ਦਸਵੀਂ ਬਾਰ੍ਹਵੀਂ ਦੇ ਬੱਚੇ ਇਮਤਿਹਾਨਾਂ ਤੋਂ ਕਿਉਂ ਡਰਦੇ ਹਨ?
Published : Feb 1, 2019, 9:37 am IST
Updated : Feb 1, 2019, 9:40 am IST
SHARE ARTICLE
Exam Room
Exam Room

ਮੋਦੀ ਜੀ ਟੋਟਕੇ ਦੇ ਰਹੇ ਹਨ ਪਰ ਇਨ੍ਹਾਂ ਬੱਚਿਆਂ ਦੇ ਡਰ ਦਾ ਕਾਰਨ ਕੋਈ ਹੋਰ ਹੈ.......

ਬੱਚਾ ਪੈਸਾ ਖ਼ਰਚ ਕੇ ਪੜ੍ਹਾਈ ਖ਼ਤਮ ਕਰਦਾ ਹੈ ਤਾਂ ਨੌਕਰੀ ਨਹੀਂ ਮਿਲਦੀ। ਉਸ ਵੇਲੇ ਪ੍ਰਧਾਨ ਮੰਤਰੀ ਆਖਦੇ ਹਨ ਕਿ ਪਕੌੜਿਆਂ ਦੀ ਦੁਕਾਨ ਸ਼ੁਰੂ ਕਰਨੀ ਵੀ ਤਾਂ ਰੁਜ਼ਗਾਰ ਮਿਲਣ ਵਰਗੀ ਹੀ ਹੁੰਦੀ ਹੈ। ਚਪੜਾਸੀ ਦੀ ਨੌਕਰੀ ਲੈਣ ਲਈ ਐਮ.ਏ. ਪਾਸ ਵੀ ਤਰਸ ਰਹੇ ਹੁੰਦੇ ਹਨ। ਐਮ.ਏ. ਕਰਨ ਤੋਂ ਬਾਅਦ ਦਿਹਾੜੀ ਤੇ ਕੰਮ ਕਰਨ ਲਈ ਚੌਕਾਂ

ਤੇ ਰੁਜ਼ਗਾਰ ਦੀ ਭੀਖ ਮੰਗਣ ਤੋਂ ਬਚਣ ਵਾਸਤੇ, ਪਕੌੜੇ ਨਾ ਵੇਚਣੇ ਪੈਣ, ਮਾਂ-ਬਾਪ ਨੂੰ ਸਿਖਿਆ ਉਦਯੋਗ ਦਾ ਕਰਜ਼ਾਈ ਨਾ ਬਣਨਾ ਪਵੇ, ਇਸ ਕਰ ਕੇ ਬੱਚੇ ਅੱਜ ਇਮਤਿਹਾਨ ਦੇਣ ਤੋਂ ਪਹਿਲਾਂ ਤਣਾਅ ਵਿਚ ਆ ਜਾਂਦੇ ਹਨ। ਜੋ ਮਾੜੇ ਅੰਕਾਂ ਕਰ ਕੇ ਖ਼ੁਦਕੁਸ਼ੀ ਕਰਦੇ ਹਨ, ਉਹ ਦੇਸ਼ ਵਿਚ ਨੌਕਰੀਆਂ ਦੇ ਕਾਲ ਕਰ ਕੇ, ਡਰ ਦੇ ਮਾਰੇ ਮੌਤ ਨੂੰ ਚੁਣ ਲੈਂਦੇ ਹਨ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਮੁੜ ਤੋਂ ਆਉਣ ਵਾਲੇ ਇਮਤਿਹਾਨਾਂ ਵਾਸਤੇ, ਬੱਚਿਆਂ ਨੂੰ ਟੋਟਕੇ ਦੇਣ ਦਾ ਜ਼ਿੰਮਾ ਲਿਆ ਹੈ। ਦਿੱਲੀ ਵਿਚ ਹਜ਼ਾਰਾਂ ਬੱਚੇ ਅਪਣੀ ਪੜ੍ਹਾਈ ਛੱਡ ਕੇ ਪ੍ਰਧਾਨ ਮੰਤਰੀ ਦੀ ਕਿਤਾਬ ਪੜ੍ਹਨ ਬੈਠਣਗੇ ਅਤੇ ਫਿਰ ਉਨ੍ਹਾਂ ਤੋਂ ਤਣਾਅਮੁਕਤ ਰਹਿਣ ਦੇ ਨੁਸਖ਼ੇ ਸਿਖਣਗੇ। ਇਹ ਕੰਮ ਜੋ ਪ੍ਰਧਾਨ ਮੰਤਰੀ ਕਰ ਰਹੇ ਹਨ, ਉਹ ਅਸਲ ਵਿਚ ਮਨੋਵਿਗਿਆਨਕਾਂ ਦਾ ਹੁੰਦਾ ਹੈ ਜਿਸ ਨੂੰ ਬੱਚੇ ਦੀ ਆਦਤ ਬਣਾਉਣ ਦਾ ਕੰਮ ਬਚਪਨ ਤੋਂ ਸ਼ੁਰੂ ਕਰਨਾ ਪੈਂਦਾ ਹੈ। ਪੜ੍ਹਨ ਦੇ ਤਰੀਕੇ, ਇਸ ਤਰ੍ਹਾਂ ਦੇ ਅਪਨਾਉਣੇ ਪੈਂਦੇ ਹਨ

Exam RoomExam Room

ਜਿਨ੍ਹਾਂ ਸਦਕਾ ਬੱਚਾ ਇਮਤਿਹਾਨਾਂ ਨੂੰ ਪੜ੍ਹਾਈ ਦਾ ਇਕ ਹਿੱਸਾ ਬਣਾ ਲਵੇ ਅਤੇ ਹਊਆ ਨਾ ਸਮਝੇ। ਪਰ ਅੱਜ ਇਮਤਿਹਾਨ ਬੱਚਿਆਂ ਵਾਸਤੇ ਹਊਆ ਕਿਉਂ ਬਣ ਚੁੱਕੇ ਹਨ? ਪੜ੍ਹਾਈ ਤਾਂ ਉਹੀ ਹੈ ਜੋ ਪਹਿਲਾਂ ਸੀ ਸਗੋਂ ਹੁਣ ਤਾਂ ਪੜ੍ਹਾਉਣ ਦੇ ਤਰੀਕੇ ਹੋਰ ਵੀ ਰੋਚਕ ਬਣ ਚੁੱਕੇ ਹਨ। ਕਿਤਾਬਾਂ ਵਿਚ ਗਿਆਨ ਦੇਣ ਦਾ ਤਰੀਕਾ ਬੜਾ ਦਿਲਚਸਪੀ ਵਾਲਾ ਬਣਾ ਦਿਤਾ ਗਿਆ ਹੈ ਜਿਸ ਨਾਲ ਸਿਖਣਾ ਆਸਾਨ ਹੋ ਗਿਆ ਹੈ। ਜੇ ਬੱਚੇ ਵਿਚ ਕਿਸੇ ਤਰ੍ਹਾਂ ਦੀ ਦਿਮਾਗ਼ੀ ਕਮਜ਼ੋਰੀ ਹੈ ਤਾਂ ਉਸ ਦੀ ਮਦਦ ਵਾਸਤੇ ਸਿਖਿਆ ਸਿਸਟਮ ਬੜੇ ਮਦਦਗਾਰ ਬਣਾ ਦਿਤੇ ਗਏ ਹਨ।

ਬੱਚੇ ਪੜ੍ਹਾਈ ਕਾਰਨ ਨਹੀਂ ਬਲਕਿ ਇਮਤਿਹਾਨਾਂ ਦੇ ਨਤੀਜਿਆਂ ਦੇ ਜ਼ਿੰਦਗੀ ਉਤੇ ਪੈਣ ਵਾਲੇ ਅਸਰ ਕਰ ਕੇ ਤਣਾਅ ਵਿਚ ਹਨ। ਹਰ ਮਾਂ-ਬਾਪ ਅਪਣੇ ਬੱਚੇ ਨੂੰ ਆਖਦਾ ਹੈ ਕਿ ਜੇ ਚੰਗੇ ਨੰਬਰ ਨਾ ਆਏ ਤਾਂ ਤੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਬਰਬਾਦ ਇਸ ਕਰ ਕੇ ਹੋਵੇਗੀ ਕਿਉਂਕਿ ਅੱਗੇ ਵਧਣ ਵਾਸਤੇ ਕਾਲਜ ਵਿਚ ਦਾਖ਼ਲੇ ਲਈ 80-90% ਨੰਬਰ ਵੀ ਘੱਟ ਪੈ ਜਾਂਦੇ ਹਨ। ਉਚੇਰੀ ਸਿਖਿਆ ਵਾਸਤੇ ਬੱਚਿਆਂ ਤੋਂ 98 ਤੋਂ 100% ਨੰਬਰਾਂ ਦੀ ਉਮੀਦ ਕੀਤੀ ਜਾਂਦੀ ਹੈ। ਜੇ ਉਹ ਨਹੀਂ ਲੈ ਸਕਦੇ ਤਾਂ ਮਾਂ-ਬਾਪ ਨੂੰ ਮੋਟਾ ਪੈਸਾ ਖ਼ਰਚ ਕੇ ਪ੍ਰਾਈਵੇਟ ਕਾਲਜਾਂ ਵਿਚ ਬੱਚੇ ਨੂੰ ਦਾਖ਼ਲ ਕਰਵਾਉਣਾ ਪੈਂਦਾ ਹੈ।

ਅਤੇ ਜਦੋਂ ਉਹ ਬੱਚਾ ਪੈਸਾ ਖ਼ਰਚ ਕੇ ਪੜ੍ਹਾਈ ਖ਼ਤਮ ਕਰਦਾ ਹੈ ਤਾਂ ਨੌਕਰੀ ਨਹੀਂ ਮਿਲਦੀ। ਉਸ ਵੇਲੇ ਪ੍ਰਧਾਨ ਮੰਤਰੀ ਆਖਦੇ ਹਨ ਕਿ ਪਕੌੜਿਆਂ ਦੀ ਦੁਕਾਨ ਸ਼ੁਰੂ ਕਰਨੀ ਵੀ ਤਾਂ ਰੁਜ਼ਗਾਰ ਮਿਲਣ ਵਰਗੀ ਹੀ ਹੁੰਦੀ ਹੈ। ਚਪੜਾਸੀ ਦੀ ਨੌਕਰੀ ਲੈਣ ਲਈ ਐਮ.ਏ. ਪਾਸ ਵੀ ਤਰਸ ਰਹੇ ਹੁੰਦੇ ਹਨ। ਐਮ.ਏ. ਕਰਨ ਤੋਂ ਬਾਅਦ ਦਿਹਾੜੀ ਤੇ ਕੰਮ ਕਰਨ ਲਈ ਚੌਕਾਂ ਤੇ ਰੁਜ਼ਗਾਰ ਦੀ ਭੀਖ ਮੰਗਣ ਤੋਂ ਬਚਣ ਵਾਸਤੇ, ਪਕੌੜੇ ਨਾ ਵੇਚਣੇ ਪੈਣ, ਮਾਂ-ਬਾਪ ਨੂੰ ਸਿਖਿਆ ਉਦਯੋਗ ਦਾ ਕਰਜ਼ਾਈ ਨਾ ਬਣਨਾ ਪਵੇ, ਇਸ ਕਰ ਕੇ ਬੱਚੇ ਅੱਜ ਇਮਤਿਹਾਨ ਦੇਣ ਤੋਂ ਪਹਿਲਾਂ ਤਣਾਅ ਵਿਚ ਆ ਜਾਂਦੇ ਹਨ।

Exam RoomExam Room

ਜੋ ਮਾੜੇ ਅੰਕਾਂ ਕਰ ਕੇ ਖ਼ੁਦਕੁਸ਼ੀ ਕਰਦੇ ਹਨ, ਉਹ ਦੇਸ਼ ਵਿਚ ਨੌਕਰੀਆਂ ਦੇ ਕਾਲ ਕਰ ਕੇ, ਡਰ ਦੇ ਮਾਰੇ ਮੌਤ ਨੂੰ ਚੁਣ ਲੈਂਦੇ ਹਨ। ਪ੍ਰਧਾਨ ਮੰਤਰੀ ਬੱਚਿਆਂ ਅਤੇ ਮਾਂ-ਬਾਪ ਦੀ ਇਸ ਚਿੰਤਾ ਤੋਂ ਵਾਕਫ਼ ਹਨ। ਇਸੇ ਕਰ ਕੇ ਅਪਣੇ ਚੋਣ ਮੈਨੀਫ਼ੈਸਟੋ ਦੇ ਵਾਅਦੇ ਵਿਚ ਉਨ੍ਹਾਂ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਪ੍ਰਧਾਨ ਮੰਤਰੀ ਬਣਦੇ ਹੀ ਉਹ ਅਪਣੇ ਇਸ ਵਾਅਦੇ ਨੂੰ ਭੁਲ ਕੇ ਦੂਜੇ ਕੰਮਾਂ ਵਿਚ ਮਸਰੂਫ਼ ਹੋ ਗਏ। ਕਦੇ 'ਮਨ ਕੀ ਬਾਤ' ਕਰਦੇ, ਕਦੇ ਵਿੱਤ ਮੰਤਰੀ ਦਾ ਕੰਮ ਕਰਦੇ, ਕਦੇ ਰੀਜ਼ਰਵ ਬੈਂਕ ਦੇ ਮੁਖੀ ਬਣ ਕੇ ਫ਼ੈਸਲੇ ਲੈਣ ਲਗਦੇ

ਪਰ ਉਹ ਅਪਣੇ ਵਾਅਦਿਆਂ ਨੂੰ ਪੂਰਾ ਕਰਨਾ ਭੁਲ ਗਏ। ਐਨ.ਸੀ.ਐਸ. ਦੇ ਅੰਕੜੇ 2017 ਵਿਚ ਆਉਣੇ ਸਨ ਜੋ ਕਿ ਸਿੱਧ ਕਰਦੇ ਹਨ ਕਿ ਭਾਜਪਾ ਸਰਕਾਰ ਵਲੋਂ ਨੌਕਰੀਆਂ ਦੇਣ ਦੀ ਗੱਲ ਤਾਂ ਦੂਰ, ਉਨ੍ਹਾਂ ਦੇ ਰਾਜ ਵਿਚ ਨੌਕਰੀਆਂ ਘੱਟ ਗਈਆਂ ਹਨ ਅਰਥਾਤ ਨੌਕਰੀਆਂ ਉਤੇ ਲੱਗੇ ਲੋਕਾਂ ਕੋਲੋਂ ਵੀ ਨੌਕਰੀਆਂ ਖੋਹ ਲਈਆਂ ਗਈਆਂ ਹਨ। ਨੋਟਬੰਦੀ ਤੋਂ ਬਾਅਦ 2 ਕਰੋੜ ਨੌਕਰੀਆਂ ਖੋਹ ਲਈਆਂ ਗਈਆਂ ਸਨ ਜਿਸ ਸੱਚ ਨੂੰ ਛੁਪਾਉਣ ਲਈ, ਅੱਜ ਤਕ ਰੀਪੋਰਟ ਜਨਤਕ ਨਹੀਂ ਕੀਤੀ ਜਾ ਰਹੀ।

ਉਹ ਰੀਪੋਰਟ ਸਿੱਧ ਕਰਦੀ ਹੈ ਕਿ ਦਸੰਬਰ, 2018 ਵਿਚ ਬੇਰੁਜ਼ਗਾਰੀ ਸੱਭ ਤੋਂ ਵੱਧ ਰਹੀ ਹੈ¸ਪਹਿਲਾਂ ਨਾਲੋਂ 7.4 ਫ਼ੀ ਸਦੀ ਵੱਧ। 2018 ਵਿਚ ਨੋਟਬੰਦੀ ਦਾ ਅਸਰ ਰਿਹਾ ਅਤੇ 1 ਕਰੋੜ ਤੋਂ ਵੱਧ ਨੌਕਰੀਆਂ ਵਾਪਸ ਲੈ ਲਈਆਂ ਗਈਆਂ। ਇਹ ਕਾਰਨ ਹਨ ਜਿਨ੍ਹਾਂ ਕਰ ਕੇ ਬੱਚੇ 10ਵੀਂ/12ਵੀਂ ਦੇ ਇਮਤਿਹਾਨਾਂ ਤੋਂ ਡਰਦੇ ਹਨ। ਪ੍ਰਧਾਨ ਮੰਤਰੀ ਇਸ ਡਰ ਦੇ ਸੱਚ ਤੋਂ ਅਨਜਾਣ ਹਨ ਜਾਂ ਇਕ ਵਧੀਆ ਚੋਣ ਪ੍ਰਚਾਰਕ ਵਾਂਗ ਬੱਚਿਆਂ ਦੀ ਬੇਵਸੀ ਨੂੰ ਵੀ ਅਪਣੇ ਸਵੈ-ਪ੍ਰਚਾਰ ਵਾਸਤੇ ਇਸਤੇਮਾਲ ਕਰ ਰਹੇ ਹਨ?  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement