Editorial: ਕਿਸਾਨ ਅੰਦੋਲਨ ਨੂੰ ‘ਸਿੱਖਾਂ ਦਾ ਅੰਦੋਲਨ’ ਤੇ ‘ਕੇਵਲ ਪੰਜਾਬ ਦਾ ਅੰਦੋਲਨ’ ਦਸ ਕੇ ਭਾਰਤ ਭਰ ਦੇ ਲੋਕਾਂ ਨੂੰ ਇਸ ਤੋਂ ਦੂਰ ਕਰਨ....
Published : Mar 1, 2024, 7:26 am IST
Updated : Mar 1, 2024, 7:26 am IST
SHARE ARTICLE
File Photo
File Photo

ਕਿਸਾਨ ਖ਼ੂਨ ਖ਼ਰਾਬੇ ਲਈ ਦਿੱਲੀ ਨਹੀਂ ਸਨ ਜਾ ਰਹੇ

Editorial: ਆਖ਼ਰਕਾਰ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਸ਼ੁਭਕਰਨ ਦਾ ਅੰਤਮ ਸਸਕਾਰ ਹੋ ਗਿਆ ਤੇ ਹੁਣ ਉਸ ਦੀ ਮੌਤ ਦੇ ਕਾਰਨਾਂ ਦੀ ਰੀਪੋਰਟ ਵੀ ਆ ਜਾਵੇਗੀ। ਚਾਰ ਕਿਸਾਨ ਹੋਰ ਵੀ ਹੁਣ ਤਕ ਅਪਣੀ ਜਾਨ ਗਵਾ ਚੁੱਕੇ ਹਨ। ਭਾਵੇਂ ਉਨ੍ਹਾਂ ਦੀ ਮੌਤ ਦਾ ਕਾਰਨ ਸਿੱਧਾ ਗੋਲੀ ਨਹੀਂ ਸੀ ਪਰ ਪਹਿਲੇ ਕਿਸਾਨ ਗਿਆਨ ਸਿੰਘ ਦੀ ਮੌਤ ਹੰਝੂ ਗੈਸ ਕਾਰਨ ਹੋਈ ਸੀ। ਪ੍ਰਿਤਪਾਲ ਸਿੰਘ ਦਾ ਇਲਾਜ ਹੋ ਰਿਹਾ ਹੈ ਤੇ ਅਜੇ ਉਸ ਦੇ ਸਿਹਤਯਾਬ ਹੋਣ ਵਿਚ ਕਾਫ਼ੀ ਸਮਾਂ ਲੱਗੇਗਾ।

ਹੁਣ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਜਾਂਚ ਕਮੇਟੀ ਪ੍ਰਿਤਪਾਲ ਸਿੰਘ ਦੀ ਕੁਟਮਾਰ ਦਾ ਵੇਰਵਾ ਵੀ ਦੇਵੇਗੀ। ਪਰ ਇਨ੍ਹਾਂ ਸਾਰਿਆਂ ਨੂੰ ਇਨਸਾਫ਼ ਨਹੀਂ ਮਿਲ ਸਕੇਗਾ ਕਿਉਂਕਿ ਜਿਸ ਦੇ ਹੁਕਮ ਨਾਲ ਇਨ੍ਹਾਂ ’ਤੇ ਹੰਝੂ ਗੈਸ ਛੱਡੀ ਗਈ ਜਾਂ ਗੋਲੀ ਚਲਾਈ ਗਈ, ਉਨ੍ਹਾਂ ’ਤੇ ਕੇਸ ਕਿਸ ਤਰ੍ਹਾਂ ਚਲੇਗਾ ਕਿਉਂਕਿ ਉਨ੍ਹਾਂ ਨੇ ਤਾਂ ਕਿਸਾਨ ਨੂੰ ਹੀ ਮਾੜਾ ਕਰਾਰ ਕਰ ਦਿਤਾ ਹੈ?

Pritpal Singh Pritpal Singh

ਕਿਸਾਨ ਖ਼ੂਨ ਖ਼ਰਾਬੇ ਲਈ ਦਿੱਲੀ ਨਹੀਂ ਸਨ ਜਾ ਰਹੇ। ਕਿਸਾਨ ਅਪਣੇ ਹੱਕ ਲੈਣ ਵਾਸਤੇ ਦਿੱਲੀ ਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਸੋਚਿਆ ਸੀ ਕਿ ਜਿਸ ਤਰ੍ਹਾਂ ਉਹ ਪਿਛਲੀ ਵਾਰ ਦਿੱਲੀ ਬੈਠੇ ਹਾਕਮਾਂ ਤਕ ਅਪਣੀ ਆਵਾਜ਼ ਪਹੁੰਚਾਉਣ ਵਿਚ ਕਾਮਯਾਬ ਹੋਏ ਸੀ, ਉਸੇ ਤਰ੍ਹਾਂ ਇਸ ਵਾਰ ਵੀ ਕਾਮਯਾਬ ਹੋ ਜਾਣਗੇ। ਅੰਦੋਲਨ ਲਈ ਜਿਹੜਾ ਸਮਾਂ ਉਨ੍ਹਾਂ ਨੇ ਚੁਣਿਆ, ਉਹ ਇਹ ਸੋਚ ਕੇ ਚੁਣਿਆ ਕਿ ਚੋਣਾਂ ਸਿਰ ’ਤੇ ਹੋਣ ਕਾਰਨ ਸਰਕਾਰ ਉਨ੍ਹਾਂ ਦੀ ਆਵਾਜ਼ ਛੇਤੀ ਸੁਣ ਲਵੇਗੀ।

ਪਰ ਉਸ ਦੀ ਵਿਉਂਤਬੰਦੀ ਦੇ ਉਲਟ, ਸਰਕਾਰ ਕਿਸਾਨ ਪ੍ਰਤੀ ਹੋਰ ਜ਼ਿਆਦਾ ਸਖ਼ਤ ਨੀਤੀ ਧਾਰਨ ਕਰ ਗਈ। ਐਸੀ ਸਖ਼ਤੀ ਕਿ ਵੇਖਣ ਵਾਲੇ ਦੰਗ ਦੰਗ ਹੋ ਕੇ ਰਹਿ ਗਏ। ਪਰ ਵੇਖਣ ਵਾਲੀਆਂ ਨਜ਼ਰਾਂ ਸਿਰਫ਼ ਪੰਜਾਬ ਤੇ ਕੁੱਝ ਹਰਿਆਣਾ ਵਿਚ ਹੀ ਸਨ, ਬਾਕੀ ਸਾਰੇ ਦੇਸ਼ ਨੂੰ ਪਰਾਲੀ ਨਾਲ ਲੱਦਿਆ ਧੂੰਆਂ ਵਿਖਾਉਂਦੇ ਦਸਤਾਰਧਾਰੀ ਕਿਸਾਨ ਹੀ ਵਿਖਾਈ ਦਿਤੇ।

FarmersFarmers

ਸਾਰੇ ਭਾਰਤ ਦਾ ਫ਼ੈਡਰਲ ਢਾਂਚਾ ਮਜ਼ਬੂਤ ਕਰਨ ਵਾਲੇ ‘ਅਨੰਦਪੁਰ ਮਤੇ’ ਨੂੰ ਵੀ ਇਸੇ ਤਰ੍ਹਾਂ ਗ਼ਲਤ ਰੰਗਤ ਦੇ ਕੇ, ਸਾਰੇ ਭਾਰਤ ਵਿਚ ਸਿੱਖਾਂ ਬਾਰੇ ਬੜਾ ਮਾੜਾ ਪ੍ਰਭਾਵ ਪੈਦਾ ਕਰ ਕੇ ਪੂਰੇ ਦੇਸ਼ ਨੂੰ ਇਸ ਵਿਰੁਧ ਲਾਮਬੰਦ ਕਰ ਲਿਆ ਗਿਆ ਸੀ ਤੇ ਅਖ਼ੀਰ ਸਿੱਖਾਂ ਨੂੰ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ ਪਰ ਕੋਈ ਵੀ ਦੇਸ਼ਵਾਸੀ ਸਿੱਖਾਂ ਦੇ ਹੱਕ ਵਿਚ ਨਾ ਨਿਤਰਿਆ।

ਅੱਜ ਦੇ ਦਿਨ ਕਿਸਾਨਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਤੇ ਉਸ ਦੀਆਂ ਮੰਗਾਂ ਬਾਰੇ ਗੱਲ ਨਹੀਂ ਹੋ ਰਹੀ। ਚਰਚਾ ਕਿਸਾਨ ਆਗੂਆਂ ਵਿਚਕਾਰ ਏਕਤਾ ਨਾ ਹੋਣ ਦੀ ਵੀ ਹੈ ਤੇ ਰਾਸ਼ਟਰੀ ਮੀਡੀਆ ਅਨੁਸਾਰ ਇਹ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਹੈ ਜੋ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਰਾਮ ਮੰਦਰ ਦੇ ਨਿਰਮਾਣ ਦਾ ਫ਼ਾਇਦਾ ਮਿਲਣੋਂ ਰੋਕਣ ਵਾਸਤੇ ਸ਼ੁਰੂ ਕੀਤਾ ਗਿਆ ਹੈ। ਮਤਲਬ ਇਹ ਪ੍ਰਭਾਵ ਦੇਣਾ ਹੈ ਕਿ ਅੱਜ ਦੇ ਦਿਨ ਇਹ ਇਕ ਕਿਸਾਨੀ ਅੰਦੋਲਨ ਨਹੀਂ, ਪੰਜਾਬ ਦਾ ਅੰਦੋਲਨ ਹੈ ਤੇ ਹੁਣ ਮੁੜ ਤੋੋਂ ਪੰਜਾਬ ਦਾ ਸਿੱਖ, ਦੇਸ਼ ਦਾ ਦੁਸ਼ਮਣ ਬਣ ਗਿਆ ਹੈ।

ਦੇਸ਼ ਭਰ ਵਿਚ ਬੜੇ ਘੱਟ ਲੋਕ ਹੋਣਗੇ ਜੋ ਇਸ ਅੰਦੋਲਨ ਨੂੰ ਕਿਸਾਨਾਂ ਦਾ ਅੰਦੋਲਨ ਮੰਨਣਗੇ ਤੇ ਜਦ ਇਸ ਦੇ ਹੱਕ ਵਿਚ ਦੇਸ਼ ਦੇ ਵੱਡੇ ਕਿਸਾਨ ਆਗੂ ਵੀ ਨਹੀਂ ਨਿਤਰੇ ਤਾਂ ਫਿਰ ਬਾਕੀ ਦੇਸ਼ ਕੀ ਨਿਤਰੇਗਾ? ਅੱਜ ਦੇ ਦਿਨ ਕਿਸਾਨੀ ਅੰਦੋਲਨ-2 ਸਿਰਫ਼ ਚੰਗੀ ਸੋਚ ਵਾਲੇ ਆਗੂਆਂ ਦੇ ਜੋਸ਼ ਕਾਰਨ ਚਲ ਰਿਹਾ ਹੈ ਪਰ ਇਨ੍ਹਾਂ ਦੇ ਸਾਥੀ ਕਿਸਾਨ ਆਗੂਆਂ ਨੇ ਅਪਣੀਆਂ ਸਰਕਾਰਾਂ ਬਚਾਈ ਰੱਖਣ ਵਾਸਤੇ ਮੁੜ ਤੋਂ ਕਿਸਾਨ ਦੀ ਆਵਾਜ਼ ਨੂੰ ਕਮਜ਼ੋਰ ਕਰ ਦਿਤਾ ਹੈ।

ਸਾਡੇ ਦੇਸ਼ ਵਿਚ ਹਰ ਲੜਾਈ ਭਾਵੇਂ ਉਹ ਔਰਤਾਂ ਦੀ ਹੋਵੇ, ਭਾਵੇਂ ਜਾਤੀ ਦੀ ਹੋਵੇ, ਆਮ ਸੱਚਾ ਇਨਸਾਨ ਹਾਰ ਜਾਂਦਾ ਹੈ ਕਿਉਂਕਿ ਸਾਡੇ ਆਗੂ ਸਾਨੂੰ ਹਮੇਸ਼ਾ ਧੋਖਾ ਦੇ ਜਾਂਦੇ ਹਨ ਤੇ ਇਸ ਵਾਰ ਕਿਸਾਨ ਨਾਲ ਪੰਜਾਬ ਵੀ ਗ਼ਲਤ ਆਗੂਆਂ ਦੀ ਕਮਜ਼ੋਰੀ ਦੀ ਕੀਮਤ ਅਦਾ ਕਰਨ ਲਈ ਮਜਬੂਰ ਹੋ ਰਿਹਾ ਹੈ।
- ਨਿਮਰਤ ਕੌਰ 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement