Editorial: ਰਾਜਨੀਤਕ ਪਾਰਟੀਆਂ ਭਾਵੇਂ ਸੱਤਾਧਾਰੀ ਹੋਣ ਤੇ ਭਾਵੇਂ ਵਿਰੋਧੀ ਧਿਰਾਂ, ਹੰਕਾਰ ਉਨ੍ਹਾਂ ਲਈ ਮਾਰੂ ਬਣ ਜਾਂਦਾ ਹੈ

By : NIMRAT

Published : Dec 6, 2023, 6:59 am IST
Updated : Dec 6, 2023, 8:23 am IST
SHARE ARTICLE
Editorial
Editorial

Editorial: ‘ਇੰਡੀਆ’ ਦੇ ਸਾਥੀਆਂ ਨੂੰ ਵੀ ਕਾਂਗਰਸ ਦੇ ਹੰਕਾਰ ਤੋਂ ਦਿੱਕਤ ਹੈ ਪਰ ਹੰਕਾਰੀ ਉਹ ਵੀ ਘੱਟ ਨਹੀਂ ਹਨ

Whether the political parties are in power or opposition parties, pride becomes deadly for them: ਸੂਬਿਆਂ ਦੇ ਚੋਣ ਨਤੀਜਿਆਂ ਤੋਂ 2024 ਦੀਆਂ ਚੋਣਾਂ ਸਬੰਧੀ ਜਿਹੜੇ ਸੰਕੇਤ ਮਿਲ ਰਹੇ ਹਨ, ਉਹ ਵਿਰੋਧੀ ਧਿਰ ਅਤੇ ਖ਼ਾਸ ਕਰ ਕੇ ਕਾਂਗਰਸ ਵਾਸਤੇ ਨਿਰਾਸ਼ਾ ਭਰੇ ਹਨ ਪਰ ਜਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਹੈ ਕਿ ਜਨਤਾ ਦੀ ਗੱਲ ਸੁਣੋ ਨਹੀਂ ਤਾਂ ਖ਼ਤਮ ਹੋ ਜਾਵੋਗੇ। ਵਿਰੋਧੀ ਧਿਰ ਦੇ ਮੁਖੀ ਲਈ ਇਹ ਗੱਲ ਬਰਦਾਸ਼ਤ ਕਰਨੀ ਮੁਸ਼ਕਲ ਹੈ ਪਰ ਸਹੀ ਵੀ ਹੈ। ਹਮੇਸ਼ਾ ਵਿਰੋਧੀ ਧਿਰ ਭਾਜਪਾ ਨੂੰ ਹੰਕਾਰੀ ਆਖਦੀ ਹੈ ਪਰ ਅਸਲ ਵਿਚ ਲੋਕਾਂ ਨੇ ਇਹ ਫ਼ੈਸਲਾ ਦਿਤਾ ਹੈ ਕਿ ਉਹ ਕਿਸੇ ਹੋਰ ਨੂੰ ਹੰਕਾਰੀ ਮੰਨਦੀ ਹੈ। ਭਾਜਪਾ ਦੀ ਅਪਣੀ ਸੋਚ ਹੁਣ ਤਕ ਦੀ ਚਲੀ ਆ ਰਹੀ ਸੋਚ ਤੋਂ ਵਖਰੀ ਹੈ। ਕਈ ਉਸ ਸੋਚ ਨਾਲ ਸਹਿਮਤ ਨਹੀਂ ਵੀ ਹੁੰਦੇ ਪਰ ਜੇ ਜਿੱਤ ਤੋਂ ਬਾਅਦ ਉਹ ਅਪਣੀ ਸੋਚ ਹੀ ਲਾਗੂ ਨਹੀਂ ਕਰਦੇ ਤਾਂ ਫਿਰ ਉਹ ਜਿੱਤਣ ਦੀ ਕੋਸ਼ਿਸ਼ ਹੀ ਕਿਉਂ ਕਰਨਗੇ? ਉਨ੍ਹਾਂ ਦੀ ਸੋਚ ’ਤੇ ਵਾਰ-ਵਾਰ ਆਮ ਜਨਤਾ ਠੱਪਾ ਲਗਾ ਰਹੀ ਹੈ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਸੋਚ ਦਾ ਫ਼ਾਇਦਾ ਜ਼ਮੀਨ ’ਤੇ ਹੋ ਰਿਹਾ ਹੈ ਜਾਂ ਉਹ ਲੋਕਾਂ ਨੂੰ ਪਸੰਦ ਹਨ ਜਾਂ ਲੋਕ ਧੂਆਂਧਾਰ ਪ੍ਰਚਾਰ ਦਾ ਅਸਰ ਕਬੂਲ ਕਰ ਕੇ ਵੋਟਾਂ ਪਾ ਰਹੇ ਹਨ। ਪਰ ਪ੍ਰਚਾਰ ਬਿਨਾ ਕੰਮ ਵੀ ਮੁਮਕਿਨ ਨਹੀਂ। ਭਾਜਪਾ ਤੇ ਆਰ.ਐਸ.ਐਸ. ਦੇ ਕੰਮ ਕਰਨ ਵਾਲਿਆਂ ਵਿਚ ਹੰਕਾਰ ਨਹੀਂ ਪਰ ਕੰਮ ਕਰਨ ਦੀ ਲਗਨ ਜ਼ਰੂਰ ਹੈ।

ਜਿਥੇ ਇਕ ਪਾਸੇ ਮੱਧ ਪ੍ਰਦੇਸ਼ ਵਿਚ ਭਾਜਪਾ ਨੇ 300 ਤੋਂ ਵੱਧ ਰੈਲੀਆਂ ਕੀਤੀਆਂ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ, ਅਮਿਤ ਸ਼ਾਹ, ਜੇਪੀ ਨੱਡਾ ਵੀ ਆਏ, ਉਥੇ ਮੱਧ ਪ੍ਰਦੇਸ਼ ਵਿਚ ਹੀ ਵਿਹਲੇ ਬੈਠੇ ਕਾਂਗਰਸੀ 150 ਰੈਲੀਆਂ ਹੀ ਕਰ ਸਕੇ। ਜੇ 10 ਸਾਲ ਲਗਾਤਾਰ ਵਿਰੋਧੀ ਧਿਰ ਵਿਚ ਬੈਠਣ ਤੋਂ ਬਾਅਦ ਕਾਂਗਰਸੀ ਵਰਕਰਾਂ ਵਿਚ ਅੱਜ ਵੀ ਕੰਮ ਕਰਨ ਦੀ ਇੱਛਾ ਹੀ ਨਹੀਂ ਉਪਜੀ ਤਾਂ ‘ਕਾਂਗਰਸ ਪਾਰਟੀ’ ਅਜੇ ਹੋਂਦ ਵਿਚ ਹੀ ਨਹੀਂ ਆਈ, ਇਹ ਕਿਹਾ ਜਾ ਸਕਦਾ ਹੈ।  ਜਿਥੇ ਚੋਣਾਂ ਹੋਈਆਂ ਹਨ, ਉਥੇ ਕਾਂਗਰਸ ਨੂੰ ਸਮਝਣਾ ਪਵੇਗਾ ਕਿ ਕਰਨਾਟਕਾ, ਤੇਲੰਗਾਨਾ ਅਤੇ ਉੱਤਰ ਦੇ ਕਾਂਗਰਸੀਆਂ ਵਿਚ ਕੀ ਅੰਤਰ ਹੈ। ਜਿਵੇਂ ਪੰਜਾਬ ਵਿਚ ਸੱਤਾ ’ਚ  ਆਉਣ ਵਾਲੇ ਸਾਰੇ ਕਾਂਗਰਸੀਆਂ ਦਾ ਇਕ ਟੀਚਾ ਹੁੰਦਾ ਹੈ ਕਿ ਕਿਸੇ ਹੋਰ ਆਗੂ ਦਾ ਕੱਦ ਜਾਂ ਨਾਮ ਉਸ ਤੋਂ ਉੱਚਾ ਨਾ ਵਿਖਾਈ ਦੇਵੇ। ਇਹੀ ਰਾਜਸਥਾਨ ਵਿਚ ਗਹਿਲੋਤ-ਪਾਇਲਟ ਨੇ ਕੀਤਾ। ਫਿਰ ਜਿਵੇਂ ਦਿੱਲੀ ਦਰਬਾਰ ਵਿਚ ਰਾਹੁਲ ਗਾਂਧੀ ਨੂੰ ਮਿਲਣਾ ਮੁਸ਼ਕਲ ਹੈ, ਠੀਕ ਉਸੇ ਤਰ੍ਹਾਂ ਸੂਬੇ ਵਿਚ ਇਨ੍ਹਾਂ ਦੇ ਆਗੂਆਂ ਨੂੰ ਮਿਲਣਾ ਵੀ ਮੁਸ਼ਕਲ ਹੀ ਨਹੀਂ ਨਾਮੁਮਕਿਨ ਵੀ ਹੈ। ਜੋ ਹਾਰ ਤੋਂ ਬਾਅਦ ਵੀ ਹੰਕਾਰੀ ਹਨ, ਉਹ ਸੱਤਾ ਵਿਚ ਆਉਣ ਮਗਰੋਂ ਕੀ ਨਹੀਂ ਬਣ ਜਾਣਗੇ? ਦੂਜੇ ਪਾਸੇ ਮੋਦੀ, ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਲੋੜ ਪੈਣ ਤੇ ਕਿਸੇ ਆਮ ਸਮਾਗਮ ਵਿਚ ਪਹੁੰਚਣ ਤੋਂ ਲੈ ਕੇ ਮਿਉਂਸੀਪਲ ਚੋਣਾਂ ਵਿਚ ਜਾਣ ਤਕ ਤੋਂ ਕਤਰਾਉਣ ਵਾਲੇ ਆਗੂ ਨਹੀਂ। 

‘ਇੰਡੀਆ’ ਦੇ ਸਾਥੀਆਂ ਨੂੰ ਵੀ ਕਾਂਗਰਸ ਦੇ ਹੰਕਾਰ ਤੋਂ ਦਿੱਕਤ ਹੈ ਪਰ ਹੰਕਾਰੀ ਉਹ ਵੀ ਘੱਟ ਨਹੀਂ ਹਨ। ਉਹ ਅਪਣੇ ਆਪ ਵਿਚ ਇਕੱਲੇ ਖੜੇ ਹੋਣ ਦੇ ਕਾਬਲ ਨਹੀਂ ਰਹੇ। ਇਨ੍ਹਾਂ ਚੋਣਾਂ ਨੇ ਇਹ ਵੀ ਵਿਖਾ ਦਿਤਾ ਹੈ ਕਿ ਕਾਂਗਰਸ ਅੱਗੇ ਨਹੀਂ ਵੱਧ ਸਕੀ ਪਰ ਜਿਸ ਤਰ੍ਹਾਂ ਬਾਕੀ ਸੂਬਾਈ ਪਧਰੀ ਪਾਰਟੀਆਂ ਡਿਗੀਆਂ ਹਨ, ਉਨ੍ਹਾਂ ਵਿਚ ਵੀ ਵੱਟ ਕੱਢਣ ਦੀ ਤਾਕਤ ਨਹੀਂ।  ਇਥੇ ਉਸ ਪੁਰਾਣੀ ਕਹਾਣੀ ਦੀ ਸਿਖਿਆ ਇਨ੍ਹਾਂ ਨੂੰ ਫਿਰ ਸਮਝਣੀ ਪਵੇਗੀ ਕਿ ਜਿਥੇ ਇਕ ਬਾਪ ਅਪਣੇ ਬੱਚਿਆਂ ਨੂੰ ਸਮਝਾਉਂਦਾ ਹੈ ਕਿ ਇਕ-ਇਕ ਟਹਿਣੀ (ਸੋਟੀ) ਤੋੜਨੀ ਸੌਖੀ ਹੈ ਪਰ ਜਦ ਇਨ੍ਹਾਂ ਦੀ ਗੰਢ ਬੰਨ੍ਹੀ ਜਾਵੇ ਤਾਂ ਇਨ੍ਹਾਂ ਦੀ ਤਾਕਤ ਉਨ੍ਹਾਂ ਦੇ ਗਠਬੰਧਨ ਨੂੰ ‘ਅਟੂਟ’ ਬਣਾ ਦੇਂਦੀ ਹੈ। ਦਰੱਖ਼ਤ ਵਾਂਗ ਤਾਂ ਨਹੀਂ ਪਰ ਫਿਰ ਵੀ ਗੱਠੇ ਨੂੰ ਖ਼ਤਮ ਕਰਨਾ ਆਸਾਨ ਨਹੀਂ ਰਹਿ ਜਾਂਦਾ।

ਕਾਂਗਰਸ ਸਮੇਤ ਸ.ਪ., ਤ੍ਰਿਣਾਮੂਲ ਕਾਂਗਰਸ, ‘ਆਪ’, ਸ਼ਿਵ ਸੈਨਾ, ਸੱਭ ਨੂੰ ਅਪਣੇ ਆਪ ਨੂੰ ਇਕ ਟਹਿਣੀ ਵਾਂਗ ਜੁੜ ਕੇ, ਅਪਣੇ ’ਚੋਂ ਹੰਕਾਰ ਕਢਣਾ ਪਵੇਗਾ ਤੇ ਫਿਰ ਇਕ ਗੱਠੇ ਵਿਚ ਬੱਝ ਕੇ ਅਪਣੀ ਤਾਕਤ ਅਜ਼ਮਾਉਣੀ ਪਵੇਗੀ ਨਹੀਂ ਤਾਂ ਇਨ੍ਹਾਂ ’ਚੋਂ ਕਈ ਜੇਲਾਂ ਵਿਚ ਬੈਠੇ ਮਿਲਣਗੇ। ਆਗੂਆਂ ਦੇ ਨਸੀਬ ਦੀ ਫ਼ਿਕਰ ਨਹੀਂ ਪਰ ਇਕ ਤਾਕਤਵਰ ਲੋਕਤੰਤਰ ਵਾਸਤੇ ਇਕ ਤਾਕਤਵਰ ਵਿਰੋਧੀ ਧਿਰ ਵੀ ਬਹੁਤ ਜ਼ਰੂਰੀ ਹੈ। ਹੰਕਾਰੀ ਕਿਸੇ ਹਾਲ ਵਿਚ ਤਾਕਤਵਰ ਨਹੀਂ ਬਣ ਸਕਦੇ ਤੇ ਇਕ ਸੱਚੀ ਮੁਹੱਬਤ ਦੀ ਦੁਕਾਨ ਵਿਚ ਨਿਮਰਤਾ ਮਿਲਦੀ ਦਿਸਣੀ ਵੀ ਚਾਹੀਦੀ ਹੈ।
- ਨਿਮਰਤ ਕੌਰ
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement