
ਨਾਜ਼ਰ ਸਿੰਘ ਮਾਨਸ਼ਾਹੀਆ ਤੋਂ ਬਾਅਦ ਹੁਣ ਅਮਰ ਸਿੰਘ ਸੰਦੋਆ 'ਆਪ' ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਹੁਣ ਇਹ ਵੀ ਸਾਹਮਣੇ ਆ ਰਿਹਾ ਹੈ ਕਿ 'ਆਪ' ਦੇ....
ਨਾਜ਼ਰ ਸਿੰਘ ਮਾਨਸ਼ਾਹੀਆ ਤੋਂ ਬਾਅਦ ਹੁਣ ਅਮਰ ਸਿੰਘ ਸੰਦੋਆ 'ਆਪ' ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਹੁਣ ਇਹ ਵੀ ਸਾਹਮਣੇ ਆ ਰਿਹਾ ਹੈ ਕਿ 'ਆਪ' ਦੇ ਬਚੇ ਖੁਚੇ ਵਿਧਾਇਕ ਵੀ ਕਾਂਗਰਸ ਤੇ ਅਕਾਲੀ ਦਲ ਦੇ ਦਰਵਾਜ਼ਿਆਂ ਤੇ ਦਸਤਕ ਦੇਣ ਲੱਗ ਪਏ ਹਨ। ਜਿਹੜਾ ਉਨ੍ਹਾਂ ਦੀਆਂ ਮੰਗਾਂ ਮੰਨ ਲੈਂਦਾ ਹੈ, ਉਹ ਉਸ ਦਾ ਪੱਲਾ ਫੜ ਲੈਂਦੇ ਹਨ। ਇਹ ਹੁਣ ਆਪ ਤੋਂ ਅਸਤੀਫ਼ੇ ਦੇ ਕੇ ਜ਼ਿਮਨੀ ਚੋਣਾਂ ਲੜਨਗੇ। ਪਰ ਜਿਸ ਆਸ ਨੂੰ ਲੈ ਕੇ, ਇਹ ਲੋਕ ਪਾਰਟੀਆਂ ਬਦਲਣ ਵਿਚ ਲੱਗੇ ਹੋਏ ਹਨ, ਕੀ ਵੋਟਰ ਉਸ ਨੂੰ ਬੂਰ ਪੈਣ ਦੇਣਗੇ? ਜ਼ਮੀਨੀ ਹਕੀਕਤ ਤਾਂ ਕੁੱਝ ਹੋਰ ਹੀ ਨਜ਼ਰ ਆ ਰਹੀ ਹੈ। ਖ਼ਬਰਾਂ ਅਨੁਸਾਰ, ਉਨ੍ਹਾਂ ਦੇ ਪੁਰਾਣੇ ਸਾਥੀ ਤੇ ਵੋਟਰ ਤਾਂ ਜੁੱਤੀਆਂ ਦੇ ਹਾਰ ਸੰਭਾਲੀ ਬੈਠੇ ਹਨ।
Punjab election
'ਆਪ' ਦੇ ਆਗੂਆਂ ਨੇ ਫਿਰ ਇਕ ਵਾਰ ਸਾਬਤ ਕਰ ਦਿਤਾ ਹੈ ਕਿ ਉਹ ਇਸ ਲਹਿਰ ਨਾਲ ਕਿਸੇ ਉੱਚ ਆਦਰਸ਼ ਨੂੰ ਸਾਹਮਣੇ ਰੱਖ ਕੇ ਨਹੀਂ ਸਨ ਜੁੜੇ ਬਲਕਿ ਉਹ ਤਾਂ ਮੌਕਾਪ੍ਰਸਤ ਲੋਕ ਸਨ, ਜਿਨ੍ਹਾਂ ਨੇ ਸਿਆਸਤ ਵਿਚ ਬਰਤਰੀ ਹਾਸਲ ਕਰਨ ਲਈ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ। ਜਗਮੀਤ ਬਰਾੜ, ਨਾਜ਼ਰ ਸਿੰਘ ਮਾਨਸ਼ਾਹੀਆ, ਅਮਰ ਸਿੰਘ ਸੰਦੋਆ ਤੇ ਹੋਰ ਜੋ ਲੋਕ ਦਲ ਬਦਲੁਆਂ ਦੀਆਂ ਕਤਾਰਾਂ ਵਿਚ ਲੱਗੇ ਹੋਏ ਹਨ, ਉਨ੍ਹਾਂ ਨੂੰ ਅਪਣੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਦੀ ਤਿਆਰੀ ਵੀ ਕਰ ਲੈਣੀ ਚਾਹੀਦੀ ਹੈ। - ਨਿਮਰਤ ਕੌਰ