ਨਕਲੀ ਨੋਟ ਕਿਉਂ ਵੱਧ ਰਹੇ ਹਨ ਤੇ ਸਵਿਸ ਬੈਂਕਾਂ ਵਿਚ ਸਾਡੇ ਅਮੀਰਾਂ ਦਾ ਪੈਸਾ 6 ਗੁਣਾਂ ਵੱਧ ਕਿਉਂ ਗਿਆ?
Published : Jun 3, 2022, 8:07 am IST
Updated : Jun 3, 2022, 8:17 am IST
SHARE ARTICLE
counterfeit notes
counterfeit notes

ਜਿਹੜਾ ਕਾਲਾ ਧਨ ਸਵਿਸ ਬੈਂਕਾਂ ਵਿਚ ਸੀ, ਉਸ ਵਿਚ ਛੇ ਗੁਣਾਂ ਵਾਧਾ ਹੋਇਆ ਹੈ

 

ਕਿਸੇ ਈਮਾਨਦਾਰ, ਸਿਆਣੇ ਤੇ ਲੋਕਾਂ ਦਾ ਭਲਾ ਕਰ ਸਕਣ ਵਾਲੇ ਕਿਸੇ ਸਿਆਸਤਦਾਨ ਦੀ ਤਲਾਸ਼ ਵਿਚ ਹਰ ਪੰਜ ਸਾਲ ਬਾਅਦ ਚੋਣਾਂ ਰਖੀਆਂ ਜਾਂਦੀਆਂ ਹਨ ਕਿ ਹੁਣ ਸਾਡੀ ਹਾਲਤ ਵਿਚ ਵੀ ਕੋਈ ਬਦਲਾਅ ਆਵੇਗਾ ਅਤੇ ਇਹ ਅਪਣੀ ਕੁਰਸੀ ਪ੍ਰਤੀ, ਅਪਣੇ ਵੋਟਰ ਪ੍ਰਤੀ ਜ਼ਿੰਮੇਵਾਰੀ ਵਿਖਾਉਂਦੇ ਹੋਏ ਇਮਾਨਦਾਰੀ ਨਾਲ ਚਲਣਗੇ। ਪਰ ਹਰ ਪਲ ਇਹ ਅਹਿਸਾਸ ਵਧਦਾ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ ਵਧਦਾ ਹੀ ਜਾ ਰਿਹਾ ਹੈ। ਨੋਟਬੰਦੀ ਦਾ ਭਾਰ ਭਾਰਤ ਦੇ ਹਰ ਗ਼ਰੀਬ ਨੇ ਝਲਿਆ ਹੈ ਪਰ ਇਕ ਆਸ ਸੀ ਕਿ ਇਸ ਨਾਲ ਭਾਰਤ ਦਾ ਸਿਸਟਮ ਸਾਫ਼ ਹੋ ਜਾਵੇਗਾ ਤੇ ਅਮੀਰਾਂ ਦੀਆਂ ਦੌਲਤਾਂ ਆਮ ਗ਼ਰੀਬਾਂ ਦੇ ਕੰਮ ਵੀ ਆਉਣਗੀਆਂ। ਪਰ ਆਰ.ਬੀ.ਆਈ. ਦੀ ਰੀਪੋਰਟ ਨੇ ਇਸ ਸੋਚ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿਤਾ ਹੈ।

 

 

ਆਰ.ਬੀ.ਆਈ. ਮੁਤਾਬਕ ਅੱਜ 100 ਤੇ 50 ਦੇ ਨੋਟ ਘਟਦੇ ਜਾ ਰਹੇ ਹਨ। ਵੱਡੇ ਨੋਟਾਂ ਵਿਚ ਵਾਧਾ  ਹੋਇਆ ਹੈ ਪਰ ਨਾਲ ਹੀ ਨਕਲੀ ਨੋਟਾਂ ਵਿਚ ਜਿਹੜਾ ਵਾਧਾ ਹੋਇਆ ਹੈ, ਉਹ ਜ਼ਿਆਦਾਤਰ 500 ਤੇ 2000 ਦੇ ਨੋਟਾਂ ਵਿਚ ਹੈ। ਇਕ ਸਾਲ ਵਿਚ 101.9 ਫ਼ੀ ਸਦੀ ਵਾਧਾ 500 ਦੇ ਨੋਟਾਂ ਵਿਚ ਤੇ 54.6 ਫ਼ੀ ਸਦੀ ਵਾਧਾ 2000 ਦੇ ਨੋਟਾਂ ਵਿਚ ਹੋਇਆ ਹੈ। ਕਾਲਾ ਧਨ ਤੇ ਕਾਗ਼ਜ਼ੀ ਆਰਥਕਤਾ, ਨੋਟਬੰਦੀ ਤੋਂ ਬਾਅਦ ਅੱਜ ਹੋਰ ਜ਼ਿਆਦਾ ਵੱਡੇ ਹੋ ਗਏ ਹਨ। 2000 ਦੇ ਨੋਟਾਂ ਨੇ ਇਸ ਧੰਦੇ ਨੂੰ ਹੋਰ ਮਦਦ ਦਿਤੀ ਨਾ ਕਿ ਘਟਾਉਣ ਵਿਚ ਕੋਈ ਯੋਗਦਾਨ ਪਾਇਆ। ਜਿਹੜਾ ਕਾਲਾ ਧਨ ਸਵਿਸ ਬੈਂਕਾਂ ਵਿਚ ਸੀ, ਉਸ ਵਿਚ ਛੇ ਗੁਣਾਂ ਵਾਧਾ ਹੋਇਆ ਹੈ ਤੇ ਅੱਜ ਤੋਂ ਪਿਛਲੇ 13 ਸਾਲ ਵਿਚ ਸੱਭ ਤੋਂ ਵੱਧ ਪੈਸਾ ਅਮੀਰਾਂ ਤੇ ਅਮੀਰ ਕੰਪਨੀਆਂ ਨੇ ਸਵਿਸ ਬੈਂਕਾਂ ਵਿਚ ਭੇਜਿਆ ਹੈ।

counterfeit notescounterfeit notes

 

ਇਹ ਰਕਮ 2020 ਵਿਚ ਤਕਰੀਬਨ 20,700 ਕਰੋੜ ਸੀ। ਕਿਸ ਦਾ ਪੈਸਾ ਕਿਸ ਤਰ੍ਹਾਂ ਗਿਆ, ਇਹ ਮਹੱਤਵਪੂਰਨ ਨਹੀਂ ਪਰ ਇਹ ਸਾਫ਼ ਹੈ ਕਿ ਇਹ ਇਮਾਨਦਾਰੀ ਨਾਲ ਕਮਾਇਆ ਧਨ ਨਹੀਂ ਹੈ। ਇਸ ਤੇ ਸਾਡੇ ਵਰਗੇ ਆਮ ਲੋਕਾਂ ਵਾਂਗ 30-40 ਫ਼ੀ ਸਦੀ ਟੈਕਸ ਨਹੀਂ ਦਿਤਾ ਗਿਆ ਤੇ ਇਹ ਧਨ ਅੱਜ ਵੀ ਸਾਡੇ ਸਿਸਟਮ ਵਿਚੋਂ ਦੌੜ ਰਿਹਾ ਹੈ। ਸਾਡੇ ਸਿਸਟਮ ਵਿਚ ਸੱਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਸਾਡੀ ਡੀ.ਐਨ.ਏ ਵਿਚ ਭ੍ਰਿਸ਼ਟਾਚਾਰ ਤੇ ਝੂਠ ਵਸ ਗਿਆ ਹੈ ਤੇ ਅਸੀ ਸਮਝਦੇ ਹੀ ਨਹੀਂ ਕਿ ਹੁਣ ਝੂਠ ਕੀ ਹੈ ਤੇ ਸੱਚ ਕੀ।

 

counterfeit notescounterfeit notes

 

ਹਾਲ ਹੀ ਵਿਚ ਪੰਜਾਬ ਵਿਚ ‘ਆਪ’ ਸਰਕਾਰ ਨੇ ਅਪਣਾ ਇਕ ਮੰਤਰੀ ਫੜ ਕੇ ਸਿਸਟਮ ਵਿਚ ਇਮਾਨਦਾਰੀ ਲਿਆਉਣ ਦਾ ਦਾਅਵਾ ਕੀਤਾ ਤਾਂ ਝੱਟ ਦਿੱਲੀ ਵਿਚ ਈ.ਡੀ. ਵਲੋਂ ਸਿਹਤ ਮੰਤਰੀ  ਸਤੇਂਦਰ ਜੈਨ ਨੂੰ ਪੈਸੇ ਦੇ ਗ਼ਬਨ ਦੇ ਦੋਸ਼ਾਂ ਵਿਚ ਹਿਰਾਸਤ ਵਿਚ ਲੈ ਲਿਆ ਤੇ ਹੁਣ ਦਿੱਲੀ ਵਿਚ ਸਿਖਿਆ ਪ੍ਰਬੰਧਨ ਤੇ ਵੀ ਇਲਜ਼ਾਮ ਲੱਗ ਰਹੇ ਹਨ। ਈ.ਡੀ. ਦੋਸ਼ਾਂ ਨੂੰ ਲੈ ਕੇ ਅੜਿਆ ਖੜਾ ਹੈ ਤੇ ਕੇਂਦਰੀ ਮੰਤਰੀ ਵੀ ਮਜ਼ਬੂਤੀ ਨਾਲ ਅਪਣੀ ਮਾਸੂਮੀਅਤ ਦਾ ਦਾਅਵਾ ਕਰਦੇ ਹੋਏ ਕਹਿ ਰਹੇ ਹਨ ਕਿ ਇਹੀ ਸੱਭ ਸ਼ਾਹਰੁਖ਼ ਦੇ ਬੇਟੇ ਨੂੰ ਫੜਨ ਮਗਰੋਂ ਵੀ ਐਨ.ਸੀ.ਬੀ. ਵਲੋਂ ਕਿਹਾ ਗਿਆ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨੂੰ ਕਤਲ ਦੱਸਣ ਦੇ ਯਤਨ ਕੀਤੇ ਗਏ ਸਨ ਪਰ ਅੱਜ ਤਸਵੀਰ ਕੁੱਝ ਹੋਰ ਹੀ ਦਸਦੀ ਹੈ। 

Health Minister Satinder JainHealth Minister Satinder Jain

ਇਕ ਦਿਨ ਕਿਸੇ ਸਿਆਸੀ ਚਾਲ ਵਜੋਂ ਕਿਸੇ ਵਿਰੋਧੀ ਤੇ ਦੋਸ਼ ਲਗਦੇ ਹਨ ਤੇ ਫਿਰ ਕੁੱਝ ਦੇਰ ਬਾਅਦ  ਸੱਭ ਕੁੱਝ ਭੁਲਾ ਦਿਤਾ ਜਾਂਦਾ ਹੈ। ਇਸੇ ਤਰ੍ਹਾਂ ਪੁਟਾ ਵਿਚ ਨੌਜਵਾਨ ਫੜੇ ਜਾਂਦੇ ਹਨ ਅਤੇ ਜ਼ਿੰਦਗੀਆਂ ਤਬਾਹ ਕਰ ਕੇ ਇਕ ਦੋ ਸਾਲ ਬਾਅਦ ਅਦਾਲਤ ਬਰੀ ਕਰ ਦਿੰਦੀ ਹੈ। ਕਾਲਾ ਧਨ, ਨਕਲੀ ਪੈਸਾ ਸਾਡਾ ਸਿਸਟਮ ਬਦਲਣ ਵਾਸਤੇ ਇਕ ਇਮਾਨਦਾਰ ਕਿਰਦਾਰ ਦੀ ਤਲਾਸ਼ ਵਿਚ ਹੈ। ਪਰ ਜਿਹੜੇ ਲੋਕ ਇਕ ਨਾਬਾਲਗ਼ ਦੀ ਜ਼ਿੰਦਗੀ ਨਾਲ ਖੇਡ ਸਕਦੇ ਹਨ, ਕੀ ਉਹ ਪੈਸੇ ਦੇ ਮਾਮਲੇ ਵਿਚ ਇਮਾਨਦਾਰੀ ਕਰ ਸਕਦੇ ਹਨ? ਇਹ ਕਾਲਾ ਧਨ ਸਾਡੇ ਸਮਾਜ ਦੇ ਕਿਰਦਾਰ ਦੇ ਕਾਲੇ ਹੋਣ ਦੀ ਨਿਸ਼ਾਨੀ ਹੈ।

ਲਾਲਚ ਨੇ ਸਾਡੇ ਸਿਆਸਤਦਾਨਾਂ ਨੂੰ ਅੰਨ੍ਹਾ ਬਣਾ ਦਿਤਾ ਹੈ ਕਿਉਂਕਿ ਸਿਆਸਤਦਾਨ ਦਾ ਮਤਲਬ ਅੱਜ ਇਹ ਲਿਆ ਜਾਂਦਾ ਹੈ ਕਿ ਇਹ ਉਹ ਵਿਅਕਤੀ ਹੈ ਜੋ ਕਿਸੇ ਦੂਜੇ ਇਨਸਾਨ ਨੂੰ ਅਪਣੀ ਤਾਕਤ ਨਾਲ ਰੋਲਣ ਵਿਚ ਜ਼ਰਾ ਜਿਹਾ ਤਰਸ ਨਹੀਂ ਕਰਦਾ ਤੇ ਪੈਸਾ ਇਕੱਠਾ ਕਰਨਾ ਤਾਂ ਉਸ ਦੀ ਦਿਨ ਰਾਤ ਦੀ ਖੇਡ ਹੈ। ਇਮਾਨਦਾਰ ਆਗੂ ਦੀ ਤਲਾਸ਼ ਦੌਰਾਨ ਕਿਸੇ ਦੀ ਵੀ ਗੱਲ ਤੇ ਵਿਸ਼ਵਾਸ ਕਰਨ ਦਾ ਔਖਾ ਕੰਮ ਹੁਣ ਵੋਟਰ ਦੇ ਸਿਵਾ, ਹੋਰ ਕੋਈ ਨਹੀਂ ਕਰ ਸਕਦਾ।            -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement