
ਗੱਲਾਂ ਤਾਂ ਵੱਡੀਆਂ ਵੱਡੀਆਂ ਆਖੀਆਂ ਜਾ ਰਹੀਆਂ ਹਨ ਕਿ ਪੰਜਾਬ ਨੂੰ ਬੱਦੀ ਵਰਗਾ ਉਦਯੋਗਿਕ ਕੇਂਦਰ ਮਿਲੇਗਾ,
ਪੰਜਾਬ ਉਤੇ ਹੁਣ ਹਰ ਕਿਸੇ ਨੇ ਨਜ਼ਰ ਗੱਡੀ ਹੋਈ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਹੇਠਲੀ ਪੱਧਰ ਦੇ ਕਿਸਾਨ ਆਗੂ ਵੀ ਹੁਣ ਪੰਜਾਬ ਉਤੇ ਨਜ਼ਰ ਟਿਕਾਈ ਬੈਠੇ ਹਨ। ਪੰਜਾਬ ਨੂੰ ਬਚਾਉਣ ਵਾਸਤੇ ਪ੍ਰਧਾਨ ਮੰਤਰੀ ਦਿਲ ਖੋਲ੍ਹ ਕੇ ਸੌਗਾਤਾਂ ਦੀ ਇਕ ਟੋਕਰੀ ਭਰ ਕੇ ਲਿਆਉਣ ਦੀ ਤਿਆਰੀ ਕਰ ਰਹੇ ਹਨ। ਸਵਾਲ ਇਹ ਨਹੀਂ ਕਿ ਤੋਹਫ਼ੇ ਕਿਸ ਤਰ੍ਹਾਂ ਦੇ ਹਨ ਸਗੋਂ ਇਹ ਹੈ ਕਿ ਐਲਾਨਾਂ ਨਾਲ ਹੀ ਖ਼ੁਸ਼ ਕਰਨਾ ਹੈ ਤੇ ਵੋਟਾਂ ਲੈਣ ਲਈ ਨਿਰੇ ਵਾਅਦੇ ਹੀ ਕਰਨੇ ਹਨ ਜਾਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਹੱਥ ਪੱਲੇ ਵੀ ਸਚਮੁਚ ਦਾ ਕੁੱਝ ਫੜਾਉਣਾ ਹੈ।
Narendra Modi
ਗੱਲਾਂ ਤਾਂ ਵੱਡੀਆਂ ਵੱਡੀਆਂ ਆਖੀਆਂ ਜਾ ਰਹੀਆਂ ਹਨ ਕਿ ਪੰਜਾਬ ਨੂੰ ਬੱਦੀ ਵਰਗਾ ਉਦਯੋਗਿਕ ਕੇਂਦਰ ਮਿਲੇਗਾ, ਪੰਜਾਬ ਨੂੰ ਉਸ ਦੀ ਅਪਣੀ ਰਾਜਧਾਨੀ ਅਰਥਾਤ ਚੰਡੀਗੜ੍ਹ ਮਿਲੇਗੀ ਤੇ ਦੇਸ਼ ਭਰ ਵਿਚ ਸਿੱਖ ਮਸਲਿਆਂ ਨੂੰ ਸੁਲਝਾਇਆ ਜਾਵੇਗਾ। ਇਹ ਵੀ ਆਖਿਆ ਜਾ ਰਿਹਾ ਹੈ ਕਿ ਦੇਸ਼ ਭਰ ਦੇ ਕਿਸਾਨਾਂ ਦਾ ਪੰਜ ਲੱਖ ਤਕ ਕਰਜ਼ਾ ਵੀ ਮਾਫ਼ ਕੀਤਾ ਜਾ ਸਕਦਾ ਹੈ। ਹੁਣ ਇਹ ਵਾਅਦੇ ਵੱਡੇ ਹਨ ਪਰ ਪੂਰੇ ਕਰਨੇ ਆਸਾਨ ਨਹੀਂ ਕਿਉਂਕਿ ਜੇ ਬੱਦੀ ਵਾਂਗ ਪੰਜਾਬ ਨੂੰ ਉਦਯੋਗ ਵਾਸਤੇ ਕੋਈ ਪੈਕੇਜ ਦਿਤਾ ਗਿਆ ਤਾਂ ਪੰਜਾਬ ਦਾ ਜਿਹੜਾ ਉਦਯੋਗਪਤੀ ਉਥੇ ਗਿਆ ਸੀ, ਉਹ ਵਾਪਸ ਆ ਜਾਵੇਗਾ ਤੇ ਹਿਮਾਚਲ ਵਿਚ ਭਾਜਪਾ ਤਾਂ ਪਹਿਲਾਂ ਹੀ ਕਮਜ਼ੋਰ ਹੋ ਰਹੀ ਹੈ
Farmers
ਉਹ ਇਸ ਕਦਮ ਨਾਲ ਅਪਣਾ ਨੁਕਸਾਨ ਕਰਨਾ ਮੰਨ ਜਾਵੇਗੀ? ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬ ਨੂੰ ਮਿਲਣ ਤੇ, ਕਾਂਗਰਸ ਵਲੋਂ ਮੁਫ਼ਤ ਵਿਚ ਅਤੇ ਬਿਨਾਂ ਕਾਰਨ, ਜਿਹੜਾ ਖ਼ੂਬਸੂਰਤ ਸ਼ਹਿਰ ਹਰਿਆਣਵੀਆਂ ਦੀ ਮੁੱਠੀ ਵਿਚ ਫੜਾ ਦਿਤਾ ਗਿਆ ਸੀ, ਉਸ ਦੇ ਖੁਸ ਜਾਣ ਤੇ ਉਹ ਖ਼ੁਸ਼ ਤਾਂ ਹੋ ਨਹੀਂ ਸਕਦੇ। ਇਹ ਵਾਅਦੇ ਅਗਰ ਮੋਦੀ ਜੀ ਆਪ ਕਰਦੇ ਹਨ ਤਾਂ ਫਿਰ ਲੋਕ ਵਿਸ਼ਵਾਸ ਕਰ ਲੈਣਗੇ ਕਿਉਂਕਿ ਨਰਿੰਦਰ ਮੋਦੀ ਜਦ ਕੋਈ ਐਲਾਨ ਕਰ ਦੇਣ ਤਾਂ ਉਨ੍ਹਾਂ ਨੂੰ ਰੋਕ ਕੋਈ ਨਹੀਂ ਸਕਦਾ। ਜਦ ਭਾਜਪਾ-ਅਕਾਲੀ ਭਾਈਵਾਲ ਸਰਕਾਰ ਨੇ ਬੱਦੀ ਨੂੰ ਟੈਕਸ ਮੁਕਤ ਕਰ ਕੇ ਪੰਜਾਬ ਦੇ ਉਦਯੋਗ ਨੂੰ ਹਿਮਾਚਲ ਵਲ ਖਿੱਚ ਲਿਆ ਸੀ, ਅੱਜ ਅਪਣੇ ਉਸ ਵਿਉਹਾਰ ਵਿਚ ਸੁਧਾਰ ਲਿਆਉਣ ਵਾਸਤੇ ਚੋਣਾਂ ਦਾ ਇੰਤਜ਼ਾਰ ਕਰਨਾ ਸਹੀ ਨਹੀਂ ਜਾਪਦਾ।
Chandigarh
ਇਹ ਸਵਾਲ ਸੱਭ ਦੇ ਮਨਾਂ ਵਿਚ ਚਲ ਰਹੇ ਹਨ। ਸੱਭ ਕਸ਼ਮੀਰ ਵਲ ਵੇਖ ਰਹੇ ਹਨ ਤੇ ਆਖ ਰਹੇ ਹਨ ਕਿ ਵਾਅਦੇ ਤਾਂ ਉਥੇ ਵੀ ਕੀਤੇ ਗਏ ਸਨ ਪਰ ਅੱਜ ਕਸ਼ਮੀਰ ਇਕ ਵਿਸ਼ੇਸ਼ ਅਧਿਕਾਰਾਂ ਵਾਲੇ ਰਾਜ ਤੋਂ ਹੇਠਾਂ ਸੁਟ ਕੇ ਮਹਿਜ਼ ਇਕ ਯੂ.ਟੀ. ਬਣ ਕੇ ਰਹਿ ਗਿਆ ਹੈ ਜਿਸ ਦੀ ਨੁਮਾਇੰਦਗੀ ਕੇਵਲ ਇਕ ਐਮ ਪੀ ਕਰੇਗਾ। ਕੀ ਪੰਜਾਬ ਦਾ ਹਾਲ ਵੀ ਇਹੀ ਹੋ ਸਕਦਾ ਹੈ? ਵੱਡਾ ਪੰਜਾਬ 1966 ਤੋਂ ਬਾਅਦ ਸਿਰਫ਼ 13 ਐਮ.ਪੀਜ਼ ਦੀ ਆਵਾਜ਼ ਤੇ ਨਿਰਭਰ ਹੋ ਕੇ ਰਹਿ ਗਿਆ ਹੈ। ਇਸ ਨਾ ਹੋਇਆਂ ਜਿੰਨੀ ਪ੍ਰਤੀਨਿਧਤਾ ਕਾਰਨ ਪੰਜਾਬ ਦੀ ਆਵਾਜ਼ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਪਰ ਜਦ ਕਿਸਾਨ ਅੰਦੋਲਨ ਦੌਰਾਨ ਸਾਰੇ ਪੰਜਾਬੀ ਇਕ ਜ਼ਬਾਨ ਹੋ ਕੇ ਉਠ ਖੜੇ ਹੋਏ ਤਾਂ ਪੰਜਾਬੀ ਸੋਚ ਨੇ ਸਰਕਾਰ ਨੂੰ ਹਿਲਾ ਦਿਤਾ।
2 Jammu and Kashmir
ਇਹ ਸ਼ੰਕਾ ਵੀ ਕੀਤਾ ਜਾ ਰਿਹਾ ਹੈ ਕਿ ਇਹ ਸ਼ਾਇਦ ਕਸ਼ਮੀਰ ਵਰਗੀ ਰਣਨੀਤੀ ਤਾਂ ਤਿਆਰ ਨਹੀਂ ਕੀਤੀ ਜਾ ਰਹੀ? ਇਕ ਪਾਸੇ ਤਾਂ ਇਹ ਆਖਿਆ ਜਾ ਰਿਹਾ ਹੈ ਕਿ ਭਾਜਪਾ ਸਿੱਖਾਂ ਨੂੰ ਅਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦੀ ਪਰ ਜਦ ਸਤਿਆਪਾਲ ਮਲਿਕ ਆਖਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਮੌਤ ਤੇ ਪਛਤਾਵਾ ਨਹੀਂ ਕਰ ਰਹੇ ਸਗੋਂ ਡਾਢੇ ਘੁਮੰਡ ਵਿਚ ਨਜ਼ਰ ਆ ਰਹੇ ਸਨ ਤੇ ਪੁਛਦੇ ਸਨ ਕਿ ‘‘ਕੀ ਕਿਸਾਨ ਮੇਰੇ ਲਈ ਮਰੇ ਸਨ?’’ ਤਾਂ ਡਰ ਲਗਦਾ ਹੈ ਕਿ ਇਹ ਸ਼ਬਦ ਉਸ ਆਗੂ ਦੇ ਨਹੀਂ ਜਾਪਦੇ ਹਨ ਜੋ ਦਿਲ ਜਿੱਤਣ ਆ ਰਿਹਾ ਹੋਵੇ।
Narendra Tomar
ਇਹ ਸ਼ਬਦ ਉਸ ਆਗੂ ਦੇ ਜਾਪਦੇ ਹਨ ਜਿਸ ਨੇ (ਤੋਮਰ ਮੁਤਾਬਕ) ਦੋ ਕਦਮ ਵਾਪਸ ਇਸ ਲਈ ਲੈ ਲਏ ਤਾਕਿ ਪੂਰੀ ਜੰਗ ਜਿੱਤੀ ਜਾ ਸਕੇ। ਚੂਹੇ ਨੂੰ ਕੁੜਿੱਕੀ ਵਿਚ ਫਸਾਉਣ ਵਾਸਤੇ ਵੀ ਰੋਟੀ ਰੱਖੀ ਜਾਂਦੀ ਹੈ। ਹੁਣ ਪੰਜ ਤਰੀਕ ਤੈਅ ਕਰੇਗੀ ਕਿ ਪ੍ਰਧਾਨ ਮੰਤਰੀ ਕਿਸ ਨੀਯਤ ਨਾਲ ਆ ਰਹੇ ਹਨ। ਚੋਣਾਂ ਤੈਅ ਕਰਨਗੀਆਂ ਕਿ ਪੰਜਾਬੀ, ਚੂਹੇ ਵਾਂਗ ਫਸ ਜਾਣਗੇ ਜਾਂ ਸ਼ੇਰ ਵਾਂਗ ਅਪਣੀ ਗੁਫ਼ਾ ਦੀ ਰਖਿਆ ਕਰ ਸਕਣਗੇ। -ਨਿਮਰਤ ਕੌਰ