ਕਾਂਗਰਸੀਆਂ ਦੀ ‘ਚੁੱਪ ਬਗ਼ਾਵਤ’ ਅਪਣੇ ਦੁਖੜੇ ਹਾਈ ਕਮਾਨ ਅੱਗੇ ਰੱਖ ਕੇ ਵਾਪਸ ਪਰਤੀ
Published : Jun 4, 2021, 8:15 am IST
Updated : Jun 4, 2021, 8:23 am IST
SHARE ARTICLE
Sukhpal Khaira among 3 rebel AAP MLAs join Congress
Sukhpal Khaira among 3 rebel AAP MLAs join Congress

ਕੀ ਹਾਈ ਕਮਾਨ ਮੌਕਾ ਸੰਭਾਲ ਸਕੇਗੀ?

ਇਕ ਹਫ਼ਤੇ ਦੇ ਮੰਥਨ ਉਪਰੰਤ, ਸਾਰੀ ਪੰਜਾਬ ਕਾਂਗਰਸ ਅਪਣੇ ਗਿਲੇ ਸ਼ਿਕਵੇ ਹਾਈਕਮਾਂਡ ਦੀ ਝੋਲੀ ਵਿਚ ਪਾ ਕੇ ਵਾਪਸ ਆ ਗਈ ਹੈ। ਇਹ ਕਾਂਗਰਸੀ ਆਗੂ ਇਸੇ ਤਰ੍ਹਾਂ 2012 ਵਿਚ ਵੀ ਵੱਖ ਹੋਏ ਸਨ ਤੇ 2017 ਵਿਚ ਵੀ ਇਹੀ ਦਰਾੜਾਂ ਨਜ਼ਰ ਆਈਆਂ ਸਨ। 2012 ਤੇ 2017 ਵਿਚ ਅੰਤਰ ਸਿਰਫ਼ ਪ੍ਰਸ਼ਾਂਤ ਕਿਸ਼ੋਰ ਦਾ ਸੀ ਜਿਸ ਨੇ ਕਾਂਗਰਸੀ ਆਗੂਆਂ ਦੀ ਆਪਸੀ ਲੜਾਈ ਨੂੰ ਕਾਬੂ ਹੇਠ ਰੱਖ ਕੇ ਇਨ੍ਹਾਂ ਨੂੰ ਇਕ ਵੱਡੀ ਜਿੱਤ ਦਿਵਾਈ ਸੀ। ਇਸ ਮੰਥਨ ਦੀ ਰੀਪੋਰਟ ਤਾਂ ਅਜੇ ਬਾਹਰ ਨਹੀਂ ਆਈ ਪਰ ਇਕ ਗੱਲ ਸਾਫ਼ ਹੈ ਕਿ ਕਾਂਗਰਸ ਸਾਹਮਣੇ ਇਸ ਵਾਰ ਦੋ ਨਵੀਆਂ ਚੁਨੌਤੀਆਂ ਹਨ ਜੋ 2012 ਤੇ 2017 ਵਿਚ ਨਹੀਂ ਸਨ।

 

CMCM  Punjab

2012 ਤੇ 2017 ਵਿਚ ਕਾਂਗਰਸ ਕੋਲ ਅਪਣੇ ਅਪਣੇ ਰਾਜ ਵਿਚ ਕੀਤੀਆਂ ਅਪਣੀਆਂ ਪ੍ਰਾਪਤੀਆਂ ਦੇ ਵੱਡੇ ਟੋਕਰੇ ਸਨ। ਉਸ ਸਮੇਂ ਲੋਕਾਂ ਨੂੰ ਪੰਜਾਬ ਪ੍ਰਸ਼ਾਸਨ ਵਿਚ ਇਕ ਵਖਰਾ ਬਦਲਾਅ ਨਜ਼ਰ ਆਉਂਦਾ ਸੀ। ਕਾਂਗਰਸ ਛਾਤੀ ਠੋਕ ਕੇ ਆਖ ਸਕਦੀ ਸੀ ਕਿ ਉਨ੍ਹਾਂ ਨੇ ਪੰਜਾਬ ਨੂੰ ਅਪਣੇ ਰਾਜ ਕਾਲ ਵਿਚ ਦੇਸ਼ ਦੇ ਕੁੱਝ ਅੱਵਲ ਸੂਬਿਆਂ ਦੀ ਸੂਚੀ ਵਿਚ ਪਹੁੰਚਾਇਆ ਪਰ ਹੁਣ 2022 ਵਿਚ ਜਾਂਦਿਆਂ ਕਾਂਗਰਸ ਕੋਲ ਅਪਣੇ ਸ਼ਾਸਨ ਕਾਲ ਦੇ ਸਾਢੇ ਚਾਰ ਸਾਲ ਵਿਚ ਖ਼ਾਸ ਪ੍ਰਾਪਤੀਆਂ ਨਹੀਂ ਹਨ। ਸਗੋਂ ਹੁਣ ਤਾਂ ਕਾਂਗਰਸੀ ਆਪ ਹੀ ਅਪਣੀ ਸਰਕਾਰ ਦੇ ਇਨ੍ਹਾਂ ਦਾਅਵਿਆਂ ਨੂੰ ਝੁਠਲਾਉਂਦੇ ਹਨ ਕਿ ਸਰਕਾਰ 70 ਫ਼ੀ ਸਦੀ ਵਾਅਦੇ ਪੂਰੇ ਕਰ ਚੁੱਕੀ ਹੈ। ਕਾਂਗਰਸ ਦੀ ਸੱਭ ਤੋਂ ਵੱਡੀ ਪ੍ਰਾਪਤੀ ਕਿਸਾਨੀ ਕਰਜ਼ਾ ਮਾਫ਼ੀ ਹੀ ਰਹੀ ਪਰ ਉਹ ਵੀ ਉਸ ਪੱਧਰ ਉਤੇ ਨਹੀਂ ਰਹਿ ਸਕੀ ਜਿਸ ਪੱਧਰ ਦਾ ਉਨ੍ਹਾਂ ਨੇ ਸੁਪਨਾ ਵਿਖਾਇਆ ਸੀ।

Sukhpal Khaira among 3 rebel AAP MLAs join CongressSukhpal Khaira among 3 rebel AAP MLAs join Congress

ਨੌਕਰੀਆਂ ਦੀ ਉਮੀਦ ਵੀ ਸੀ ਸਰਕਾਰ ਕੋਲੋਂ ਪਰ ਉਹ ਵੀ ਨਿਜੀ ਕੰਪਨੀਆਂ ਦੀਆਂ ਨੌਕਰੀਆਂ ਨਿਕਲੀਆਂ ਜੋ ਸਰਕਾਰ ਵਾਂਗ ਪੈਸਾ ਨਹੀਂ ਦੇਂਦੀਆਂ। ਸੋ ਕਾਂਗਰਸ ਸਰਕਾਰ ਵੀ ਉਸੇ ਤਰ੍ਹਾਂ ਦੀ ਕਾਰਗੁਜ਼ਾਰੀ ਵਿਖਾ ਗਈ ਜਿਸ ਤਰ੍ਹਾਂ ਦੀ ਆਮ ਸਰਕਾਰਾਂ ਕਰਦੀਆਂ ਹਨ। ਲੋਕਾਂ ਨੂੰ ਜਿਸ ਬਦਲਾਅ ਤੇ ਰਫ਼ਤਾਰ ਦੀ ਉਮੀਦ ਸੀ, ਉਹ ਕਿਤੇ ਨਜ਼ਰ ਨਾ ਆਏ। ਅੱਜ ਭਾਵੇਂ ਬਰਗਾੜੀ ਘਟਨਾਕ੍ਰਮ ਨੇ ਕਾਂਗਰਸੀਆਂ ਨੂੰ ਬਗ਼ਾਵਤ ਵਾਸਤੇ ਤਾਕਤ ਤਾਂ ਦਿਤੀ ਹੈ ਪਰ ਬਗ਼ਾਵਤ ਦਾ ਅਸਲ ਕਾਰਨ ਸਰਕਾਰ ਦੀ ਕਾਰਗੁਜ਼ਾਰੀ ਹੀ ਹੈ।

CM PunjabCM Punjab

ਕਾਂਗਰਸੀ ਵਿਧਾਇਕਾਂ ਦੀਆਂ ਅਪਣੀਆਂ ਹੀ ਉਮੀਦਾਂ ਉਤੇ ਕਾਂਗਰਸ ਸਰਕਾਰ ਖਰੀ ਨਹੀਂ ਉਤਰੀ। ਰੇਤ ਮਾਫ਼ੀਆ ਹੋਵੇ, ਸ਼ਰਾਬ, ਨਸ਼ਾ ਤਸਕਰੀ ਜਾਂ ਸਰਕਾਰੀ ਟਰਾਂਸਪੋਰਟ ਨੂੰ ਤਾਕਤਵਰ ਬਣਾ ਕੇ ਨਿਜੀ ਉਦਯੋਗ ਨੂੰ ਸਿੱਧੇ ਰਾਹ ਲਿਆਉਣ ਦੀ ਗੱਲ ਹੋਵੇ, ਕਾਂਗਰਸੀ ਵਿਧਾਇਕ ਨਿਰਾਸ਼ ਹੀ ਹੋਏ। ਅੱਜ ਜਿਸ ਉਬਾਲ ਨੂੰ ਦਿੱਲੀ ਹਾਈ ਕਮਾਂਡ ਅੱਗੇ ਰਖਿਆ ਗਿਆ ਹੈ, ਉਸ ਵਿਚ ਅਫ਼ਸਰਸ਼ਾਹੀ ਦੇ ਹੱਥ ਵਿਚ ਦਿਤੀ ਤਾਕਤ ਵੀ ਇਕ ਵੱਡਾ ਮੁੱਦਾ ਬਣ ਕੇ ਅੱਗੇ ਆਈ। ਜੋ ਤਾਕਤ ਸਿਆਸੀ ਹੱਥਾਂ ਵਿਚ ਹੋਣੀ ਚਾਹੀਦੀ ਸੀ, ਉਹ ਅਫ਼ਸਰਸ਼ਾਹੀ ਦੇ ਹੱਥਾਂ ਵਿਚ ਰਹੀ ਜਿਸ ਕਾਰਨ ਕਾਂਗਰਸੀ ਆਗੂਆਂ ਵਿਚਕਾਰ ਦੀਆਂ ਵਿੱਥਾਂ ਵੱਡੀਆਂ ਦੂਰੀਆਂ ਵਿਚ ਬਦਲ ਗਈਆਂ। 

ਸੋ ਅੱਜ ਜਦ 2022 ਦੀ ਤਿਆਰੀ ਚਲ ਰਹੀ ਹੈ, ਕਾਂਗਰਸ ਕੋਲ ਨਾ ਅਪਣੇ ਨਿਭਾਏ ਹੋਏ ਵਾਅਦਿਆਂ ਦਾ ਸਹਾਰਾ ਹੈ ਤੇ ਨਾ ਹੀ ਇਹ ਹੁਣ ਕਿਸੇ ਦੇ ਆਖੇ ਇਕੱਠੇ ਹੋਣ ਲਗੇ ਹਨ। ਆਖ਼ਰੀ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਦੀ ਘਰ ਵਾਪਸੀ ਕਰਵਾ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਅਜੇ ਵੀ ਉਹ ਰਾਜਨੀਤੀ ਦੇ ਸਿਕੰਦਰ ਹਨ। ਪਰ ਰੁੱਸੇ ਹੋਏ ਕਾਂਗਰਸੀ ਉਨ੍ਹਾਂ ਦੀ ਇਸ ਵਧੀ ਹੋਈ ਤਾਕਤ ਨੂੰ ਮੰਨਣ ਵਾਸਤੇ ਤਿਆਰ ਨਹੀਂ ਹਨ। ਮੁਸ਼ਕਲ ਇਹ ਵੀ ਹੈ ਕਿ ਬਾਗ਼ੀਆਂ ਵਿਚਕਾਰ ਵੀ ਧੜੇ ਪੈਦਾ ਹੋ ਗਏ ਹਨ।

ਮੂੰਹ ਤੋਂ ਪੰਜਾਬ, ਪੰਜਾਬੀਅਤ ਤੇ ਪੰਥ ਦਾ ਨਾਂ ਲੈਣ ਵਾਲਿਆਂ ਦੇ ਦਿਲਾਂ ਵਿਚ ਕੁੱਝ ਹੋਰ ਹੀ ਹੁੰਦਾ ਹੈ

ਨਵਜੋਤ ਸਿੰਘ ਸਿੱਧੂ ਅਪਣੇ ਆਪ ਵਿਚ ਹੀ ਇਕ ਧੜਾ ਹਨ ਜਿਨ੍ਹਾਂ ਨਾਲ ਬਾਗ਼ੀ ਧਿਰਾਂ ਦੀ ਪਹਿਲਾਂ ਤਾਂ ਗੱਲ ਚਲੀ ਪਰ ਫਿਰ ਉਹ ਅਪਣੀ ਵਖਰੀ ਹੀ ਟਵਿਟਰ ਜੰਗ ਛੇੜਨ ਵਿਚ ਰੁੱਝ ਗਏ। ਇਸ ਦੇ ਨਤੀਜੇ ਵਜੋਂ ਪੁਰਾਣੇ ਨਰਾਜ਼ ਕਾਂਗਰਸੀ ਵੀ ਅਪਣੀ ਵਾਪਸੀ ਵੇਖ ਰਹੇ ਹਨ ਤੇ ਮੌਜੂਦਾ ਸਰਕਾਰ ਵਲੋਂ ਨਜ਼ਰ ਅੰਦਾਜ਼ ਕੀਤੇ ਜਾਣ ਨੂੰ ਭੁਲ ਕੇ ਅਪਣੇ ਲਈ ਨਵੀਂ ਥਾਂ ਲੱਭ ਰਹੇ ਹਨ। ਜਿਸ ਤਰ੍ਹਾਂ ਸੁਖਪਾਲ ਖਹਿਰਾ ਨੇ ਪਾਰਟੀ ਬਦਲੀ ਹੈ, ਆਉਣ ਵਾਲੇ ਸਮੇਂ ਵਿਚ ਕਾਂਗਰਸ ਅੰਦਰੋਂ ਵੀ ਕਈ ਬਗ਼ਾਵਤਾਂ ਸਾਹਮਣੇ ਆ ਸਕਦੀਆਂ ਹਨ। ਪਰ ਕੀ ਇਹ ਸਾਰੀ ਪ੍ਰਕਿਰਿਆ ਕਾਂਗਰਸ ਨੂੰ ਅਪਣੇ ਆਖ਼ਰੀ ਛੇ ਮਹੀਨਿਆਂ ਵਿਚ ਅਪਣੇ ਵਾਅਦੇ ਪੂਰੇ ਕਰਨ ਵਿਚ ਕੋਈ ਮਦਦ ਕਰੇਗੀ? ਕੀ ਕਾਂਗਰਸ ਹਾਈ ਕਮਾਨ, ਰਾਜਸਥਾਨ ਵਾਂਗ, ਪੰਜਾਬ ਨੂੰ ਵੀ ਸੰਭਾਲ ਪਾਵੇਗਾ?
-ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਸੰਸਦ 'ਚ ਬਿੱਟੂ ਤੇ ਵੜਿੰਗ ਸੀਟਾਂ ਛੱਡ ਕੇ ਇੱਕ ਦੁਜੇ ਵੱਲ ਵਧੇ ਤੇਜ਼ੀ ਨਾਲ, ਸਪੀਕਰ ਨੇ ਰੋਕ ਦਿੱਤੀ ਕਾਰਵਾਈ, ਦੇਖੋ Live

25 Jul 2024 4:28 PM

ਸੰਸਦ 'ਚ ਚਰਨਜੀਤ ਚੰਨੀ ਦਾ ਰਵਨੀਤ ਬਿੱਟੂ ਨਾਲ ਪੈ ਗਿਆ ਪੇਚਾ, ਰੱਜ ਕੇ ਖੜਕੀ | Live | Rozana Spokesman

25 Jul 2024 4:26 PM

ਸੰਸਦ 'ਚ ਚਰਨਜੀਤ ਚੰਨੀ ਦਾ ਰਵਨੀਤ ਬਿੱਟੂ ਨਾਲ ਪੈ ਗਿਆ ਪੇਚਾ, ਰੱਜ ਕੇ ਖੜਕੀ | Live | Rozana Spokesman

25 Jul 2024 4:24 PM

Sukhbir ਜੀ ਸੇਵਾ ਕਰੋ, ਰਾਜ ਨਹੀਂ ਹੋਣਾ, ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ ਹੈ | Sukhbir Singh Badal Debate LIVE

25 Jul 2024 9:59 AM

"ਪੰਜਾਬ ਨੂੰ Ignore ਕਰਕੇ ਸਾਡੇ ਲੋਕਾਂ ਨਾਲ ਦੁਸ਼ਮਣੀ ਕੱਢੀ ਗਈ" | MP Dharamvir Gandhi | Rozana Spokesman

25 Jul 2024 9:57 AM
Advertisement