ਅੰਬਰਸਰੀਏ 'ਜਥੇਦਾਰਾਂ' ਨੂੰ ਗਿਆਨੀ ਇਕਬਾਲ ਸਿੰਘ ਵਿਰੁਧ ਕਾਰਵਾਈ ਕਰਨੋਂ ਕੌਣ ਰੋਕ ਰਿਹਾ ਹੈ?
Published : Aug 8, 2020, 7:34 am IST
Updated : Aug 8, 2020, 7:34 am IST
SHARE ARTICLE
Gaini Harpreet Singh
Gaini Harpreet Singh

ਜਦ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਅਤੇ ਸ: ਜੋਗਿੰਦਰ ਸਿੰਘ ਨੇ ਸਿੱਖੀ ਵਰਗੇ ਨਵੇਂ ਧਰਮ ਵਿਚ ਵਧ ਰਹੀਆਂ ਖ਼ਰਾਬੀਆਂ ਬਾਰੇ ਸਿੱਖਾਂ ਦੇ ਧਾਰਮਕ ਆਗੂਆਂ ਨੂੰ ਵਿਚਾਰ ਚਰਚਾ ਕਰਨ....

ਜਦ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਅਤੇ ਸ: ਜੋਗਿੰਦਰ ਸਿੰਘ ਨੇ ਸਿੱਖੀ ਵਰਗੇ ਨਵੇਂ ਧਰਮ ਵਿਚ ਵਧ ਰਹੀਆਂ ਖ਼ਰਾਬੀਆਂ ਬਾਰੇ ਸਿੱਖਾਂ ਦੇ ਧਾਰਮਕ ਆਗੂਆਂ ਨੂੰ ਵਿਚਾਰ ਚਰਚਾ ਕਰਨ ਲਈ ਕਿਹਾ ਸੀ ਤਾਂ 'ਜਥੇਦਾਰਾਂ' ਨੇ ਇਨ੍ਹਾਂ ਦੋਹਾਂ ਨੂੰ ਪੰਥ 'ਚੋਂ ਹੀ ਛੇਕ ਦਿਤਾ। ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਇਕ ਸਿੱਖ ਵਿਦਵਾਨ ਸਨ। ਉਹ ਸਿੱਖ ਧਰਮ ਨਾਲ ਰੂਹ ਤੋਂ ਹੀ ਜੁੜੇ ਹੋਏ ਵਿਦਵਾਨ ਸਨ ਜਿਨ੍ਹਾਂ ਦੀ ਵਫ਼ਾਦਾਰੀ ਸਿਰਫ਼ ਗੁਰੂਆਂ ਤੇ ਗੁਰਬਾਣੀ ਨਾਲ ਸੀ। ਉਹ ਗੁਰਬਾਣੀ ਅਰਥਾਂ ਵਿਚ ਆਏ ਵਿਗਾੜ ਨੂੰ ਦੂਰ ਕਰਦੇ ਕਰਦੇ ਅਖ਼ੀਰ ਪੁਜਾਰੀਆਂ ਕੋਲੋਂ ਪੰਥ-ਧ੍ਰੋਹੀ ਹੋਣ ਦਾ 'ਸਨਮਾਨ' ਪ੍ਰਾਪਤ ਕਰ ਕੇ ਹੀ ਚਲਦੇ ਬਣੇ। ਸ: ਜੋਗਿੰਦਰ ਸਿੰਘ ਅੱਜ 79 ਸਾਲਾਂ ਦੇ ਹਨ ਅਤੇ ਅਪਣੇ ਜੀਅ-ਜਾਨ, ਮਾਲ-ਧਨ ਅਤੇ ਸਖ਼ਤ ਮਿਹਨਤ ਨਾਲ ਸਿਰਫ਼ ਤੇ ਸਿਰਫ਼ 'ਉੱਚਾ ਦਰ ਬਾਬਾ ਨਾਨਕ ਦਾ' ਨੂੰ ਚਾਲੂ ਕਰਨ ਅਤੇ ਸਿੱਖਾਂ ਤੇ ਪੰਜਾਬ ਦੇ ਸੱਚੇ ਸੁੱਚੇ ਅਖ਼ਬਾਰ ਨੂੰ ਚਲਦਾ ਰਖਣ ਲਈ ਜੁਟੇ ਹੋਏ ਹਨ

 Giani Iqbal SinghGiani Iqbal Singh

ਅਤੇ ਦਿਨ ਵਿਚ 16 ਘੰਟੇ ਕੰਮ ਕਰਦੇ ਹਨ। ਉਨ੍ਹਾਂ ਨੂੰ ਪੰਥ 'ਚੋਂ ਪੰਥ-ਪ੍ਰਸਤ ਹੋਣ ਕਰ ਕੇ ਹੀ ਛੇਕਿਆ ਗਿਆ ਹੋਇਆ ਹੈ। ਪ੍ਰੋ. ਦਰਸ਼ਨ ਸਿੰਘ ਵੀ ਇਸੇ ਸ਼੍ਰੇਣੀ ਵਿਚ ਨੂੜ ਦਿਤੇ ਗਏ ਹਨ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਸ਼੍ਰੇਣੀ ਵਿਚ ਸੌਦਾ ਸਾਧ ਵਰਗੇ ਬਲਾਤਕਾਰੀ ਅਤੇ ਕਾਤਲ ਵੀ ਬਿਠਾਏ ਗਏ ਸਨ (ਜਿਵੇਂ ਜੇਲ੍ਹਾਂ ਵਿਚ ਨਿਰਦੋਸ਼ੇ ਕੈਦੀਆਂ ਨਾਲ  ਬਦਮਾਸ਼ ਵੀ ਰੱਖੇ ਗਏ ਹੁੰਦੇ ਹਨ)। ਉਸ ਸਵਾਂਗੀ ਸਾਧ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਤੇ ਨਕਲੀ ਅੰਮ੍ਰਿਤ ਤਿਆਰ ਕਰਨ ਦੀ ਹਮਾਕਤ ਕੀਤੀ ਸੀ। ਪਰ ਜਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲੀਆਂ ਨੂੰ ਉਸ ਦੀਆਂ ਵੋਟਾਂ ਦੀ ਲੋੜ ਪੈ ਗਈ ਤਾਂ ਸਾਰੇ ਐਬ ਭੁਲਾ ਕੇ, ਉਸ ਦੇ ਇਕ ਪੱਤਰ ਨੂੰ ਬਹਾਨਾ ਬਣਾ ਕੇ ਹੀ ਉਸ ਨੂੰ ਮਾਫ਼ ਕਰ ਦਿਤਾ ਗਿਆ ਸੀ।

File PhotoFile Photo

90 ਲੱਖ ਰੁਪਏ ਦੇ ਇਸ਼ਤਿਹਾਰ ਵੀ ਇਸ ਮਾਫ਼ੀਨਾਮੇ ਦੇ ਹੱਕ ਵਿਚ ਢੰਡੋਰਾ ਫੇਰਨ ਲਈ ਛਪਵਾਏ ਗਏ ਸਨ। ਸਿੱਖ ਧਰਮ ਦੇ 'ਰਖਵਾਲਿਆਂ' ਵਲੋਂ ਉਸ ਨੂੰ ਛੇਕਣਾ ਵੀ ਇਕ ਸਵਾਂਗ ਹੀ ਸੀ ਕਿਉਂਕਿ ਮਕਸਦ ਉਸ ਨੂੰ ਡਰਾ ਕੇ ਵੋਟਾਂ ਖੋਹਣੀਆਂ ਸਨ। ਜੋ ਵਿਚਾਰ ਵਟਾਂਦਰਾ ਸ: ਕਾਲਾ ਅਫ਼ਗਾਨਾ, ਸ: ਜੋਗਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ ਅਤੇ ਹੋਰ ਨਿਰਪੱਖ ਵਿਦਵਾਨ ਮੰਗਦੇ ਹਨ, ਉਹ ਧਾਰਮਕ ਅਤੇ ਸਿਆਸੀ ਆਗੂਆਂ ਨੂੰ ਫ਼ਿਟ ਨਹੀਂ ਸੀ ਬੈਠਦਾ। ਅੱਜ ਸਿੱਖ ਧਰਮ ਦੇ ਉਨ੍ਹਾਂ ਸਾਰੇ 'ਰਖਵਾਲਿਆਂ' ਨੂੰ ਪੁਛਣਾ ਬਣਦਾ ਹੈ ਕਿ ਜਦ ਇਕ ਸਾਬਕਾ 'ਜਥੇਦਾਰ' ਤਖ਼ਤ ਸ੍ਰੀ ਪਟਨਾ ਸਾਹਿਬ, ਰਾਮ ਮੰਦਰ ਨਿਰਮਾਣ ਦਾ ਨੀਂਹ ਪੱਥਰ ਰੱਖਣ ਮੌਕੇ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਲਵ ਦੇ ਵੰਸ਼ਜ ਆਖਦੇ ਹਨ ਤਾਂ ਇਹ ਅੰਬਰਸਰੀਏ ਜਥੇਦਾਰ ਹਰਕਤ ਵਿਚ ਕਿਉਂ ਨਹੀਂ ਆਉਂਦੇ? ਕਿਸ ਦਾ ਇਸ਼ਾਰਾ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ? ਸਿੱਖ ਧਰਮ ਵਿਚ ਤਾਂ ਕਿਸੇ ਨੂੰ ਗੁਰਮਤਿ ਦੇ ਮਾਮਲੇ ਵਿਚ ਵੱਡਾ ਛੋਟਾ ਨਹੀਂ ਮੰਨਿਆ ਗਿਆ।

File PhotoFile Photo

ਫਿਰ ਸਿੱਖ ਧਰਮ ਬਾਰੇ ਗ਼ਲਤ ਪ੍ਰਚਾਰ ਕਰਨ ਵਾਲੇ 'ਸਾਬਕਾ ਜਥੇਦਾਰਾਂ' ਨੂੰ ਅਕਾਲ ਤਖ਼ਤ 'ਤੇ ਤਲਬ ਕਿਉਂ ਨਹੀਂ ਕਰਦੇ? ਜਦੋਂ ਵਿਦਵਾਨ ਸਿੱਖ ਇਨ੍ਹਾਂ ਧਾਰਮਕ ਆਗੂਆਂ ਨੂੰ ਗੁਰੂ ਦੀ ਗੱਲ ਮੰਨਣ ਲਈ ਆਖਦੇ ਹਨ ਤਾਂ ਉਨ੍ਹਾਂ ਨੂੰ ਤਨਖ਼ਾਹ ਲਾਉਣ ਵਿਚ ਇਕ ਪਲ ਨਹੀਂ ਲਗਾਉਂਦੇ। ਇਕ ਸੱਚੀ ਸੁੱਚੀ ਪੰਜਾਬੀ ਅਖ਼ਬਾਰ ਦੇ ਮੁੱਖ ਸੰਪਾਦਕ ਸ: ਜੋਗਿੰਦਰ ਸਿੰਘ ਦਾ ਸਿਰ ਕਲਮ ਕਰਨ ਦਾ ਸ਼ਰੇਆਮ ਹੋਕਾ ਦੇਣ ਵਾਲੇ ਨੂੰ ਤਲਬ ਨਹੀਂ ਸੀ ਕੀਤਾ ਗਿਆ ਸਗੋਂ ਇਸ ਸਿਸਟਮ ਨੂੰ ਹੋਰ ਅੱਗੇ ਵਧਾਇਆ ਗਿਆ। ਪਰ ਜੋ ਅਸਲ ਵਿਚ ਸਿੱਖ ਧਰਮ ਵਿਰੁਧ ਬੋਲ ਰਹੇ ਹਨ, ਉਨ੍ਹਾਂ ਵਿਰੁਧ ਕੋਈ ਕਦਮ ਨਹੀਂ ਚੁਕਿਆ ਜਾਂਦਾ।  ਦੋ ਦਿਨ ਤੋਂ ਉਡੀਕ ਕਰ ਰਹੀ ਹੈ ਸਿੱਖ ਕੌਮ ਕਿ ਜਿਹੜੇ ਲੋਕ ਅਪਣੇ ਆਪ ਨੂੰ ਧਰਮ ਦੇ 'ਰਖਵਾਲੇ' ਅਖਵਾਉਣਾ ਪਸੰਦ ਕਰਦੇ ਹਨ, ਅੱਜ ਉਹ ਕਿਥੇ ਗਵਾਚ ਗਏ ਹਨ? ਅੱਜ ਯੋਗੀ ਆਦਿਤਿਆਨਾਥ (ਮੁੱਖ ਮੰਤਰੀ) ਵਾਸਤੇ ਥੋੜੀ ਇੱਜ਼ਤ ਪੈਦਾ ਹੋ ਗਈ ਜਦ ਉਸ ਬੰਦੇ ਨੇ ਅਪਣੀ ਸੋਚ ਬਾਰੇ ਕੋਈ ਸ਼ਰਮ ਨਾ ਕਰਦੇ ਹੋਏ ਆਖਿਆ ਕਿ ਬਤੌਰ ਹਿੰਦੂ ਉਹ ਇਕ ਮਸਜਿਦ ਦਾ ਨੀਂਹ ਪੱਥਰ ਨਹੀਂ ਰੱਖਣਗੇ।

File PhotoFile Photo

ਉਸ ਨੂੰ ਪਤਾ ਹੈ ਕਿ ਉਸ ਦੀ ਅਪਣੀ ਸੋਚ ਕੀ ਹੈ ਅਤੇ ਉਸ ਬਾਰੇ ਉਹ ਕੁੱਝ ਵੀ ਸੁਣਨਾ ਪਸੰਦ ਨਹੀਂ ਕਰਦਾ। ਸਾਡੇ ਅਖੌਤੀ 'ਜਥੇਦਾਰਾਂ' ਨੂੰ ਤਾਂ ਸ਼ਾਇਦ ਅਜੇ ਪਤਾ ਹੀ ਨਹੀਂ ਚਲਿਆ ਹੋਵੇਗਾ ਕਿ ਗਿਆਨੀ ਇਕਬਾਲ ਸਿੰਘ ਨੇ ਸਹੀ ਕਿਹਾ ਕਿ ਗਲਤ। ਉਹ ਅਕਾਲੀ ਦਲ ਦੇ ਹੁਕਮਾਂ ਦਾ ਇੰਤਜ਼ਾਰ ਕਰ ਰਹੇ ਹੋਣਗੇ ਜਾਂ ਉਨ੍ਹਾਂ ਦੇ ਸ਼ਾਇਦ ਸਾਬਕਾ ਜਥੇਦਾਰ ਨਾਲ ਵਿਚਾਰ ਮਿਲਦੇ ਜੁਲਦੇ ਹੀ ਹੋਣ। ਇਹ ਲੋਕ ਯੋਗੀ ਵਾਂਗ ਅਪਣੇ ਧਰਮ ਦੀ ਸੱਚਾਈ 'ਤੇ ਪਹਿਰਾ ਦੇਣ ਵਾਲੇ ਸਿੱਖ ਨਹੀਂ ਹਨ, ਫਿਰ ਵੀ ਚੰਗੇ ਸਿੱਖਾਂ ਨੂੰ 'ਹੁਕਮਨਾਮੇ' ਦਾ ਡੰਡਾ ਵਿਖਾ ਕੇ ਡਰਾਂਦੇ ਰਹਿੰਦੇ ਹਨ ਤੇ ਬੁਰਿਆਂ ਦੇ ਸਾਥੀ ਬਣੇ ਰਹਿੰਦੇ ਹਨ। ਜਿਹੜੀ ਵਿਚਾਰ ਚਰਚਾ 2003 ਵਿਚ ਸੱਭ ਸਿਆਣੇ ਮੰਗ ਰਹੇ ਸਨ, ਉਸ ਦੀ ਜ਼ਰੂਰਤ ਅੱਜ ਸਾਫ਼ ਹੋ ਰਹੀ ਹੈ।

Giani Harpreet Singh Giani Harpreet Singh

ਉਸ ਵਿਚਾਰ ਵਟਾਂਦਰੇ ਨੂੰ ਨਾਂਹ ਕਹਿ ਕੇ ਸਿੱਖ ਸਿਆਸਤਦਾਨਾਂ ਨੇ ਅਜਿਹੇ ਧਾਰਮਕ ਆਗੂ ਖੜੇ ਕਰ ਦਿਤੇ ਹਨ ਜੋ ਆਪ ਹੀ ਸਿੱਖ ਧਰਮ ਬਾਰੇ ਗ਼ਲਤਫ਼ਹਿਮੀਆਂ ਫੈਲਾ ਰਹੇ ਹਨ।  ਸਾਰੇ ਚੰਗੇ ਸਿੱਖਾਂ ਨੂੰ ਛੇਕਣ ਵਾਲਿਆਂ ਵਿਚ ਗਿਆਨੀ ਇਕਬਾਲ ਸਿੰਘ ਹਰ ਵਾਰ ਜ਼ਰੂਰ ਸ਼ਾਮਲ ਹੁੰਦੇ ਸਨ। ਅਫ਼ਸੋਸ ਇਸ ਗੱਲ ਦਾ ਹੈ ਕਿ ਅਪਣੇ ਧਰਮ ਦੀ ਪੂਰੀ ਜਾਣਕਾਰੀ ਨਾ ਰੱਖਣ ਵਾਲੇ ਸਿੱਖ ਅਪਣੇ ਗੁਰੂ ਦੇ ਸ਼ਬਦ ਤੋਂ ਨਹੀਂ ਬਲਕਿ ਸਿਆਸੀ ਆਗੂਆਂ ਦੇ ਬਣਾਏ ਸਜਾਏ ਨਕਲੀ 'ਜਥੇਦਾਰਾਂ' ਕੋਲੋਂ ਹੁਕਮ ਪ੍ਰਾਪਤ ਕਰ ਕੇ ਧਰਮ ਤੋਂ ਹੋਰ ਦੂਰ ਹੋਈ ਜਾ ਰਹੇ ਹਨ।                                        
-ਨਿਰਮਤ ਕੌਰ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Dec 2024 12:23 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:18 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

01 Dec 2024 12:31 PM

ਕਿਸਾਨ ਜਥੇਬੰਦੀਆਂ ਦੀ Chandigarh ਤੋਂ Press conference LIVE, ਸੁਣੋ Sarwan Singh Pandher ਤੋਂ ਨਵੇਂ ਐਲਾਨ

01 Dec 2024 12:23 PM
Advertisement