Editorial: ਔਰਤ ਦੀ ਪੱਤ ਰੋਲਣ ਵਿਚ ਜ਼ਰਾ ਸ਼ਰਮ ਨਾ ਕਰਨ ਵਾਲੇ ਪੰਜਾਬ ਦੇ ਇਤਿਹਾਸ ਨੂੰ ਨਾ ਭੁੱਲਣ!

By : NIMRAT

Published : Apr 9, 2024, 7:03 am IST
Updated : Apr 9, 2024, 7:45 am IST
SHARE ARTICLE
File Image
File Image

ਜਿਹੜੇ ਲੋਕ ਸਿੱਖੀ ਫ਼ਸਲਫ਼ੇ ਦੇ ਮੁਢਲੇ ਸਿਧਾਂਤਾਂ ਨੂੰ ਭੁੱਲ ਗਏ ਹਨ, ਉਹ ਔਰਤ ਦੇ ਮਾਣ, ਸਤਿਕਾਰ, ਬਰਾਬਰੀ ਦੀ ਸੋਚ ਨੂੰ ਕੀ ਸਮਝ ਸਕਣਗੇ ਪਰ ਫਿਰ ਗ਼ਲਤੀ ਕਿਸ ਦੀ ਹੈ?

Editorial: ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿਚ ਕੁੱਝ ਅਜਿਹੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ ਜੋ ਸਾਡੇ ਬਦਲਦੇ ਤੇ ਕਮਜ਼ੋਰ ਪੈ ਰਹੇ ਆਚਾਰ ਵਿਹਾਰ ਦੀ ਗਵਾਹੀ ਭਰਦੀਆਂ ਹਨ। ਕਦੇ ਨਹੀਂ ਸੋਚਿਆ ਸੀ ਕਿ ਪੰਜਾਬ ਵਿਚ ਨਕਲੀ ਸ਼ਰਾਬ ਨਾਲ ਮੌਤਾਂ ਹੋਣਗੀਆਂ ਤੇ ਨਾ ਹੀ ਸੋਚਿਆ ਸੀ ਕਿ ਪੰਜਾਬ ਵਿਚ ਪਿਆਰ ਕਾਰਨ ਔਰਤ ਨੂੰ ਨੰਗਾ ਕਰ ਕੇ ਸੜਕ ’ਤੇ ਜ਼ਲੀਲ ਕੀਤਾ ਜਾਵੇਗਾ ਅਤੇ ਨਾ ਹੀ ਕਦੇ ਸੋਚਿਆ ਸੀ ਕਿ ਵਿਆਹਾਂ ਤੇ ਔਰਤਾਂ ਨੂੰ ਸਟੇਜਾਂ ’ਤੇ ਨਚਾਉਣ ਦੇ ਨਾਲ-ਨਾਲ ਜ਼ਲੀਲ ਵੀ ਕੀਤਾ ਜਾਵੇਗਾ। ਲਗਦਾ ਹੈ ਕਿ ਨਸ਼ੇ ਤੇ ਸ਼ਰਾਬ ਦੇ ਛੇਵੇਂ ਦਰਿਆ ਨੇ ਸਾਡੇ ਅੰਦਰਲੇ ਸਿੱਖੀ ਕਿਰਦਾਰ ’ਤੇ ਹੀ ਹਮਲਾ ਕਰ ਦਿਤਾ ਹੈ।

ਪੰਜਾਬ ਵਿਚ ਇਕ ਮਾਂ ਨੂੰ ਉਸ ਦੀ ਬੇਟੀ ਵਲੋਂ ਪ੍ਰੇਮ ਵਿਆਹ ਕਰਨ ਦੀ ਐਨੀ ਵੱਡੀ ਸਜ਼ਾ ਦਿਤੀ ਗਈ ਜਿਵੇਂ ਅਸੀ ਕਿਸੇ ਇਸਲਾਮਿਕ ਰਾਜ ਦੇ ਅਧੀਨ ਰਹਿ ਰਹੇ ਹੋਈਏ। ਜਿਹੜੇ ਸਰਦਾਰ ਗ਼ੈਰ ਧਰਮਾਂ ਦੀਆਂ ਔਰਤਾਂ ਦੀ ਪੱਤ ਬਚਾਉਣ ਵਾਸਤੇ ਅਪਣੀ ਜਾਨ ਤਲੀ ’ਤੇ ਰੱਖ ਲਿਆ ਕਰਦੇ ਸਨ, ਅੱਜ ਉਹ ਅਪਣੀ ਹੀ ਧਰਤੀ ਤੇ ਇਕ ਔਰਤ ਨੂੰ ਜ਼ਲੀਲ ਕੀਤਾ ਜਾਂਦਾ ਵੇਖ ਕੇ ਚੁੱਪ ਧਾਰੀ ਵੇਖਦੇ ਰਹੇ ਤੇ ਕੁੱਝ ਨਾ ਬੋਲੇ। ਇਕ ਵੀ ਸਰਦਾਰ ਨਹੀਂ ਸੀ ਇਹ ਸੱਭ ਕੁੱਝ ਵਾਪਰਨ ਸਮੇਂ, ਜਿਸ ਦਾ ਖ਼ੂਨ ਇਸ ਔਰਤ ਵਾਸਤੇ ਖੌਲਿਆ ਹੋਵੇ? ਇਕ ਦੁਕਾਨਦਾਰ ਨੇ ਅਖ਼ੀਰ ਵਿਚ ਪਰਨਾ ਦਿਤਾ ਪਰ ਸਿਰਫ਼ ਇਕ ਬੰਦਾ ਹੀ ਏਨੀ ਹਿੰਮਤੀ ਵੀ ਕਿਵੇਂ ਜੁਟਾ ਸਕਿਆ?

ਦੂਜੀ ਵਾਰਦਾਤ ਜਿਹੜੀ ਕਿ ਸੋਸ਼ਲ ਮੀਡੀਆ ਤੇ ਬੜੀ ਗਰਮ ਰਹੀ ਅਤੇ ਜਿਥੇ ਲੋਕਾਂ ਨੇ ਸਮਰਥਨ ਦਿਤਾ ਉਥੇ ਕਈ ਲੋਕਾਂ ਨੇ ਅਪਣੀ ਗ਼ੈਰ-ਸਿੱਖੀ ਸੋਚ ਵੀ ਵਿਖਾਈ। ਇਕ ਵਿਆਹ ਦੇ ਸਮਾਗਮ ਤੇ ਇਕ ਟੋਲੀ ਨੱਚ ਰਹੀ ਸੀ ਜਿਸ ਵਿਚ ਮਰਦ ਵੀ ਸਨ ਤੇ ਲੜਕੀਆਂ ਵੀ ਸਨ। ਵਿਆਹ ਵਿਚ ਆਈਆਂ ਔਰਤਾਂ ਨੇ ਕਿਸੇ ਸਟੇਜ ਦੇ ਨਚਦੇ ਮਰਦ ਵਲ ਮੈਲੀ ਨਜ਼ਰ ਨਾਲ ਵੇਖਿਆ ਪਰ ਵਿਆਹ ਵਿਚ ਕੁੱਝ ਸ਼ਰਾਬ ਵਿਚ ਟੁਨ ਮਰਦਾਂ ਨੇ ਇਕ ਨੱਚਣ ਵਾਲੀ ਔਰਤ ਨੂੰ ਅਪਣੀ ਅਸ਼ਲੀਲ ਸੋਚ ਦਾ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਔਰਤ ਨੂੰ ਅਪਣੇ ਨੇੜੇ ਨੱਚਣ ਲਈ ਮਜਬੂਰ ਕੀਤਾ ਤੇ ਜਦ ਉਹ ਨਾ ਆਈ ਤਾਂ ਫਿਰ ਗਾਲੀ ਗਲੋਚ ਦੇ ਨਾਲ ਨਾਲ ਉਸ ’ਤੇ ਹਮਲਾ ਵੀ ਕੀਤਾ। ਉਸ ਔਰਤ ਨੇ ਵਾਰ ਤਾਂ ਨਾ ਕੀਤਾ ਪਰ ਗਾਲਾਂ ਜ਼ਰੂਰ ਕਢੀਆਂ।

ਪਿਛਲੇ ਹਫ਼ਤੇ ਸੋਸ਼ਲ ਮੀਡੀਆ ’ਤੇ ਬੈਠੇ ਲੋਕ ਖ਼ਬਰ ਨਾਲ ਜੁੜੇ ਤਾਂ ਰਹੇ ਪਰ ਹੈਰਾਨੀ ਉਨ੍ਹਾਂ ਕੁੱਝ ਸੋਸ਼ਲ ਮੀਡੀਆ ਦੇ ਮਾਹਰਾਂ ’ਤੇ ਹੋਈ ਜਿਨ੍ਹਾਂ ਨੇ ਔਰਤ ਨੂੰ ਉਸ ਦੇ ਨੱਚਣ ਵਾਸਤੇ ਨਿਸ਼ਾਨਾ ਬਣਾਇਆ। ਕੁੱਝ ਨੇ ਉਸ ਨੂੰ ਨਸੀਹਤਾਂ ਦੇਣ ਦੇ ਯਤਨ ਕੀਤੇ ਤੇ ਕੁੱਝ ਕੁ ਨੇ ਗਾਲਾਂ ਵੀ ਕਢੀਆਂ। ਜੋ ਕੁੱਝ ਉਸ ਵਿਆਹ ਤੇ ਹੋਇਆ ਸੋ ਹੋਇਆ, ਉਸ ਤੋਂ ਬਾਅਦ ਜੋ ਸਿਆਣਿਆਂ ਨੇ ਕੀਤਾ, ਉਸ ਨੂੰ ਵੇਖ ਕੇ ਇਹੀ ਸਮਝ ਆਇਆ ਕਿ ਸਿੱਖੀ ਸੋਚ ਨਾਂ ਦੀ ਜਿਹੜੀ ਚੀਜ਼ ਹੁੰਦੀ ਸੀ, ਉਹ ਬਸ, ਹੁਣ ਵਿਖਾਵੇ ਦੀ ਸ਼ੈ ਹੀ ਬਣ ਕੇ ਰਹਿ ਗਈ ਹੈ।

ਜਿਹੜੇ ਲੋਕ ਔਰਤ ਦਾ ਸਤਿਕਾਰ ਨਹੀਂ ਕਰ ਸਕਦੇ ਤੇ ਜੋ ਬੇਟੀ ਵਲੋਂ ਪਿਆਰ ਕਰਨ ਦੀ ਸਜ਼ਾ ਇਕ ਔਰਤ ਨੂੰ ਸ਼ਰੇ ਬਾਜ਼ਾਰ ਨੰਗਾ ਕਰ ਕੇ ਦੇ ਸਕਦੇ ਹਨ, ਉਹ ਕਿਸ ਤਰ੍ਹਾਂ ਸਿੱਖੀ ਦੇ ਵਾਰਸ ਅਖਵਾ ਸਕਦੇ ਹਨ?

ਜਿਹੜੇ ਲੋਕ ਸਿੱਖੀ ਫ਼ਸਲਫ਼ੇ ਦੇ ਮੁਢਲੇ ਸਿਧਾਂਤਾਂ ਨੂੰ ਭੁੱਲ ਗਏ ਹਨ, ਉਹ ਔਰਤ ਦੇ ਮਾਣ, ਸਤਿਕਾਰ, ਬਰਾਬਰੀ ਦੀ ਸੋਚ ਨੂੰ ਕੀ ਸਮਝ ਸਕਣਗੇ ਪਰ ਫਿਰ ਗ਼ਲਤੀ ਕਿਸ ਦੀ ਹੈ? ਬਾਣੀ ਤੁਹਾਡੇ ਹਰ ਇਕ ਕੋਲ ਹੈ, ਸਰਲ ਭਾਸ਼ਾ ਵਿਚ ਸਿਧਾਂਤਾਂ ਨੂੰ ਸਮਝਾਉਂਦੀ ਹੈ ਪਰ ਤੁਸੀ ਜੇ ਉਸ ਸੋਚ ਨੂੰ ਤਿਆਗ ਕੇ ਹੈਵਾਨੀਅਤ ਨੂੰ ਅਪਨਾਉਂਦੇ ਹੋ ਤਾਂ ਫਿਰ ਤੁਸੀ ਕੀ ਹੋ? ਇਨ੍ਹਾਂ ਵਾਰਦਾਤਾਂ ਪਿਛੇ ਦੇ ਕਾਰਨਾਂ ਨੂੰ ਸਮਝਣਾ ਪਵੇਗਾ ਤਾਕਿ ਇਸ ਤਰ੍ਹਾਂ ਦੀ ਸੋਚ ਨੂੰ ਰੋਕਿਆ ਜਾ ਸਕੇ।
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement