UK News : 'ਜਾਇੰਟ ਵੈਜੀਟੇਬਲ ਚੈਂਪੀਅਨਸ਼ਿਪ' ਵਿਚ ਬ੍ਰਿਟੇਨ ਬਾਦਸ਼ਾਹ
Published : Oct 31, 2025, 1:00 pm IST
Updated : Oct 31, 2025, 1:00 pm IST
SHARE ARTICLE
British King in 'Giant Vegetable Championship' Latest News in Punjabi 
British King in 'Giant Vegetable Championship' Latest News in Punjabi 

UK News : ਸੱਭ ਤੋਂ ਵੱਡੀਆਂ, ਲੰਬੀਆਂ ਤੇ ਭਾਰੀ ਸਬਜ਼ੀਆਂ ਉਗਾਉਣ ਦੇ 35 ਰਿਕਾਰਡਾਂ ਵਿਚੋਂ 18 ਰਿਕਾਰਡ ਬ੍ਰਿਟੇਨ ਕੋਲ 

British King in 'Giant Vegetable Championship' Latest News in Punjabi ਲੰਡਨ : 'ਜਾਇੰਟ ਵੈਜੀਟੇਬਲ ਚੈਂਪੀਅਨਸ਼ਿਪ' ਵਿਚ ਬ੍ਰਿਟੇਨ ਨੇ ਅਪਣੀ ਬਾਦਸ਼ਾਹਤ ਕਾਇਮ ਕੀਤੀ ਹੈ। ਦੱਸ ਦਈਏ ਕਿ ਸੱਭ ਤੋਂ ਵੱਡੀਆਂ, ਲੰਬੀਆਂ ਤੇ ਭਾਰੀ ਸਬਜ਼ੀਆਂ ਉਗਾਉਣ ਦੇ 35 ਰਿਕਾਰਡਾਂ ਵਿਚੋਂ 18 ਰਿਕਾਰਡ ਬ੍ਰਿਟੇਨ ਕੋਲ ਹਨ।

ਜ਼ਿਕਰਯੋਗ ਹੈ ਕਿ ਬ੍ਰਿਟੇਨ ਕੋਲ ਸੱਭ ਤੋਂ ਲੰਬੀ ਲੌਕੀ, ਸੱਭ ਤੋਂ ਵੱਡੀ ਗਾਜਰ, ਸੱਭ ਤੋਂ ਭਾਰੀ ਕੱਦੂ, ਸੱਭ ਤੋਂ ਵੱਡਾ ਪਿਆਜ਼ ਅਤੇ ਸੱਭ ਤੋਂ ਵੱਡਾ ਆਲੂ ਉਗਾਉਣ ਦਾ ਰਿਕਾਰਡ ਹੈ। ਬ੍ਰਿਟੇਨ ਦੁਨੀਆਂ ਦੀਆਂ ਸੱਭ ਤੋਂ ਲੰਬੀਆਂ, ਸੱਭ ਤੋਂ ਵੱਡੀਆਂ ਅਤੇ ਭਾਰੀਆਂ ਸਬਜ਼ੀਆਂ ਉਗਾਉਣ ਲਈ ਨਵੀਂ ਮਾਨਤਾ ਪ੍ਰਾਪਤ ਕਰ ਰਿਹਾ ਹੈ। 

ਦੱਸ ਦਈਏ ਕਿ ਇੰਗਲੈਂਡ ਦੇ ਵੌਰਸਟਰਸ਼ਾਇਰ ਵਿਚ ਹਰ ਸਾਲ ਸਤੰਬਰ ਵਿਚ, ਮਾਲਵਰਨ ਆਟਮ ਸ਼ੋਅ ਵਿਚ 'ਜਾਇੰਟ ਵੈਜੀਟੇਬਲਜ਼ ਚੈਂਪੀਅਨਸ਼ਿਪ' ਕਰਵਾਈ ਜਾਂਦੀ ਹੈ। ਇਹ ਬ੍ਰਿਟੇਨ ਦਾ ਸੱਭ ਤੋਂ ਵੱਕਾਰੀ ਜਾਇੰਟ ਵੈਜੀਟੇਬਲਜ਼ ਮੁਕਾਬਲਾ ਹੈ। ਇਸ ਸਾਲ ਦੇ ਮੁਕਾਬਲੇ ਵਿਚ ਸੱਤ ਨਵੇਂ ਵਿਸ਼ਵ ਰਿਕਾਰਡ ਦੇਖੇ ਗਏ। ਦੱਸ ਦਈਏ ਕਿ ਯੂਰਪੀਅਨ ਜਾਇੰਟ ਵੈਜੀਟੇਬਲ ਗ੍ਰੋਅਰਜ਼ ਐਸੋਸੀਏਸ਼ਨ (EGVGA) ਦੇ 35 ਵਿਚੋਂ 18 ਰਿਕਾਰਡ ਬ੍ਰਿਟੇਨ ਕੋਲ ਹਨ।

ਦੱਸਣਾ ਬਣਦਾ ਹੈ ਕਿ ਗੈਰੇਥ ਗ੍ਰਿਫਿਨ ਕੋਲ 8.97 ਕਿਲੋਗ੍ਰਾਮ ਸੱਭ ਤੋਂ ਭਾਰੀ ਪਿਆਜ਼ ਉਗਾਉਣ ਦਾ ਰਿਕਾਰਡ ਹੈ। ਜੋਅ ਐਥਰਟਨ ਨੇ ਰਿਕਾਰਡ ਉਗਾਈਆਂ 4.5 ਮੀਟਰ ਲੰਬੀਆਂ ਗਾਜਰਾਂ ਹਨ। ਲੀ ਹੈਰਿੰਗਟਨ ਨੇ ਉਗਾਈ ਰਿਕਾਰਡ 276 ਕਿਲੋਗ੍ਰਾਮ ਦੀ ਭਾਰੀ ਸਕੁਐਸ਼ (ਲੌਕੀ)। ਜਿਸ ਨੂੰ ਵੈਨ ਵਿਚ ਲੋਡ ਕਰਨ ਲਈ, ਇਕ ਛੋਟੇ ਬੁਲਡੋਜ਼ਰ ਦੀ ਵਰਤੋਂ ਕੀਤੀ ਗਈ।

ਬ੍ਰਿਟੇਨ ਵਿਚ ਇੰਨੀਆਂ ਵੱਡੀਆਂ ਸਬਜ਼ੀਆਂ ਕਿਉਂ ਉਗਾਈਆਂ ਜਾ ਰਹੀਆਂ ਹਨ?
ਮੌਸਮ: ਠੰਡਾ ਅਤੇ ਨਮੀ ਵਾਲਾ ਮੌਸਮ ਵਿਸ਼ਾਲ ਸਬਜ਼ੀਆਂ ਲਈ ਆਦਰਸ਼ ਹੈ। ਇਹ ਉਨ੍ਹਾਂ ਨੂੰ ਬਿਨਾਂ ਟੁੱਟੇ ਵੱਡੇ ਹੋਣ ਦੀ ਆਗਿਆ ਦਿੰਦਾ ਹੈ। ਉਦਾਹਰਣ ਵਜੋਂ, ਕੱਦੂ ਉਤਪਾਦਕ ਰਾਤ ਨੂੰ ਅਪਣੇ ਪੌਦਿਆਂ ਨੂੰ ਕੰਬਲਾਂ ਨਾਲ ਢੱਕਦੇ ਹਨ ਤਾਂ ਜੋ ਤਾਪਮਾਨ ਵਿਚ ਗਿਰਾਵਟ ਕਾਰਨ ਉਨ੍ਹਾਂ ਨੂੰ ਫਟਣ ਤੋਂ ਰੋਕਿਆ ਜਾ ਸਕੇ।

ਧਿਆਨ: ਕਿਸਾਨਾਂ ਲਈ, ਇਹ ਇਕ ਪੂਰੇ ਸਮੇਂ ਦੇ ਅਭਿਆਸ ਵਾਂਗ ਹੈ। ਬ੍ਰਿਟੇਨ ਦੇ 81 ਸਾਲਾ ਪੀਟਰ ਗਲੇਜ਼ਬੁੱਕ, ਜਿਸ ਨੇ 29 ਵਿਸ਼ਵ ਰਿਕਾਰਡ ਬਣਾਏ ਹਨ, ਕਹਿੰਦੇ ਹਨ, "ਇਹ ਇਕ ਮਜ਼ੇਦਾਰ ਸ਼ੌਕ ਹੈ, ਪਰ ਜੇ ਤੁਸੀਂ ਜਿੱਤਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ। ਇਹ ਤੁਹਾਨੂੰ ਜਿੱਤਣ ਦੀ ਭਾਵਨਾ ਦਿੰਦਾ ਹੈ।"

(For more news apart from British King in 'Giant Vegetable Championship' Latest News in Punjabi stay tuned to Rozana Spokesman.)

Location: International

SHARE ARTICLE

ਏਜੰਸੀ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement