ਚਿੱਠੀ ਪਿੱਤਰਾਂ ਦੇ ਨਾਂ ਤੇ ਜਵਾਬ ਉਨ੍ਹਾਂ ਦਾ
Published : Jul 9, 2018, 8:09 am IST
Updated : Jul 9, 2018, 8:09 am IST
SHARE ARTICLE
Graveyard
Graveyard

ਚਿੱਠੀ ਪਿੱਤਰਾਂ ਦੇ ਨਾਂ ਤੇ ਜਵਾਬ ਉਨ੍ਹਾਂ ਦਾ

ਗੱਲ ਧਿਆਨ ਨਾਲ ਸੁਣੋ ਸਾਡੀ ਪਿੱਤਰੋ, ਤੁਸੀ ਸਦਾ ਹੀ ਖ਼ੁਸ਼ ਰਹੋ ਮਿੱਤਰੋ।
ਮਰੇ ਹੋਏ ਕਿਉਂ ਤੁਸੀ ਜੀਣ ਆਉਂਦੇ ਹੋ, ਵਾਰ ਵਾਰ ਲਹੂ ਸਾਡਾ ਪੀਣ ਆਉਂਦੇ ਹੋ।
ਹਰ ਵੇਲੇ ਰਖਦੇ ਹੋ ਨਵੀਂ ਕੋਈ ਮੰਗ, ਜਦੋਂ ਵਾਹ ਲੱਗੇ ਸਾਨੂੰ ਕਰਦੇ ਹੋ ਤੰਗ। 
ਕਿਤੇ ਮੰਗ ਪਾਉਣੀ ਤੁਸੀ ਖੇਤ ਵਿਚ ਮੱਟੀ, ਫਿਰ ਕਹਿਣਾ ਪਾਉ ਇਸ ਤੇ ਕੱਚੀ ਲੱਸੀ।

ਪੀਂਦੇ ਪੀਂਦੇ ਦੁੱਧ ਕੱਚੀ ਲੱਸੀ ਉਤੇ ਆ ਗਏ, ਕੱਚੀ ਲੱਸੀ ਪੀਂਦੇ ਕਾਗ਼ਜ਼ ਫੜਾ ਗਏ।
ਕਾਗ਼ਜ਼ ਦੀ ਮੰਗ ਸੀ ਸਵਾਰ ਕੇ ਪੜ੍ਹੀ, ਦਿਤਾ ਸੀ ਸੁਨੇਹਾ ਦਿਉ ਪੰਜ ਕਾਪੜੀ।
ਏਨੀਆਂ ਝੱਲਣ ਜੋਗੇ ਦਸੋ ਕਿਥੇ ਆਂ, ਖ਼ੁਸ਼ੀ ਨਾਲ ਰਹਿਣ ਦਿਉ ਅਸੀ ਹੁਣ ਜਿਥੇ ਆਂ। 
ਪਿਛੇ ਕਿਉਂ ਵੇਖਦੇ ਓ ਐਨੀ ਉਮਰ ਮਾਣ ਕੇ, ਆਪ ਨੰਗ ਬਾਪ ਨੰਗ ਤੀਜੇ ਨੰੰਗ ਨਾਨਕੇ। 

ਦਸੋ ਹੁਣ ਫਿਰ ਥੋਨੂੰ ਕਿਹੜੀ ਉਦਾਸੀ ਏ, ਕੀ ਹੈ ਉਸ ਨੂੰ ਘਾਟ ਜੋ ਸੁਰਗਵਾਸੀ ਏ।
ਸੁਣਿਐ ਕਿ ਸੁਰਗਾਂ ਵਿਚ ਹਰ ਸਵਾਲ ਦਾ ਹੱਲ ਹੈ, ਭਜਦੇ ਹੋ ਕਿਉਂ ਨਰਕਾਂ ਵਲ ਕਮਾਲ ਦੀ ਗੱਲ ਏ।
ਸੁਰਗਾਂ ਦੀ ਗੱਲ ਕਰੋ ਸੁਰਗ ਥੋਡੇ ਨਾਲ ਹੈ, ਭਜਦੇ ਹੋ ਕਿਉਂ ਸਾਡੇ ਵਲ ਕੀ ਕੋਈ ਚਾਲ ਏ?
ਚਿੱਠੀ ਦਾ ਜਵਾਬ ਦਿਉ ਨਹੀਂ ਬਾਈਕਾਟ ਹੈ, ਅਠਾਨਵੇਂ ਏਕਾ ਚੌਂਤੀ ਬੱਤੀ ਪੰਜ ਸੋ ਛਿਆਹਠ ਹੈ।

ਪਿੱਤਰਾਂ ਦਾ ਜਵਾਬ

ਚਾਲ ਚੂਲ ਕੋਈ ਨੀ ਵਾਹ ਭਈ ਵਾਹ, ਪੜ੍ਹਨੀਆਂ ਪੋਥੀਆਂ ਤੇ ਕੰਮ ਕਰਨੇ ਆਹ।
ਚੋਰ ਨਾਲੇ ਚੁਤਰਾਈ ਥੋਡਾ ਝੂਠਾ ਹੈ ਗਵਾਹ, ਥੋਡੀਆਂ ਹੀ ਰਸਮਾਂ ਨੇ ਪਾਇਆ ਸਾਰਾ ਗਾਹ।
ਕਰੀ ਪੰਚਾਇਤ ਥੋਡਾ ਝੂਠਾ ਹੈ ਗਵਾਹ, ਥੋਡੀਆਂ ਹੀ ਰਸਮਾਂ ਨੇ ਪਾਇਆ ਸਾਡਾ ਗਾਹ।
ਕਰੀ ਪੰਚਾਇਤ ਜੇ ਨਿਬੇੜਾ ਅੱਜ ਹੋ ਜਾਏ, ਦੇਖੀ ਜਾਉੂ ਜਿਹੜਾ ਹੋਣੈ ਅੱਜ ਹੋ ਜਾਏ।

ਸਾਨੂੰ ਹੁਣ ਆਉਣ ਜੋਗੇ ਕੀ ਤੁਸੀ ਛਡਿਐ, ਮਸਾਂ-ਮਸਾਂ ਘਰੋਂ ਤੁਸੀ ਫਾਹਾ ਸਾਡਾ ਵਢਿਐ।
ਸਾਡੇ ਵਿਚੋਂ ਕੌਣ ਆਇਐ ਦੱਸੋ ਤਾਂ ਸਹੀ, ਬਿਨਾਂ ਗੱਲੋਂ ਸਾਡੀ ਤੁਸੀ ਕੀਤੀ ਜਹੀ ਤਹੀ।
ਦਸੋ ਥੋਨੂੰ ਅਸੀ ਕਦੋਂ ਪਾਈ ਹੈ ਚਿੱਠੀ, ਅਸੀ ਕਦੋਂ ਕਿਹਾ ਕਿ ਬਣਾਉ ਸਾਡੀ ਮੱਟੀ। 
ਕੱਦ ਕਾਠ ਵਾਲੇ ਤਿੰਨ ਇੰਟਾਂ ਵਿਚ ਤਾੜਤੇ, ਜਿਥੋਂ ਅਸੀ ਨਿਕਲੇ ਸੀ ਉਥੇ ਵਾੜਤੇ।

ਪੰਜ ਤਿੰਨ ਇੰਟਾਂ ਵਿਚ ਅਸੀ ਕਿਵੇਂ ਰਵ੍ਹਾਂਗੇ, ਸੌਣ ਦੀ ਤਾਂ ਛੱਡੋ ਅਸੀ ਵਿਚ ਕਿਵੇਂ ਬਹਾਂਗੇ।
ਟਾਹਲੀਆਂ ਤੇ ਨਿੰਮਾਂ ਹੇਠ ਸ਼ਿੰਗਾਰ ਲਏ ਮੰਗੇ, ਬੇਰੀਆਂ ਦੇ ਕੰਡਿਆਂ ਨੇ ਕੀਤਾ ਸਾਨੂੰ ਗੰਜੇ।
ਬਣਾ ਕੇ ਸਾਡੀ ਮੱਟੀ ਲੱਸੀ ਉਤੇ ਪਾਉ ਨਾ, ਸਿਰ ਸਾਡਾ ਕੁੱਤਿਆਂ ਤੋਂ ਐਵੇਂ ਚਟਵਾਉ ਨਾ।
ਮੁੜ-ਮੁੜ ਕੁੱਤਾ ਇਕ ਉਥੇ ਫਿਰ ਆ ਜਾਂਦੈ, ਇਕ ਲੱਤ ਚੁੱਕ ਇਸ਼ਨਾਨ ਕਰਾ ਜਾਂਦੈ।

ਕੀ ਅਸੀ ਆਉਣੈ ਤੇ ਕੌਣ ਆਉਣ ਦਿੰਦੈ, ਦਿਤੀ ਪੰਜ ਕਾਪੜੀ ਨੂੰ ਕੌਣ ਪਾਉਣ ਦਿੰਦੈ।
ਕਰੇ ਨਾ ਇਹ ਵਹਿਸ਼ਤਾਂ ਸ਼ਾਂਤੀ ਵਿਚ ਰਹਿਣ ਦਿਉ, ਰੱਜੇ ਧਾਏ ਸੇਵਾ ਥੋਡੀ ਰਹਿਣ ਦਿਉ।
ਸੇਵਾ ਕਰੋ ਜਿਊਂਦਿਆਂ ਦੀ ਸਾਨੂੰ ਤਾਂ ਭੁਲਾ ਦਿਉ, ਮਾਪਿਆਂ ਦੀ ਬਾਕੀ ਉਮਰ ਚੰਗੀ ਤਰ੍ਹਾਂ ਕਟਾ ਦਿਉ।
ਸੰਪਰਕ : 98134-35566

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement