
ਸੁਖਬੀਰ ਸਿੰਘ ਬਾਦਲ ਦੀ ਹਿੰਮਤ ਅਤੇ ਸ਼ਹਿਣਸ਼ੀਲਤਾ ਦੀ ਦਾਦ ਦੇਣੀ ਪਵੇਗੀ।
ਬਾਦਲ ਅਕਾਲੀ ਦਲ ਨੇ ਜਦ ਵੇਖਿਆ ਕਿ ਪਹਿਲਾਂ ਮਨਜੀਤ ਸਿੰਘ ਜੀ.ਕੇ., ਫਿਰ ਸਰਨਾ ਦਲ, ਫਿਰ ਟਕਸਾਲੀ ਆਗੂ ਸਮੇਤ ਸੁਖਦੇਵ ਸਿੰਘ ਢੀਂਡਸਾ, ਦਿੱਲੀ ਵਿਚ ਉਨ੍ਹਾਂ ਤੋਂ ਅੱਗੇ ਲੰਘ ਕੇ ਸਮਰਥਨ ਦੇਣ ਲਈ ਭਾਜਪਾ ਦੇ ਦਰਵਾਜ਼ੇ ਤੇ ਮੱਥਾ ਟੇਕ ਰਹੇ ਹਨ ਤਾਂ ਉਨ੍ਹਾਂ ਨੇ ਵੀ ਫ਼ਟਾਫ਼ਟ ਵਾਲੀ ਦੌੜ ਲਾ ਕੇ ਜਾ ਮੱਥਾ ਟੇਕਿਆ।
Photo
ਸੁਖਬੀਰ ਸਿੰਘ ਬਾਦਲ ਦੀ ਹਿੰਮਤ ਅਤੇ ਸ਼ਹਿਣਸ਼ੀਲਤਾ ਦੀ ਦਾਦ ਦੇਣੀ ਪਵੇਗੀ। ਵਿਚਾਰੇ ਪਤਾ ਨਹੀਂ ਕੇਂਦਰੀ ਕੁਰਸੀ ਦੀ ਮਜਬੂਰੀ ਵਿਚ ਜਾਂ ਸੀ.ਬੀ.ਆਈ./ਈ.ਡੀ. ਤੋਂ ਬਚਣ ਦੀ ਮਜਬੂਰੀ ਵਿਚ ਭਾਜਪਾ ਦੀ ਹਰ ਬੇਇੱਜ਼ਤੀ ਹਸਦੇ ਹਸਦੇ ਸਹਿ ਲੈਂਦੇ ਹਨ। ਭਾਜਪਾ ਕੋਲ ਤਾਕਤ ਹੈ ਜਾਂ ਕੋਈ ਅਜਿਹੀ ਫ਼ਾਈਲ ਰੱਖੀ ਬੈਠੀ ਹੈ ਕਿ ਸਾਰੇ ਦੇ ਸਾਰੇ ਅਕਾਲੀ ਧੜਿਆਂ ਦੇ ਵਖਰੇ ਵਖਰੇ ਨੁਮਾਇੰਦੇ ਦਿੱਲੀ ਜਾ ਕੇ ਮੱਥਾ ਟੇਕਣਾ ਜ਼ਰੂਰੀ ਸਮਝਦੇ ਹਨ।
Photo
ਪਰ ਇਹ ਉਹੀ ਸਿਆਸਤਦਾਨ ਹਨ ਜੋ 1984 ਤੋਂ ਬਾਅਦ ਕਾਂਗਰਸ ਅਤੇ ਖ਼ੁਫ਼ੀਆ ਏਜੰਸੀਆਂ ਦੇ ਬੂਹਿਆਂ ਅੱਗੇ ਜਾ ਕੇ ਮੱਥੇ ਟੇਕਦੇ ਸਨ। ਇਕ ਦੂਜੇ ਨੂੰ ਮਰਵਾ ਕੇ ਅੱਗੇ ਆਉਣ ਵਾਲੇ, ਇਨ੍ਹਾਂ ਵਿਚ ਉਸ ਵਕਤ ਵੀ ਮੌਜੂਦ ਸਨ।
Photo
ਪੰਜਾਬ ਵਿਚ ਤਾਂ ਮੀਡੀਆ ਸਾਹਮਣੇ ਸਾਰੇ ਬੜੀ ਆਕੜ ਵਿਖਾਉਂਦੇ ਹਨ, ਅਖ਼ਬਾਰਾਂ ਨੂੰ ਮੰਚਾਂ ਤੋਂ ਤਨਖ਼ਾਹੀਏ ਦਸਦੇ ਹਨ, ਸੱਚ ਬੋਲਣ ਵਾਲੇ, ਔਖੇ ਸਵਾਲ ਪੁਛਣ ਵਾਲੇ (ਕਾਲਾ ਅਫ਼ਗਾਨਾ, ਸ. ਜੋਗਿੰਦਰ ਸਿੰਘ , ਪ੍ਰੋ. ਦਰਸ਼ਨ ਸਿੰਘ) ਸਿੱਖਾਂ ਨੂੰ ਤਨਖ਼ਾਹੀਆ ਘੋਸ਼ਿਤ ਕਰਵਾ ਦੇਂਦੇ ਹਨ ਪਰ ਸਾਡੀਆਂ ਹੀ ਵੋਟਾਂ ਦੀ ਤਾਕਤ ਨਾਲ ਲੈਸ ਹੋ ਕੇ, ਦਿੱਲੀ ਦੇ ਸੱਤਾਧਾਰੀਆਂ ਅੱਗੇ ਸੱਭ ਕੁੱਝ ਵੇਚ ਵੱਟ ਆਉਂਦੇ ਹਨ। ਜੇ ਅਕਾਲੀ ਦਲ ਨੂੰ ਪੰਥ ਦੀ ਆਵਾਜ਼ ਬਣਾਉਣਾ ਹੈ ਤਾਂ ਪਹਿਲਾਂ ਸਿੱਖਾਂ ਨੂੰ ਆਪ ਪੰਥਕ ਬਣਨਾ ਪਵੇਗਾ।
Photo
ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੂੰ ਇਹ ਵੀ ਨਹੀਂ ਪਤਾ ਕਿ ਪੰਜਵੇਂ ਗੁਰੂ ਵੇਲੇ ਅੰਮ੍ਰਿਤ (ਖੰਡੇ ਦੀ ਪਾਹੁਲ) ਹੁੰਦਾ ਵੀ ਸੀ ਜਾਂ ਨਹੀਂ, ਉਹ ਕਿਸ ਤਰ੍ਹਾਂ ਸਿੱਖ ਫ਼ਲਸਫ਼ੇ ਦੀ ਰਾਖੀ ਕਰਨਗੇ? ਉਨ੍ਹਾਂ ਨੂੰ ਸਿਖਿਆ, ਸੱਤਾ ਸੰਭਾਲਣ ਦੀ ਤੇ ਕਾਰੋਬਾਰ ਚਲਾਉਣ ਦੀ ਦਿਤੀ ਗਈ ਹੈ ਅਤੇ ਇਹੀ ਉਹ ਜਾਣਦੇ ਹਨ। ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਸਿੱਖ ਕੀ ਹੁੰਦਾ ਹੈ? ਦਿੱਲੀ ਦੇ ਸੱਤਾਧਾਰੀਆਂ ਅੱਗੇ ਗੋਡੇ ਟੇਕ ਕੇ ਆਗੂ ਬਣਨ ਦੀ ਉਮੀਦ ਲਾ ਬੈਠੇ ਤਾਂ ਹਾਲਤ ਹੋਰ ਵੀ ਬਦਤਰ ਹੋ ਜਾਵੇਗੀ।