਬਾਂਦਰ ਅਜਗਰ ਨੂੰ ਘੇਰ ਲੈਂਦੇ ਹਨ ਪਰ ਉਹ ਆਪਣੇ ਸਾਥੀ ਨੂੰ ਛੁਡਾਉਣ 'ਚ ਕਾਮਯਾਬ ਨਹੀਂ ਹੁੰਦੇ। ਬਾਂਦਰਾਂ ਦਾ ਝੁੰਡ ਅਜਗਰ ਦੀ ਪੂੰਛ ਤਕ ਖਿੱਚਦਾ ਹੈ ਪਰ ਫਿਰ ਵੀ ਉਹ ਆਪਣੀ ਪਕੜ ਢਿੱਲੀ ਨਹੀਂ ਕਰਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।