 
          	America News:ਜਿਹੜੇ ਵਰਕ ਪਰਮਿਟ ਇਸ ਤਾਰੀਖ ਤੋਂ ਪਹਿਲਾਂ ਵਧਾਏ ਗਏ ਹਨ, ਉਹ ਵੈਲਿਡ ਰਹਿਣਗੇ।
Work permit will not be automatically renewed America News : ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਿਟ ਦੇ ਆਟੋਮੈਟਿਕ ਨਵੀਨੀਕਰਨ ਦੀ ਸਹੂਲਤ ਰੱਦ ਕਰ ਦਿੱਤੀ ਹੈ। ਇਸ ਬਦਲਾਅ ਦਾ ਅਸਰ ਲੱਖਾਂ ਪ੍ਰਵਾਸੀਆਂ ’ਤੇ ਪਏਗਾ। ਖਾਸ ਕਰਕੇ ਭਾਰਤੀਆਂ ’ਤੇ, ਜੋ ਅਮਰੀਕਾ ਵਿਚ ਵਿਦੇਸ਼ੀ ਕਰਮਚਾਰੀਆਂ ਦਾ ਇਕ ਵੱਡਾ ਹਿੱਸਾ ਹਨ।
ਵਿਭਾਗ ਦੇ ਬਿਆਨ ਅਨੁਸਾਰ, ਜਿਹੜੇ ਪ੍ਰਵਾਸੀ 30 ਅਕਤੂਬਰ, 2025 ਨੂੰ ਜਾਂ ਉਸ ਤੋਂ ਬਾਅਦ ਆਪਣੇ ਵਰਕ ਪਰਮਿਟ ਨੂੰ ਰਿਨਿਊ ਕਰਨ ਲਈ ਅਰਜ਼ੀ ਦੇਣਗੇ, ਉਨ੍ਹਾਂ ਨੂੰ ਹੁਣ ਆਟੋਮੈਟਿਕ ਐਕਸਟੈਂਸ਼ਨ ਨਹੀਂ ਮਿਲੇਗੀ। ਹਾਲਾਂਕਿ, ਜਿਹੜੇ ਵਰਕ ਪਰਮਿਟ ਇਸ ਤਾਰੀਖ ਤੋਂ ਪਹਿਲਾਂ ਵਧਾਏ ਗਏ ਹਨ, ਉਹ ਵੈਲਿਡ ਰਹਿਣਗੇ।
ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਨਵਾਂ ਨਿਯਮ ਦੇਸ਼ ਨੂੰ ਸੁਰੱਖਿਅਤ ਰੱਖਣ ਅਤੇ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਮਜ਼ਬੂਤ ਜਾਂਚ ’ਤੇ ਕੇਂਦ੍ਰਿਤ ਹੈ। ਇਹ ਫ਼ੈਸਲਾ ਸਾਬਕਾ ਰਾਸ਼ਟਰਪਤੀ ਬਾਈਡਨ ਦੇ ਪ੍ਰਸ਼ਾਸਨ ਦੇ ਅਧੀਨ ਲਾਗੂ ਕੀਤੀ ਗਈ ਪਿਛਲੀ ਨੀਤੀ ਨੂੰ ਖਤਮ ਕਰਦਾ ਹੈ। ਬਾਈਡਨ ਪ੍ਰਸ਼ਾਸਨ ਦੀ ਨੀਤੀ ਤਹਿਤ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਪੁੱਗਣ ਤੋਂ ਬਾਅਦ ਵੀ 540 ਦਿਨਾਂ ਤਕ ਕੰਮ ਜਾਰੀ ਰੱਖਣ ਦੀ ਇਜਾਜ਼ਤ ਮਿਲ ਜਾਂਦੀ ਸੀ, ਬਸ਼ਰਤੇ ਉਨ੍ਹਾਂ ਨੇ ਸਮੇਂ ਸਿਰ ਨਵੀਨੀਕਰਨ ਲਈ ਅਰਜ਼ੀ ਦਿਤੀ ਹੋਵੇ।
 
                     
                
 
	                     
	                     
	                     
	                     
     
     
     
     
     
                     
                     
                     
                     
                    