ਤਬਦੀਲੀ ਦੀ ਨਵੀਂ ਰੁਤ ਵਿਚ ਹੁਣ SGPC ਵਿਚ ਵੀ ਬਦਲਾਅ ਵੇਖਣਾ ਚਾਹੁੰਦੇ ਨੇ ਲੋਕ!
Published : Jul 6, 2022, 7:38 am IST
Updated : Jul 6, 2022, 12:17 pm IST
SHARE ARTICLE
People now want to see changes in SGPC too!
People now want to see changes in SGPC too!

ਸਰਕਾਰਾਂ ਹਾਰ ਸਕਦੀਆਂ ਹਨ, ਪਰ ਬਦਲਾਅ ਦਾ ਜੋਸ਼ ਘਟਣਾ ਨਹੀਂ ਚਾਹੀਦਾ। ਸਮੇਂ ਦੀ ਚਾਲ ਹਮੇਸ਼ਾ ਬਦਲਾਅ ਲਿਆਉਂਦੀ ਹੈ

 

ਅਕਾਲੀ ਦਲ ਦਾ ਦਾਮਨ ਕੀ ਐਸ.ਆਈ.ਟੀ. ਨੇ ਅੱਗੇ ਵਾਸਤੇ ਸਾਫ਼ ਸੁਥਰਾ ਬਣਾ ਦਿਤਾ ਹੈ? ਆਖ਼ਰੀ ਐਸ.ਆਈ.ਟੀ.ਰੀਪੋਰਟ ਜੋ ਜਨਤਕ ਹੋਈ ਹੈ, ਉਸ ਵਿਚ ਆਖਿਆ ਗਿਆ ਹੈ ਕਿ ਗੁਰੂ ਸਾਹਿਬ ਦੀਆਂ ਬੇਅਦਬੀਆਂ ਬਾਰੇ ਸਾਰੀ ਸਾਜ਼ਸ਼ ਐਮ.ਐਸ.ਜੀ. ਫ਼ਿਲਮ ਉਤੇ ਲਗਾਈ ਗਈ ਰੋਕ ਤੋਂ ਬਾਅਦ ਘੜੀ ਗਈ। ਬਾਦਲ ਪ੍ਰਵਾਰ ਨੇ ਇਸ ਨੂੰ ਅਪਣੀ ਦੋਸ਼ ਮੁਕਤੀ ਦਾ ਪਹਿਲਾ ਕਦਮ ਦਸਿਆ ਹੈ। ਨਾਲ ਦੀ ਨਾਲ, ਦੂਜੇ ਪਾਸੇ ਅਕਾਲੀ ਦਲ ਵਲੋਂ ਭਾਜਪਾ ਦੇ ਰਾਸ਼ਟਰਪਤੀ ਉਮੀਦਵਾਰ ਨੂੰ ਅਪਣੀ ਹਮਾਇਤ ਦੇ ਦੇਣ ਨਾਲ ਅਕਾਲੀ ਦਲ ਦੀ ਘਰ ਵਾਪਸੀ ਦੀ ਤਿਆਰੀ ਵੀ ਹੋ ਗਈ ਜਾਪਦੀ ਹੈ।

Shiromani Akali DalShiromani Akali Dal

ਜਿਵੇਂ ਹੀ ਭਾਜਪਾ ਨੂੰ ਸਮਰਥਨ ਮਿਲਿਆ, ਢੀਂਡਸਾ ਪ੍ਰਵਾਰ ਵਲੋਂ ਵੀ ਅਕਾਲੀ ਦਲ ਵਿਚ ਜਾਣ ਦੀ ਗੱਲ ਸ਼ੁਰੂ ਹੋ ਗਈ ਹੈ। ਜਿਹੜੇ ਅਪਣੀ ਪਾਰਟੀ ਦੀ ਆਜ਼ਾਦ ਹਸਤੀ ਦੀ ਗੱਲ ਕਰਦੇ ਸਨ, ਹੁਣ ਬਿਨਾਂ ਸ਼ਰਤ ਅਕਾਲੀ ਦਲ ਵਿਚ ਦੁਬਾਰਾ ਸ਼ਾਮਲ ਹੋਣ ਵਾਸਤੇ ਤਿਆਰ ਹਨ। ਦੂਜੇ ਪਾਸੇ ਜਿਨ੍ਹਾਂ ਸਿਆਸਤਦਾਨਾਂ ਬਾਰੇ ਨਵਜੋਤ ਸਿੰਘ ਸਿੱਧੂ 75-25 ਦੀ ਭਾਈਵਾਲੀ ਦੀ ਗੱਲ ਕਰਦੇ ਸਨ, ਉਹ ਵੀ ਹੁਣ ਦੂਜੀਆਂ ਪਾਰਟੀਆਂ ਤੋਂ ਵੱਖ ਹੋ ਕੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ।

BJPBJP

ਇਨ੍ਹਾਂ ਸਾਰੀਆਂ ਗਤੀਵਿਧੀਆਂ ਨਾਲ ਸਾਫ਼ ਹੋ ਰਿਹਾ ਹੈ ਕਿ ਸਿਆਸਤ ਵਿਚ ਸਿਮਰਨਜੀਤ ਸਿੰਘ ਮਾਨ ਦੇ ਆਉਣ ਨਾਲ ਇਕ ਹੋਰ ਖ਼ਤਰਾ ਖੜਾ ਹੋ ਗਿਆ ਹੈ। ਪੰਜਾਬ ਦੀ ਸੱਤਾ ਅਤੇ ਸਤਿਕਾਰ ਗਵਾ ਚੁਕੇ ਆਗੂ ਹੁਣ ਐਸ.ਜੀ.ਪੀ.ਸੀ. ਤੋਂ ਅਪਣਾ ਕੰਟਰੋਲ ਨਹੀਂ ਗਵਾਣਾ ਚਾਹੁੰਦੇ। ਸੋ ਫ਼ੌਜ ਦੀ ਬਟਾਲੀਅਨ ਵਾਂਗ ਅਪਣੀ ਅਪਣੀ ਥਾਂ ਤੇ, ਸਾਰੇ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਸਵਾਲ ਇਹ ਹੈ ਕਿ ਹੁਣ ਇਹ ਲੋਕਾਂ ਵਲੋਂ ਨਕਾਰੇ ਆਗੂ ਕੀ ਲੋਕਾਂ ਦਾ ਵਿਸ਼ਵਾਸ ਜਿੱਤ ਸਕਣਗੇ? ਲੋਕਾਂ ਨੇ ਐਸ.ਆਈ.ਟੀ. ਰੀਪੋਰਟ ਆਉਣ ਦੇ ਬਾਅਦ ਕੁੱਝ ਆਖਿਆ ਹੀ ਨਹੀਂ ਕਿਉਂਕਿ ਉਹ ਸਮਝ ਗਏ ਹਨ ਕਿ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦਾ ਜੋ ਰਿਸ਼ਤਾ ਹੈ, ਉਹ ਭਾਵੇਂ ਬਾਹਰ ਕੁੱਝ ਹੈ, ਅੰਦਰੋਂ ਘਿਉ ਖਿਚੜੀ ਵਾਲਾ ਹੀ ਹੈ।

SGPC SGPC

ਅੱਜ ਕਿਹੜੀ ਐਸ.ਆਈ.ਟੀ. ਤੇ ਵਿਸ਼ਵਾਸ ਕੀਤਾ ਜਾਵੇ, ਕਿਉਂਕਿ ਹਰ ਕੋਈ ਜਾਣਦਾ ਹੈ ਕਿ ਉਨ੍ਹਾਂ ਦੀ ਜਾਂਚ ਵੇਖਣ ਨੂੰ ਭਾਵੇਂ ਠੀਕ ਹੀ ਹੋਵੇ ਪਰ ਉਹ ਅਜਿਹੀਆਂ ਗ਼ਲਤੀਆਂ ਨਾਲ ਭਰਪੂਰ ਹੁੰਦੀ ਹੈ ਕਿ ਅਦਾਲਤਾਂ ਵਿਚ ਜਾਂਦਿਆਂ ਹੀ ਠੁਸ ਹੋ ਜਾਂਦੀ ਹੈ। ਜਿਹੜੇ ਆਗੂ ਸਿਆਸੀ ਚਾਲਾਂ ਚਲਦੇ ਹਨ ਜਾਂ ਚਾਲਾਂ ਵਿਚ ਮੋਹਰੇ ਬਣੇ ਰਹਿੰਦੇ ਹਨ, ਸਿੱਖ ਕੌਮ ਉਨ੍ਹਾਂ ਤੋਂ ਗੁਰੂਆਂ ਦੀ ਸਿਖਿਆ ਤੇ ਚਲਣ ਦੀ ਆਸ ਰਖਦੀ ਹੈ। ਪੰਜਾਬ ਰਵਾਇਤੀ ਸਿਆਸਤਦਾਨ, ਅਫ਼ਸਰਸ਼ਾਹੀ ਤੇ ਨਵੇਂ ਬਦਲਾਅ ਦੀ ਅੰਦਰੂਨੀ ਲੜਾਈ ਦਾ ਸੇਕ ਹੰਢਾ ਰਿਹਾ ਹੈ ਤੇ ਹੁਣ ਅਗਲੀ ਲੜਾਈ ਸ਼੍ਰੋਮਣੀ ਕਮੇਟੀ ਚੋਣਾਂ ਦੀ ਹੋਣੀ ਹੈ। ਆਮ ਸਿੱਖ ਤੈਅ ਕਰੇਗਾ ਕਿ ਕੌਣ ਗੁਰੂ ਦੀ ਗੋਲਕ ਦਾ ਅਸਲੀ ਵਾਰਸ ਹੈ। ਕੌਣ ਗੁਰੂ ਦੀ ਗੋਲਕ ਦੀ ਸਹੀ ਵਰਤੋਂ ਕਰ ਕੇ ਉਸ ਨੂੰ ਸਿੱਖ ਫ਼ਲਸਫ਼ੇ ਮੁਤਾਬਕ ਗ਼ਰੀਬਾਂ ਵਾਸਤੇ ਇਸਤੇਮਾਲ ਕਰੇਗਾ?

Simranjit Mann Simranjit Mann

ਕੀ ਸਿੱਖ ਕੌਮ ਅਫ਼ਸਰਸ਼ਾਹੀ ਦੀ ਬਣਾਈ ਐਸ.ਆਈ.ਟੀ. ਤੇ ਯਕੀਨ ਕਰ ਕੇ ਫ਼ੈਸਲਾ ਕਰੇਗੀ ਜਾਂ ਯਾਦ ਰੱਖੇਗੀ ਕਿ ਇਕ ਅਕਾਲੀ ਸਰਕਾਰ ਨੇ ਹੀ ਨੌਜਵਾਨਾਂ ਨੂੰ ਮਾਰਨ ਵਾਲੇ ਸੁਮੇਧ ਸੈਣੀ ਨੂੰ ਡੀ.ਜੀ.ਪੀ. ਲਗਾਇਆ ਤੇ ਨਿਹੱਥੇ ਸਿੱਖਾਂ ਤੇ ਗੋਲੀਆਂ ਚਲਣ ਦਿਤੀਆਂ? ਜਿਵੇਂ ਲੋਕਾਂ ਨੇ ਚੋਣਾਂ ਵਿਚ ਰਵਾਇਤੀ ਸਿਸਟਮ ਨੂੰ ਸਬਕ ਸਿਖਾਇਆ, ਹੋ ਸਕਦਾ ਹੈ ਕਿ ਉਹ ਇਸ ਵਾਰ ਰਵਾਇਤੀ ਧਾਰਮਕ ਸਿਆਸਤ ਨੂੰ ਵੀ ਅਪਣੀ ਤਾਕਤ ਵਿਖਾ ਦੇਣ ਦਾ ਫ਼ੈਸਲਾ ਕਰ ਲੈਣ। ਉਸ ਵਿਚ ਅੜਚਨ ਕੋਈ ਐਸ.ਆਈ.ਟੀ. ਨਹੀਂ ਬਲਕਿ ਸਿਆਸੀ ਮੰਚ ਤੇ ਆਏ ਬਦਲਾਅ ਦੀ ਕਾਮਯਾਬੀ, ਅਸਲ ਅੜਚਨ ਸਾਬਤ ਹੋ ਸਕਦੀ ਹੈ। ਜੇ ਲੋਕਾਂ ਦਾ ਬਦਲਾਅ ਤੋਂ ਹੀ ਵਿਸ਼ਵਾਸ ਉਠ ਗਿਆ ਤਾਂ ਉਹ ਫਿਰ ਮੁੜ ਰਵਾਇਤੀ ਲੀਡਰਾਂ ਨੂੰ ਹੀ ਸਮਰਥਨ ਦੇਣਗੇ। ਇਸੇ ਕਾਰਨ ਮਹਿਜ਼ 100 ਦਿਨਾਂ ਮਗਰੋਂ ਹੀ ਨਵੀਂ ਸਰਕਾਰ ਤੇ ਤਾਬੜਤੋੜ ਹੱਲੇ ਕੀਤੇ ਜ ਰਹੇ ਹਨ ਤਾਕਿ ਬਦਲਾਅ ਦਾ ਜੋਸ਼ ਹੀ ਖ਼ਤਮ ਹੋ ਜਾਵੇ।

SGPCSGPC

ਸਰਕਾਰਾਂ ਹਾਰ ਸਕਦੀਆਂ ਹਨ, ਪਰ ਬਦਲਾਅ ਦਾ ਜੋਸ਼ ਘਟਣਾ ਨਹੀਂ ਚਾਹੀਦਾ। ਸਮੇਂ ਦੀ ਚਾਲ ਹਮੇਸ਼ਾ ਬਦਲਾਅ ਲਿਆਉਂਦੀ ਹੈ ਤੇ ਅੱਜ ਆਮ ਇਨਸਾਨ ਅਪਣੇ ਅੰਦਰ ਦੇ ਇਸ ਜਜ਼ਬੇ ਨੂੰ ਸਿਆਸਤਦਾਨਾਂ ਦੀਆਂ ਸੋਚਾਂ ਤੋਂ ਪਰੇ ਰੱਖ ਕੇ ਲੋਕਤੰਤਰ ਦਾ ਅਸਲ ਵਾਰਸ ਬਣਿਆ ਹੈ ਅਤੇ ਬਣਿਆ ਰਹੇਗਾ ਵੀ। ਪੰਥਕ ਫ਼ੈਸਲੇ ਸਰਕਾਰੀ ਐਸ.ਆਈ.ਟੀ. ਦੀ ਰੀਪੋਰਟ ਉਤੇ ਟੇਕ ਰੱਖ ਕੇ ਨਹੀਂ ਲਏ ਜਾਣਗੇ।                      -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement