ਨੋਇਡਾ ਅਥਾਰਟੀ ’ਤੇ ਤਾਲਾ ਲਾਉਣ ਵਾਲੇ 800 ਕਿਸਾਨਾਂ ਵਿਰੁਧ ਮਾਮਲਾ ਦਰਜ
Published : Oct 31, 2021, 9:56 am IST
Updated : Oct 31, 2021, 9:56 am IST
SHARE ARTICLE
 Case registered against 800 farmers for locking Noida Authority
Case registered against 800 farmers for locking Noida Authority

ਇਸ ਤੋਂ ਪਹਿਲਾਂ ਵੀ ਕਿਸਾਨ ਪ੍ਰੀਸ਼ਦ ਦੇ ਆਗੂਆਂ ਵਿਰੁਧ ਥਾਣਾ ਸੈਕਟਰ 20 ’ਚ ਕਈ ਮਾਮਲੇ ਦਰਜ ਹੋ ਚੁੱਕੇ ਹਨ।

 

ਨੋਇਡਾ : ਨੋਇਡਾ ਅਥਾਰਟੀ ਦੇ ਦਫ਼ਤਰ ’ਤੇ ਧਰਨਾ ਪ੍ਰਦਰਸ਼ਨ ਦੌਰਾਨ ਦਫ਼ਤਰ ਦੇ ਗੇਟ ’ਤੇ ਤਾਲਾ ਲਾਉਣ ਅਤੇ ਕਰਮਚਾਰੀਆਂ ਨੂੰ ਦਫ਼ਤਰ ’ਚ ਬੰਧਕ ਬਣਾਉਣ ਦੇ ਮਾਮਲੇ ’ਚ ਅਥਾਰਟੀ ਨੇ 800 ਕਿਸਾਨਾਂ ਵਿਰੁਧ ਮਾਮਲਾ ਦਰਜ ਕਰਾਇਆ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਰਣਵਿਜੇ ਸਿੰਘ ਨੇ ਦਸਿਆ ਕਿ ਨੋਇਡਾ ਅਥਾਰਟੀ ’ਚ ਤੈਨਾਤ ਹੈਡ ਕਾਂਸਟੇਬਲ ਜਿਤੇਂਦਰ ਪ੍ਰਸਾਦ ਨੇ ਥਾਣਾ ਸੈਕਟਰ 20 ’ਚ ਸ਼ਿਕਾਇਤ ਕੀਤੀ ਹੈ

ਕਿਸਾਨ ਪ੍ਰੀਸ਼ਦ ਦੇ ਪ੍ਰਧਾਨ ਸੁਖਬੀਰ ਖਲੀਫ਼ਾ, ਸੁਧੀਰ ਚੌਹਾਨ, ਉਦਲ, ਸੋਨੂ, ਅੰਕਿਤ, ਬਿਜੇਂਦਰ ਸਮੇਤ 38 ਦੋਸ਼ੀਆਂ ਸਮੇਤ ਕਰੀਬ 800 ਕਿਸਾਨਾਂ ਨੇ ਸ਼ੁਕਰਵਾਰ ਨੂੰ ਨੋਇਡਾ ਅਥਾਰਟੀ ਦੇ ਗੇਟ ’ਤੇ ਤਾਲਾ ਲਾ ਦਿਤਾ ਸੀ ਅਤੇ ਅਥਾਰਟੀ ਦਫ਼ਤਰ ’ਚ ਤੈਨਾਤ ਲੋਕਾਂ ਨੂੰ ਬੰਧਕ ਬਣਾਇਆ ਤੇ ਸਰਕਾਰੀ ਕੰਮ ’ਚ ਦਖ਼ਲਅੰਦਾਜੀ ਕੀਤੀ। ਉਨ੍ਹਾਂ ਦਸਿਆ ਕਿ ਘਟਨਾ ਦੀ ਰਿਪੋਰਟ ਦਰਜ ਕਰ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Noida AuthorityNoida Authority

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਪ੍ਰੀਸ਼ਦ ਦੇ ਆਗੂਆਂ ਵਿਰੁਧ ਥਾਣਾ ਸੈਕਟਰ 20 ’ਚ ਕਈ ਮਾਮਲੇ ਦਰਜ ਹੋ ਚੁੱਕੇ ਹਨ। ਆਬਾਦੀ ਦੇ ਟਿਪਟਾਰੇ, ਵਧੀਆਂ ਦਰਾਂ ’ਤੇ ਮੁਆਵਜ਼ੇ ਦੇਣ ਅਤੇ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਦੀ ਮੰਗ ਨੂੰ ਲੈ ਕੇ 81 ਪਿੰਡਾਂ ਦੇ ਕਿਸਾਨ ਦੋ ਮਹੀਨੇ ਤੋਂ ਨੋਇਡਾ ਅਥਾਰਟੀ ਵਿਰੁਧ ਧਰਨਾ ਪ੍ਰਦਰਸ਼ਨ ਕਰ ਰਹੇ ਹਨ।

ਕਿਸਾਨ ਆਗੂ ਸੁਖਬੀਰ ਖਲੀਫ਼ਾ ਨੇ ਦੋਸ਼ ਲਾਇਆ ਕਿ ਨੋਇਡਾ ਅਥਾਰਟੀ ਦੇ ਅਧਿਕਾਰੀ ਤਾਨਾਸ਼ਾਹੀ ਰਵਈਏ ’ਤੇ ਅੜੇ ਹੋਏ ਹਨ। ਕਿਸਾਨਾਂ ਦੀ ਜ਼ਮੀਨ ਲੈਣ ਦੇ ਬਾਵਜੂਦ ਵੀ ਅਥਾਰਟੀ ਦੇ ਅਧਿਕਾਰੀ ਨਾ ਤਾਂ ਉਨ੍ਹਾਂ ਨੂੰ ਉਚਿਤ ਮੁਆਵਜ਼ਾ ਦੇ ਰਹੇ ਹਨ, ਨਾ ਹੀ ਉਨ੍ਹਾਂ ਦੀ ਆਬਾਦੀ ਦੀ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ।’’ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement