
ਸਿਰ ਵਿਚ ਸੱਟ ਲੱਗਣ ਕਾਰਨ ਗਈ 2 ਸਾਲ ਮਾਸੂਮ ਦੀ ਜਾਨ
ਕੈਲੀਫੋਰਨੀਆ : ਅਮਰੀਕਾ ਦੇ ਨੇਵਾਡਾ ਸੂਬੇ ਵਿੱਚ ਕ੍ਰਿਸਮਿਸ ਵਾਲੇ ਦਿਨ ਇੱਕ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਦੋ ਸਾਲਾ ਬੱਚੇ ਦੀ ਮੌਤ ਹੋ ਗਈ।
ਲਾਸ ਵੇਗਾਸ ਰਿਵਿਊ ਜਨਰਲ ਅਖਬਾਰ ਦੇ ਅਨੁਸਾਰ, ਕੈਲੀਫੋਰਨੀਆ ਦੇ ਆਰਵ ਮੁਥਿਆਲਾ ਦੀ ਮਿਨੀਵੈਨ ਰੋਲਓਵਰ ਹਾਦਸੇ ਦੌਰਾਨ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ। ਨੇਵਾਡਾ ਹਾਈਵੇ ਪੈਟਰੋਲ ਦੇ ਅਨੁਸਾਰ, ਇਹ ਹਾਦਸਾ ਐਤਵਾਰ ਦੁਪਹਿਰ ਨੂੰ ਲਾਸ ਵੇਗਾਸ ਬੁਲੇਵਾਰਡ ਸਾਊਥ 'ਤੇ ਮੀਲ ਮਾਰਕਰ 12 ਦੇ ਨੇੜੇ ਵਾਪਰਿਆ।
ਘਟਨਾ ਦੀ ਜਾਂਚ ਕਰ ਰਹੀ ਪੁਲਿਸ ਨੇ ਕਿਹਾ ਕਿ ਸੈਵਨ ਮੈਜਿਕ ਮਾਉਂਟੇਨ ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਪ੍ਰਸਿੱਧ ਸਥਾਨ ਹੈ। ਇੱਥੇ ਅਕਸਰ ਲੋਕਾਂ ਦੀ ਭੀੜ ਰਹਿੰਦੀ ਹੈ। ਫਿਲਹਾਲ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।