Editorial: ਲੋਕ-ਰਾਜ ਵਿਚ ਸੱਤਾ ਦੀ ਕੁਰਸੀ ਅਤੇ ਕਲਮ ਦੀ ਵਰਤੋਂ ਨਿਜੀ ਅਮੀਰੀ ਦੇ ਵਾਧੇ ਲਈ ਕਰਨੀ ਠੀਕ ਨਹੀਂ ਆਖੀ ਜਾ ਸਕਦੀ, ਭਾਵੇਂ ਕੋਈ ਵੀ ਕਰੇ
Published : Mar 2, 2024, 7:51 am IST
Updated : Mar 2, 2024, 7:51 am IST
SHARE ARTICLE
File Photo
File Photo

ਬਾਦਲ ਪ੍ਰਵਾਰ ਨੂੰ 108.75 ਕਰੋੜ ਦਾ ਫ਼ਾਇਦਾ ਦਸਿਆ ਗਿਆ ਜਾਂ ਆਖ ਲਉ ਕਿ ਪੰਜਾਬ ਦੇ ਖ਼ਜ਼ਾਨੇ ਨੂੰ 108 ਕਰੋੜ ਦਾ ਨੁਕਸਾਨ ਹੋਇਆ।

Editorial: ਅੱਜ ਇਕ ਬੜਾ ਗੰਭੀਰ ਮੁੱਦਾ ਭਾਰਤੀ ਸਿਆਸੀ ਸਿਸਟਮ ਨੂੰ ਸਤਾ ਰਿਹਾ ਹੈ ਜੋ ਉਸ ਦੀ ਕਮਜ਼ੋਰੀ ਦਾ ਵੱਡਾ ਕਾਰਨ ਹੈ। ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਝ ਖ਼ੁਲਾਸੇ ਕੀਤੇ ਹਨ ਜਿਨ੍ਹਾਂ ਨੂੰ ਲੈ ਕੇ ਕੋਈ ਹੈਰਾਨੀ ਨਹੀਂ ਪ੍ਰਗਟ ਕੀਤੀ ਰਹੀ ਜਦਕਿ ਉਨ੍ਹਾਂ ਨੂੰ ਸੁਣ ਕੇ ਸਾਰਾ ਪੰਜਾਬ ਸੁੰਨ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਦਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅਪਣੇ ਪਿਤਾ ਦੇ ਮੁੱਖ ਮੰਤਰੀ ਹੋਣ ਸਮੇਂ ਇਕ 7 ਸਿਤਾਰਾ ਹੋਟਲ ਸੁਖ ਵਿਲਾਸ ਨੂੰ ਓਬਰਾਏ ਸੰਗਠਨ ਨਾਲ ਮਿਲ ਕੇ ਬਣਾਇਆ ਤੇ ਉਨ੍ਹਾਂ ਕਾਨੂੰਨ ਵਿਚ ਅਜਿਹੀਆਂ ਤਬਦੀਲੀਆਂ ਕਰਵਾ ਲਈਆਂ ਜਿਨ੍ਹਾਂ ਨਾਲ ਉਨ੍ਹਾਂ ਨੂੰ ਸ਼ੁਰੂਆਤੀ 10 ਸਾਲਾਂ ਵਿਚ ਸਰਕਾਰ ਨੂੰ ਟੈਕਸ ਨਾ ਭਰਨਾ ਪਿਆ।

ਇਸ ਨਾਲ ਬਾਦਲ ਪ੍ਰਵਾਰ ਨੂੰ 108.75 ਕਰੋੜ ਦਾ ਫ਼ਾਇਦਾ ਦਸਿਆ ਗਿਆ ਜਾਂ ਆਖ ਲਉ ਕਿ ਪੰਜਾਬ ਦੇ ਖ਼ਜ਼ਾਨੇ ਨੂੰ 108 ਕਰੋੜ ਦਾ ਨੁਕਸਾਨ ਹੋਇਆ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ ਪਰ ਕਿਉਂਕਿ ਦੋਵੇਂ ਧਿਰਾਂ ਆਪੋ ਅਪਣੀ ਗੱਲ ’ਤੇ ਅੜੀਆਂ ਹੋਈਆਂ ਹਨ, ਇਸ ਲਈ ਪਬਲਿਕ ਵੀ ਚਾਹੇਗੀ ਕਿ ਅਦਾਲਤ ਹੀ ਪੂਰਾ ਸੱਚ ਨਿਖਾਰ ਕੇ ਜਨਤਾ ਨੂੰ ਸ਼ਾਂਤ ਕਰੇ।

ਇਹੀ ਸੋਚ ਅਸੀ ਕਿਸਾਨੀ ਆਗੂਆਂ ਅੰਦਰ ਵੇਖੀ ਹੈ। ਗੁਰਨਾਮ ਸਿੰਘ ਚੜੂਨੀ ਨੇ ਆਖਿਆ ਹੈ ਕਿ ਉਨ੍ਹਾਂ ਨੇ ਸੰਘਰਸ਼ ਵਿਚ ਸ਼ਾਮਲ ਹੋਣ ਤੋਂ ਇਨਕਾਰ ਇਸ ਕਰ ਕੇ ਕੀਤਾ ਕਿਉਂਕਿ ਐਸ.ਕੇ.ਐਮ. (ਗ਼ੈਰ ਸਿਆਸੀ) ਨੇ ਉਨ੍ਹਾਂ ਅੱਗੇ ਚੋਣਾਂ ਨਾ ਲੜਨ ਦੀ ਸ਼ਰਤ ਰੱਖੀ ਸੀ। ਜੇ ਪਿਛਲੇ ਕਿਸਾਨੀ ਸੰਘਰਸ਼ ਵਿਚ ਅੱਗੇ ਆਏ ਕਿਸਾਨੀ ਆਗੂਆਂ ਨੂੰ ਪੰਜਾਬ ਦੀਆਂ ਚੋਣਾਂ ਵਿਚ ਲੜ ਕੇ ਮੁੱਖ ਮੰਤਰੀ ਬਣਨ ਦੀ ਕਾਹਲ ਨਾ ਹੁੰਦੀ ਤਾਂ ਉਹ ਅਪਣੀਆਂ ਮੰਗਾਂ ਮਨਵਾ ਕੇ ਉਠਦੇ ਅਤੇ ਅੱਜ ਮੁੜ ਤੋਂ ਪੰਜਾਬ ਦੇ ਨੌਜੁਆਨ ਸ਼ਹਾਦਤਾਂ ਦੇਣ ਵਾਸਤੇ ਮਜਬੂਰ ਨਾ ਹੁੰਦੇ।

ਇਨ੍ਹਾਂ ’ਚੋਂ ਕਈ ਆਗੂ ਅਪਣੀਆਂ ਸਿਆਸੀ ਲਾਲਸਾਵਾਂ ਪੂਰੀਆਂ ਕਰਨ ਵਾਸਤੇ ਹੀ ਕਿਸਾਨੀ ਲੜਾਈ ਵਿਚ ਸ਼ਾਮਲ ਹੋਏ ਲਗਦੇ ਸਨ। ਸੁਖਬੀਰ ਸਿੰਘ ਬਾਦਲ ਇਕ ਬਿਹਤਰੀਨ ਪੈਸਾ-ਕਮਾਊ ਵਪਾਰੀ ਵਾਲੇ ਦਿਮਾਗ਼ ਦੇ ਮਾਲਕ ਹਨ ਪਰ ਉਨ੍ਹਾਂ ਨੇ ਹੱਥ ਵਿਚ ਕਿਉਂਕਿ ਸੱਤਾ ਦੀ ਚਾਬਕ ਫੜੀ ਹੋਈ ਸੀ ਤੇ ਪਿਤਾ ਸ਼੍ਰੀ ‘ਰਾਜੇ’ ਸਨ, ਇਸ ਲਈ ਉਹ ਅਪਣੇ ਮੁਨਾਫ਼ੇ ਵਾਸਤੇ ਅਪਣੀ ਹੀ ਕਲਮ ਚਲਾਉਂਦੇ ਰਹੇ।

ਇਹ ਦੋਸ਼ ਮੁੱਖ ਮੰਤਰੀ ਲਗਾ ਰਹੇ ਹਨ ਕੋਈ ਐਰਾ ਗ਼ੈਰਾ ਨਹੀਂ। ਇਸੇ ਤਰ੍ਹਾਂ ਐਸਜੀਪੀਸੀ ਦੇ ਕਰਤਾ ਧਰਤਾ ਲੀਡਰਾਂ ਵਿਚ ਸ਼ਾਮਲ ਹੋਣ ਸਦਕਾ, ਉਹ ਗੁਰਬਾਣੀ ਪ੍ਰਸਾਰਣ ਤੇ ਵੀ ਅਪਣੇ ਚੈਨਲ ਦਾ ਏਕਾਧਿਕਾਰ ਕਾਇਮ ਕਰਨ ਵਿਚ ਸਫ਼ਲ ਹੋ ਗਏ। ਅੰਤ ਵਿਚ ਉਨ੍ਹਾਂ ਦੇ ਸਿਆਸੀ ਪੰਜੇ ਦੀ ਪਕੜ ਢਿੱਲੀ ਪੈ ਗਈ ਕਿਉਂਕਿ ਉਹ ਅਸਲ ਵਿਚ ਨਿਰੇ ਪੂਰੇ ਵਪਾਰੀ ਹੀ ਸਨ ਤੇ ਬਾਕੀ ਐਵੇਂ ਵਿਖਾਵਾ ਹੀ ਸੀ।

ਚੜੂਨੀ ਸਾਹਿਬ ਤੇ ਰਾਜੇਵਾਲ ਸਾਹਿਬ ਦੇ ਹੱਥ ਲੱਗੀ ਕਿਸਾਨੀ ਲੜਾਈ ਵੀ ਕਮਜ਼ੋਰ ਪੈ ਗਈ ਕਿਉਂਕਿ ਉਹ ਸੰਘਰਸ਼ੀ ਨੇਤਾ ਦੀ ਬਜਾਏ ਅਸਲ ’ਚ ਸਿਆਸਤਦਾਨ ਹੀ ਸਨ ਤੇ ਸੰਘਰਸ਼ ਦੇ ਰਾਹ ਤੇ ਥੋੜੀ ਦੂਰ ਚਲ ਕੇ ਛੇਤੀ ਥੱਕ ਗਏ ਲਗਦੇ ਹਨ। ਡੋਨਲਡ ਟਰੰਪ ਨੂੰ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਬਣਾਇਆ ਗਿਆ ਤਾਂ ਉਸ ਨੇ ਅਪਣੀ ਨਿਜੀ ਦੌਲਤ ਤੇ ਉਦਯੋਗ ਇਕ ਟਰੱਸਟ ਨੂੰ ਸੌਂਪ ਦਿਤੇ ਤਾਕਿ ਉਹ ਅਪਣੇ ਮੁਨਾਫ਼ੇ ਵਾਸਤੇ ਕੰਮ ਨਾ ਕਰ ਸਕੇ।

ਜਦ ਇਕ ਸਿਆਸਤਦਾਨ ਕੁਰਸੀ ’ਤੇ ਬੈਠਦਾ ਹੈ ਤਾਂ ਉਹ ਲੋਕਾਂ ਦਾ ਸੇਵਕ ਤੇ ਉਨ੍ਹਾਂ ਦਾ ਨੌਕਰ ਹੁੰਦਾ ਹੈ ਤੇ ਉਹ ਅਪਣੇ ਨਿਜੀ ਲਾਭ ਜਾਂ ਅਮੀਰੀ ਦਾ ਵਾਧਾ ਯਕੀਨੀ ਬਣਾਉਣ ਲਈ ਨਹੀਂ ਚੁਣਿਆ ਜਾਂਦਾ। ਸਾਡੇ ਸਿਆਸਤਦਾਨ ਤਾਂ ਅਪਣੇ ਆਪ ਨੂੰ ਤਾਕਤਵਰ ਬਣਾਉਣ ਵਾਸਤੇ, ਅਪਣੇ ਆਪ ਨੂੰ ਵੱਡੇ ਵਪਾਰੀ, ਉਦਯੋਗਪਤੀ, ਅਰਬਪਤੀ ਜਾਇਦਾਦਾਂ ਤੇ ਮਾਲ ਬਣਾਉਣ ਵਾਸਤੇ ਚਿੱਟਾ ਕੁੜਤਾ ਪਜਾਮਾ ਪਾ ਕੇ ਲੱਗ ਜਾਂਦੇ ਹਨ। ਸਾਨੂੰ ਅਪਣੀ ਸਿਆਸਤ ਨੂੰ ਸਾਫ਼ ਰੱਖਣ ਲਈ ਅਪਣੇ ਸਿਆਸੀ ਆਗੂਆਂ ਨੂੰ ਉਸੇ ਤਰ੍ਹਾਂ ਦੀ ਚੌਕਸੀ ਨਾਲ ਵੇਖਣਾ ਪਵੇਗਾ ਜਿਵੇਂ ਅਸੀ ਕਿਸੇ ਸਰਕਾਰੀ ਨੌਕਰ ਨੂੰ ਵੇਖਦੇ ਹਾਂ।     - ਨਿਮਰਤ ਕੌਰ

(For more Punjabi news apart from Sukhbir Badals sukh villa Hotel, stay tuned to Rozana Spokesman)

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement