ਦੋਗੇਂ ਆਗੂਆਂ ਨੇ ਆਪਸੀ ਸਨਮਾਨ ਵਜੋਂ ਮਿਲਾਇਆ ਹੱਥ
ਢਾਕਾ : ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਬੇਗਮ ਖ਼ਾਲਿਦਾ ਜ਼ਿਆ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਢਾਕਾ ਪਹੁੰਚੇ। ਸੰਸਕਾਰ ਤੋਂ ਪਹਿਲਾਂ ਜੈਸ਼ੰਕਰ ਦੀ ਮੁਲਾਕਾਤ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਨਾਲ ਹੋਈ। ਇਹ ਮੁਲਾਕਾਤ ਸਿਰਫ਼ ਸ਼ਿਸ਼ਟਾਚਾਰਕ ਸੀ, ਜਿਸ ਵਿੱਚ ਦੋਵੇਂ ਨੇਤਾ ਆਪਸੀ ਸਨਮਾਨ ਨਾਲ ਮਿਲੇ ਅਤੇ ਹੱਥ ਮਿਲਾਇਆ। ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੁਨੁਸ ਨੇ ਦੋਹਾਂ ਦੀ ਤਸਵੀਰ ਸਾਂਝੀ ਕੀਤੀ। ਇਸ ਦੌਰਾਨ ਜੈਸ਼ੰਕਰ ਨੇ ਖ਼ਾਲਿਦਾ ਜ਼ਿਆ ਦੇ ਲੋਕਤੰਤਰ ਲਈ ਯੋਗਦਾਨ ਨੂੰ ਯਾਦ ਕੀਤਾ ਅਤੇ ਭਾਰਤ-ਬੰਗਲਾਦੇਸ਼ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਜਤਾਈ। ਇਸ ਤੋਂ ਇਲਾਂ ਜੈਸ਼ੰਕਰ ਬੰਗਲਾਦੇਸ਼ ਦੇ ਰਾਸ਼ਟਰੀ ਪਾਰਟੀ ਦੇ ਨੇਤਾ ਤਾਰੀਕ ਰਹਮਾਨ ਨੂੰ ਵੀ ਮਿਲੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਜੀ ਪੱਤਰ ਸੌਂਪਿਆ ਅਤੇ ਭਾਰਤ ਸਰਕਾਰ ਵੱਲੋਂ ਡੂੰਘੀ ਸੰਵੇਦਨਾ ਪ੍ਰਗਟ ਕੀਤੀ।
