'ਦਾ ਬਲੈਕ ਪ੍ਰਿੰਸ' ਫ਼ਿਲਮ, ਮਹਾਰਾਜਾ ਦਲੀਪ ਸਿੰਘ ਦੀ ਯਾਦ ਤਾਜ਼ਾ ਕਰ ਗਈ
Published : Jul 24, 2017, 3:38 pm IST
Updated : Apr 4, 2018, 1:56 pm IST
SHARE ARTICLE
Maharaja Duleep Singh
Maharaja Duleep Singh

'ਦਾ ਬਲੈਕ ਪ੍ਰਿੰਸ' ਮਹਾਰਾਣੀ ਵਿਕਟੋਰੀਆ ਦੇ ਚਹੇਤੇ ਜਿਊਂਦੇ-ਜਾਗਦੇ ਵਿਦੇਸ਼ੀ ਖਿਡੌਣੇ ਜਾਂ ਖ਼ਾਲਸਾ ਰਾਜ ਦੇ ਆਖ਼ਰੀ ਮਹਾਰਾਜਾ ਦੀ ਅੰਦਰੂਨੀ ਜੱਦੋਜਹਿਦ ਦੀ ਕਹਾਣੀ ਹੈ।

'ਦਾ ਬਲੈਕ ਪ੍ਰਿੰਸ' ਮਹਾਰਾਣੀ ਵਿਕਟੋਰੀਆ ਦੇ ਚਹੇਤੇ ਜਿਊਂਦੇ-ਜਾਗਦੇ ਵਿਦੇਸ਼ੀ ਖਿਡੌਣੇ ਜਾਂ ਖ਼ਾਲਸਾ ਰਾਜ ਦੇ ਆਖ਼ਰੀ ਮਹਾਰਾਜਾ ਦੀ ਅੰਦਰੂਨੀ ਜੱਦੋਜਹਿਦ ਦੀ ਕਹਾਣੀ ਹੈ। ਅੰਗਰੇਜ਼ੀ ਭਾਸ਼ਾ 'ਚ ਅਮਰੀਕਾ ਵਿਚ ਬਣੀ ਇਹ ਫ਼ਿਲਮ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਰਾਜ ਨਾਲ ਅੰਗਰੇਜ਼ਾਂ ਵਲੋਂ ਕੀਤੇ ਧੋਖੇ ਨੂੰ ਬੜੀ ਸਫ਼ਾਈ ਨਾਲ ਪੇਸ਼ ਕਰਦੀ ਹੈ। ਇਕ ਸਾਲ ਦੇ ਬੱਚੇ ਤੋਂ ਕੋਹਿਨੂਰ ਹੀਰਾ ਅਤੇ ਉਸ ਦੀ ਸਾਰੀ ਦੌਲਤ ਇਕ ਤੋਹਫ਼ੇ ਵਾਂਗ ਹਥਿਆਉਣ ਵਾਲੀ ਅੰਗਰੇਜ਼ ਮਾਨਸਿਕਤਾ ਨੂੰ ਵੀ ਨੰਗਾ ਕਰਦੀ ਹੈ। ਮਹਾਰਾਣੀ ਵਿਕਟੋਰੀਆ ਨੇ ਜਿਥੇ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਵਾਰ ਦੇ ਸਾਰੇ ਚਿਰਾਗ਼ ਬੁਝਾ ਦਿਤੇ ਸਨ, ਉਥੇ ਮਹਾਰਾਜਾ ਦਲੀਪ ਸਿੰਘ ਨੂੰ ਉਨ੍ਹਾਂ ਦੀ ਮਾਂ ਮਹਾਰਾਣੀ ਜਿੰਦਾਂ ਕੋਲੋਂ ਖੋਹ ਕੇ ਉਸ ਬੱਚੇ ਨੂੰ ਜ਼ਿੰਦਗੀ ਭਰ ਦੀ ਸਜ਼ਾ ਦਿਤੀ। ਉਸ ਕਸ਼ਮਕਸ਼ ਵਿਚ ਪਲਿਆ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਉਂਦਾ ਸਰਤਾਜ ਸ਼ਾਇਦ ਇਕ ਸਿੱਖ ਸਜਿਆ ਨਹੀਂ ਜਾਪਦਾ ਪਰ ਸ਼ਾਇਦ ਉਹ ਸਿੱਖ ਰਾਜਾ ਸੀ ਹੀ ਨਹੀਂ, ਬਲਕਿ ਰਾਣੀ ਵਿਕਟੋਰੀਆ ਦਾ ਗ਼ੁਲਾਮ ਹੀ ਸੀ।
ਮਹਾਰਾਜਾ ਦਲੀਪ ਸਿੰਘ ਨੂੰ ਇਤਿਹਾਸ ਵਿਚ ਨਾ ਜ਼ਿਆਦਾ ਅਹਿਮੀਅਤ ਮਿਲੀ ਅਤੇ ਨਾ ਹੀ ਉਨ੍ਹਾਂ ਦੀ ਜੱਦੋਜਹਿਦ ਦਾ ਸੱਚ ਕਦੇ ਸਾਹਮਣੇ ਲਿਆਂਦਾ ਗਿਆ। ਫ਼ਿਲਮ ਇਤਿਹਾਸ ਦੀਆਂ ਗ਼ਲਤਫ਼ਹਿਮੀਆਂ ਨੂੰ ਦੂਰ ਕਰਨ ਦਾ ਬੜਾ ਵਧੀਆ ਉਪਰਾਲਾ ਕਰਦੀ ਹੈ। ਜੇ ਸਾਡੇ ਲੋਕ ਇਤਿਹਾਸ ਦਾ ਇਹ ਪਾਠ ਸਮਝਦੇ ਹੁੰਦੇ ਤਾਂ ਸ਼ਾਇਦ ਮੁੜ ਦੁਹਰਾਏ ਨਾ ਜਾਂਦੇ। ਸਿੱਖ ਕੌਮ ਵਿਚ ਮਿਲ ਕੇ ਨਾ ਰਹਿਣ ਦੀ ਕਮਜ਼ੋਰੀ ਕਾਰਨ ਕਦੇ ਸਿੱਖ ਰਾਜ ਤੇ ਕਦੇ ਕੋਹਿਨੂਰ ਗਵਾਇਆ ਸੀ। ਫ਼ਿਲਮ ਸਦਕਾ ਹੁਣ ਮਹਾਰਾਜਾ ਦਲੀਪ ਸਿੰਘ ਦੀ ਅੰਤਮ ਇੱਛਾ ਅਨੁਸਾਰ, ਸਿੱਖ ਰਸਮਾਂ ਮੁਤਾਬਕ ਉਨ੍ਹਾਂ ਦਾ ਸਸਕਾਰ ਪੰਜਾਬ ਵਿਚ ਕਰਨ ਦਾ ਉਪਰਾਲਾ ਤੇਜ਼ ਹੋਇਆ ਹੈ। ਸਾਡੇ ਇਤਿਹਾਸ ਵਿਚ ਬੜੀਆਂ ਸੱਚਾਈਆਂ ਲੁਕੀਆਂ ਹਨ, ਭਾਵੇਂ ਉਹ 1947 ਦੀਆਂ ਹੋਣ ਜਾਂ 1984 ਦੀਆਂ। ਸੱਚ ਹੀ ਇਸ ਕੌਮ ਨੂੰ ਮੁੜ ਤੋਂ ਖੜੀ ਕਰ ਸਕਦਾ ਹੈ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement