ਪੰਜਾਬ 'ਵਰਸਟੀ 'ਚ ਪਹਿਲੀ ਮਹਿਲਾ ਪ੍ਰਧਾਨ ਚੁਣਿਆ ਜਾਣਾ ਤੇ ਇਕ ਹੋਰ ਚੰਗਾ ਸੁਨੇਹਾ ਮਿਲਣਾ ਸ਼ੁਭ ਸ਼ਗਨ !
Published : Sep 8, 2018, 7:41 am IST
Updated : Sep 8, 2018, 7:41 am IST
SHARE ARTICLE
Panjab University Campus Students’ Council president Kanupriya at Panjab University
Panjab University Campus Students’ Council president Kanupriya at Panjab University

ਇਕ ਨਾਜ਼ੁਕ ਜਹੀ ਜਾਪਦੀ ਕੁੜੀ, ਵਿਦਿਆਰਥੀਆਂ ਦੇ ਮੋਢੇ ਚੜ੍ਹ, ਇਨਕਲਾਬ ਦੇ ਆਉਣ ਦਾ ਸੁਨੇਹਾ ਦੇਂਦੀ ਕਨੂੰਪ੍ਰਿਯਾ, ਪੰਜਾਬ 'ਵਰਸਟੀ ਵਿਦਿਆਰਥੀ ਸਭਾ..................

ਇਕ ਨਾਜ਼ੁਕ ਜਹੀ ਜਾਪਦੀ ਕੁੜੀ, ਵਿਦਿਆਰਥੀਆਂ ਦੇ ਮੋਢੇ ਚੜ੍ਹ, ਇਨਕਲਾਬ ਦੇ ਆਉਣ ਦਾ ਸੁਨੇਹਾ ਦੇਂਦੀ ਕਨੂੰਪ੍ਰਿਯਾ, ਪੰਜਾਬ 'ਵਰਸਟੀ ਵਿਦਿਆਰਥੀ ਸਭਾ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਹੈ। ਇਸ ਇਤਿਹਾਸਕ ਜਿੱਤ ਨੇ ਕੁੜੀਆਂ ਵਾਸਤੇ ਇਕ ਹੋਰ ਰਸਤਾ ਤਾਂ ਖੋਲ੍ਹਿਆ ਹੀ ਹੈ ਪਰ ਇਹ ਵੀ ਸਾਬਤ ਕੀਤਾ ਹੈ ਕਿ ਔਰਤ ਹੀ ਔਰਤ ਦੀ ਸੱਭ ਤੋਂ ਵੱਡੀ ਦੁਸ਼ਮਣ ਨਹੀਂ ਹੁੰਦੀ। ਅਤੇ ਇਹ ਵੀ ਕਿ ਕਈ ਇਹੋ ਜਿਹੇ ਮਰਦ ਵੀ ਹੁੰਦੇ ਹਨ ਜੋ ਔਰਤ ਦੀ ਅਗਵਾਈ ਨੂੰ ਅਪਣੀ ਮਰਦਾਨਗੀ ਲਈ ਚੁਨੌਤੀ ਨਹੀਂ ਸਮਝਦੇ।

ਜਦੋਂ ਇਸ ਫ਼ੈਸਲੇ ਦਾ ਐਲਾਨ ਹੋਇਆ ਤਾਂ ਮੁੰਡੇ-ਕੁੜੀਆਂ ਮਿਲ ਕੇ ਜਸ਼ਨ ਮਨਾ ਰਹੇ ਸਨ ਅਤੇ ਗੱਲ ਸਿਰਫ਼ ਇਕਜੁਟਤਾ ਦੀ ਨਹੀਂ ਸੀ ਬਲਕਿ ਵਿਦਿਆਰਥੀਆਂ ਵਲੋਂ ਅਪਣੇ ਮਸਲੇ, ਸਿਆਸਤ ਤੋਂ ਦੂਰ ਰਹਿ ਕੇ, ਸੁਲਝਾਉਣ ਦੀ ਗੱਲ ਵੀ ਕੀਤੀ ਜਾ ਰਹੀ ਸੀ। ਇਹ ਜਿੱਤ ਰਵਾਇਤੀ ਵਿਦਿਆਰਥੀ ਰਾਜਨੀਤੀ ਲਈ ਇਕ ਵੱਡਾ ਝਟਕਾ ਹੈ ਪਰ ਅਜੇ ਵੀ ਦੂਜੀ ਵਿਚਾਰਧਾਰਾ ਵਾਲੇ ਖ਼ਤਮ ਨਹੀਂ ਹੋਏ ਕਿਉਂਕਿ ਉਪ ਪ੍ਰਧਾਨ, ਸਕੱਤਰ ਤੇ ਉਪ-ਸਕੱਤਰ ਦੀਆਂ ਪਦਵੀਆਂ ਰਵਾਇਤੀ ਪਾਰਟੀਆਂ ਹੀ ਅਪਣੇ ਕੋਲ ਰੱਖਣ ਵਿਚ ਸਫ਼ਲ ਹੋਈਆਂ ਹਨ।

ਪਿਛਲੀਆਂ ਚੋਣਾਂ ਵਿਚ ਤਿੰਨ ਸੀਟਾਂ ਜਿੱਤਣ ਵਾਲੀ ਕਾਂਗਰਸ ਦਾ ਵਿਦਿਆਰਥੀ ਵਿੰਗ ਐਨ.ਐਸ.ਯੂ.ਆਈ., ਇਸ ਵਾਰ ਸੱਭ ਤੋਂ ਘੱਟ ਵੋਟਾਂ ਲੈ ਸਕਿਆ। ਇਸ ਲਹਿਰ 'ਚੋਂ 'ਆਪ' ਦੀ ਲਹਿਰ ਦੀ ਝਲਕ ਦਿਸਦੀ ਹੈ। ਉਹ ਵੀ ਇਸੇ ਤਰ੍ਹਾਂ ਦੀ ਇਕ ਲਹਿਰ ਨਾਲ ਲੋਕਾਂ ਦਾ ਵਿਸ਼ਵਾਸ ਜਿੱਤ ਸਕੇ ਸਨ ਅਤੇ ਉਨ੍ਹਾਂ ਨੇ ਵੀ ਇਤਿਹਾਸ ਰਚਿਆ ਸੀ। ਸਿਆਸਤਦਾਨਾਂ ਵਲੋਂ ਚਲਾਏ ਜਾ ਰਹੇ ਵੋਟਾਂ ਦੇ ਧੰਦੇ ਨੂੰ ਉਨ੍ਹਾਂ ਨੇ ਵੀ ਨਕਾਰਿਆ ਸੀ ਅਤੇ ਐਸ.ਐਫ਼.ਐਸ. ਨੇ ਵੀ ਉਹੀ ਰਾਹ ਚੁਣਿਆ ਹੈ।

ਦੇਸ਼ ਦੀ ਜਨਤਾ ਸਮਝਦੀ ਹੈ ਕਿ ਵੋਟਾਂ ਵੇਚਣ ਨਾਲ ਅੰਤ ਨੁਕਸਾਨ ਲੋਕਾਂ ਦਾ ਹੀ ਹੋਣਾ ਹੈ ਅਤੇ ਜਨਤਾ ਸਹੀ ਉਮੀਦਵਾਰ ਉਤੇ ਵਿਸ਼ਵਾਸ ਕਰਨ ਲਈ ਅਜੇ ਵੀ ਤਿਆਰ ਹੋ ਸਕਦੀ ਹੈ। ਪਰ ਜਦੋਂ ਸੱਤਾ ਵਿਚ ਆਉਣ ਮਗਰੋਂ, ਆਗੂ ਅਪਣੇ ਲੋਕਾਂ ਨੂੰ ਹੀ ਭੁਲ ਜਾਂਦੇ ਹਨ ਤਾਂ ਫਿਰ ਲੋਕ,  ''ਅੱਜ ਜੋ ਮਿਲ ਸਕਦਾ ਹੈ, ਵੇਚ ਵੱਟ ਕੇ ਲੈ ਲਉ, ਕਲ ਤਾਂ ਇਨ੍ਹਾਂ, ਬੱਤੀ ਬਾਲ ਕੇ ਢੂੰਡਿਆਂ ਵੀ ਨਹੀਂ ਲਭਣਾ'' ਦੇ ਵਿਚਾਰ ਨੂੰ ਮਨ ਵਿਚ ਵਸਾ ਕੇ, ਵੋਟਾਂ ਵੇਚਣ ਵਲ ਤੁਰ ਪੈਂਦੇ ਹਨ।

ਜੇ ਅੱਜ ਉਨ੍ਹਾਂ ਨੂੰ ਇਕ ਉਮੀਦ ਨਜ਼ਰ ਆਈ ਹੈ ਤਾਂ ਨੌਜਵਾਨਾਂ ਨੇ ਪੈਸੇ ਵਲ ਨਹੀਂ ਤਕਿਆ। ਪਰ ਹੁਣ ਜ਼ਿੰਮੇਵਾਰੀ ਐਸ.ਐਫ਼.ਐਸ. ਉਤੇ ਆ ਜਾਂਦੀ ਹੈ ਕਿ ਉਹ ਅਪਣੇ ਕਥਨਾਂ ਉਤੇ ਸੱਚੇ ਸਾਬਤ ਹੋ ਕੇ ਵਿਖਾਣ। ਜੇ ਲੋਕਾਂ ਦੇ ਦਿਲ ਦੀ ਗੱਲ ਕਰੀਏ ਤਾਂ ਪੰਜਾਬ 'ਵਰਸਟੀ ਦੇ ਵਿਦਿਆਰਥੀਆਂ ਨੇ ਸਿੱਧ ਕਰ ਦਿਤਾ ਹੈ ਕਿ ਜੇ ਆਗੂ ਕੰਮ ਕਰਨ ਨੂੰ ਤਿਆਰ ਹਨ ਤਾਂ ਲੋਕ ਅਜੇ ਵੀ ਉਨ੍ਹਾਂ ਉਤੇ ਵਿਸ਼ਵਾਸ ਕਰਨ ਨੂੰ ਤਿਆਰ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement