ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਤਿਹਾਸਕ ‘ਪੁੰਛ ਹਾਊਸ’ ’ਚ ਭਗਤ ਸਿੰਘ ਗੈਲਰੀ ਸੈਲਾਨੀਆਂ ਲਈ ਖੋਲ੍ਹੀ 
Published : Dec 31, 2024, 9:43 pm IST
Updated : Dec 31, 2024, 9:43 pm IST
SHARE ARTICLE
Bhagat Singh Gallery opening for tourists
Bhagat Singh Gallery opening for tourists

ਇਥੇ ਹੀ ਲਗਭਗ 93 ਸਾਲ ਪਹਿਲਾਂ ਆਜ਼ਾਦੀ ਘੁਲਾਟੀਏ ’ਤੇ ਮੁਕੱਦਮਾ ਚਲਾਇਆ ਗਿਆ ਸੀ

ਲਾਹੌਰ : ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਤਿਹਾਸਕ ‘ਪੁੰਛ ਹਾਊਸ’ ਵਿਖੇ ਭਗਤ ਸਿੰਘ ਗੈਲਰੀ ਨੂੰ ਸੈਲਾਨੀਆਂ ਲਈ ਖੋਲ੍ਹ ਦਿਤਾ ਹੈ, ਜਿੱਥੇ ਲਗਭਗ 93 ਸਾਲ ਪਹਿਲਾਂ ਆਜ਼ਾਦੀ ਘੁਲਾਟੀਏ ’ਤੇ ਮੁਕੱਦਮਾ ਚਲਾਇਆ ਗਿਆ ਸੀ। 

ਗੈਲਰੀ ’ਚ ਤਸਵੀਰਾਂ, ਚਿੱਠੀਆਂ, ਅਖਬਾਰਾਂ, ਮੁਕੱਦਮੇ ਦੇ ਵੇਰਵੇ ਅਤੇ ਉਨ੍ਹਾਂ ਦੇ ਜੀਵਨ ਅਤੇ ਆਜ਼ਾਦੀ ਸੰਗਰਾਮ ਨਾਲ ਸਬੰਧਤ ਹੋਰ ਦਸਤਾਵੇਜ਼ਾਂ ਸਮੇਤ ਇਤਿਹਾਸਕ ਦਸਤਾਵੇਜ਼ ਹਨ। ਪੰਜਾਬ ਦੇ ਮੁੱਖ ਸਕੱਤਰ ਜ਼ਾਹਿਦ ਅਖਤਰ ਜ਼ਮਾਨ ਨੇ ਸੋਮਵਾਰ ਨੂੰ ਗੈਲਰੀ ਦਾ ਉਦਘਾਟਨ ਕੀਤਾ। 

ਜਮਾਂ ਨੇ ਕਿਹਾ, ‘‘ਪੰਜਾਬ ਸਰਕਾਰ ਦੇ ਉਦਯੋਗ, ਵਣਜ ਅਤੇ ਸੈਰ-ਸਪਾਟਾ ਵਿਭਾਗਾਂ ਦਰਮਿਆਨ ਹੋਏ ਸਮਝੌਤੇ ਤਹਿਤ ਸੈਲਾਨੀਆਂ ਨੂੰ ਗੈਲਰੀ ਤਕ ਪਹੁੰਚ ਮਿਲੇਗੀ। ਪੁੰਛ ਹਾਊਸ ਦੀ ਇਤਿਹਾਸਕ ਇਮਾਰਤ ਨੂੰ ਉਸ ਦੇ ਅਸਲ ਰੂਪ ’ਚ ਬਹਾਲ ਕਰ ਦਿਤਾ ਗਿਆ ਹੈ। ਭਗਤ ਸਿੰਘ ਨਾਲ ਸਬੰਧਤ ਦਸਤਾਵੇਜ਼ ਗੈਲਰੀ ਵਿਚ ਪ੍ਰਦਰਸ਼ਿਤ ਕੀਤੇ ਗਏ ਹਨ।’’

ਪਾਕਿਸਤਾਨ ਦੇ ਪੰਜਾਬ ਆਰਕਾਈਵਜ਼ ਵਿਭਾਗ ਨੇ 2018 ਵਿਚ ਪਹਿਲੀ ਵਾਰ ਮਹਾਨ ਆਜ਼ਾਦੀ ਘੁਲਾਟੀਏ ਦੇ ਮੁਕੱਦਮੇ ਨਾਲ ਜੁੜੇ ਕੁੱਝ ਰੀਕਾਰਡ ਪ੍ਰਦਰਸ਼ਿਤ ਕੀਤੇ ਸਨ। ਇਨ੍ਹਾਂ ’ਚ ਮੌਤ ਦੀ ਸਜ਼ਾ ਦੇ ਸਰਟੀਫਿਕੇਟ, ਚਿੱਠੀਆਂ, ਫੋਟੋਆਂ, ਅਖਬਾਰਾਂ ਦੀਆਂ ਕਤਰਾਂ ਅਤੇ ਹੋਰ ਸਮੱਗਰੀ ਸ਼ਾਮਲ ਸੀ। 

ਬਸਤੀਵਾਦੀ ਸਰਕਾਰ ਵਿਰੁਧ ਸਾਜ਼ਸ਼ ਰਚਣ ਦੇ ਦੋਸ਼ ’ਚ ਮੁਕੱਦਮਾ ਚਲਾਉਣ ਤੋਂ ਬਾਅਦ 23 ਮਾਰਚ, 1931 ਨੂੰ ਬ੍ਰਿਟਿਸ਼ ਸ਼ਾਸਕਾਂ ਨੇ ਭਗਤ ਸਿੰਘ ਨੂੰ ਲਾਹੌਰ ’ਚ ਫਾਂਸੀ ਦੇ ਦਿਤੀ ਸੀ। ਉਸ ਸਮੇਂ ਉਹ ਸਿਰਫ 23 ਸਾਲਾਂ ਦਾ ਸੀ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਵਿਰੁਧ ਬ੍ਰਿਟਿਸ਼ ਪੁਲਿਸ ਅਧਿਕਾਰੀ ਜੌਨ ਪੀ ਸਾਂਡਰਸ ਦੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। 

ਭਗਤ ਸਿੰਘ ਦੀ ਅਰਜ਼ੀ ਅਤੇ ਪਟੀਸ਼ਨ ਵੀ ਵਿਰੋਧ ਪ੍ਰਦਰਸ਼ਨ ਲਈ ਰੀਕਾਰਡ ’ਤੇ ਹੈ। ਇਨ੍ਹਾਂ ’ਚ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਵਲੋਂ ਅਪਣੇ ਬੇਟੇ ਨੂੰ ਫਾਂਸੀ ਦਿਤੇ ਜਾਣ ਵਿਰੁਧ ਪਟੀਸ਼ਨ ਅਤੇ ਲਾਹੌਰ ਜ਼ਿਲ੍ਹਾ ਜੇਲ੍ਹ ’ਚ ਜੇਲ੍ਹ ਸੁਪਰਡੈਂਟ ਵਲੋਂ 23 ਮਾਰਚ, 1931 ਨੂੰ ਉਸ ਦੀ ਮੌਤ ਦੀ ਸਜ਼ਾ ਦਾ ਸਰਟੀਫਿਕੇਟ ਸ਼ਾਮਲ ਹੈ। 

ਇਸ ’ਚ ਅਖਬਾਰਾਂ ਅਤੇ ਕਿਤਾਬਾਂ ਨੂੰ ਇਜਾਜ਼ਤ ਦੇਣ ਲਈ ਭਗਤ ਸਿੰਘ ਦੀ ਅਰਜ਼ੀ, ਬੀ.ਸੀ. ਵੋਹਰਾ ਵਲੋਂ ਨੌਜੁਆਨ ਭਾਰਤ ਸਭਾ ਲਾਹੌਰ ਦੇ ਮੈਨੀਫੈਸਟੋ ਨਾਲ ਸਬੰਧਤ ਕੁੱਝ ਹੋਰ ਰੀਕਾਰਡ ਅਤੇ ਦੈਨਿਕ ਵੀਰਭਾਰਤ ਸਮੇਤ ਹੋਰ ਅਖਬਾਰਾਂ ਦੀਆਂ ਕਈ ਕਤਰਨਾਂ ਵੀ ਸ਼ਾਮਲ ਹਨ। 

ਭਗਤ ਸਿੰਘ ਦੀ ਮੌਤ ਦੀ ਸਜ਼ਾ ਦੀ ਤਾਮੀਲ ਬਾਰੇ ਇਕ ਦਸਤਾਵੇਜ਼ ’ਚ ਕਿਹਾ ਗਿਆ ਹੈ, ‘‘ਮੈਂ (ਜੇਲ ਸੁਪਰਡੈਂਟ) ਪ੍ਰਮਾਣਿਤ ਕਰਦਾ ਹਾਂ ਕਿ ਭਗਤ ਸਿੰਘ ਨੂੰ ਦਿਤੀ ਗਈ ਮੌਤ ਦੀ ਸਜ਼ਾ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ ਅਤੇ ਇਸ ਅਨੁਸਾਰ ਭਗਤ ਸਿੰਘ ਨੂੰ ਸੋਮਵਾਰ ਰਾਤ 9 ਵਜੇ ਲਾਹੌਰ ਜੇਲ੍ਹ ’ਚ ਫਾਂਸੀ ਦਿਤੀ ਗਈ। ਲਾਸ਼ ਨੂੰ ਉਦੋਂ ਤਕ ਹੇਠਾਂ ਨਹੀਂ ਉਤਾਰਿਆ ਗਿਆ ਜਦੋਂ ਤਕ ਕਿਸੇ ਮੈਡੀਕਲ ਅਧਿਕਾਰੀ ਵਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਕਿ ਉਸ ਦੀ ਮੌਤ ਹੋ ਗਈ ਸੀ ਅਤੇ ਕੋਈ ਹਾਦਸਾ, ਗਲਤੀ ਜਾਂ ਹੋਰ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਸੀ।’’ 
 

Tags: bhagat singh

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement