Editorial: ਫ਼ਿਲਮਾਂ ਵਿਚ ਸਿੱਖਾਂ ਦਾ ਅਨੰਦ ਕਾਰਜ ਵਿਖਾਉਣ ਉਤੇ ਸ਼੍ਰੋਮਣੀ ਕਮੇਟੀ ਦੀ ਪਾਬੰਦੀ ਸਿੱਖੀ ਨੂੰ ਨੁਕਸਾਨ ਪਹੁੰਚਾਉਣ ਵਾਲੀ
Published : Jul 12, 2024, 7:09 am IST
Updated : Jul 12, 2024, 8:45 am IST
SHARE ARTICLE
The Shiromani Committee's ban on showing the joy of Sikhs in films is harmful to Sikhism Editorial
The Shiromani Committee's ban on showing the joy of Sikhs in films is harmful to Sikhism Editorial

Editorial: ਜੇ ਕਿਤੇ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਤਾਂ ਉਹ ਪੰਜਾਬ ਦੀ ਧਰਤੀ ’ਤੇ ਹੀ ਅੱਜ ਦੇ ਦਿਨ ਹੋ ਰਹੀ ਹੈ

The Shiromani Committee's ban on showing the joy of Sikhs in films is harmful to Sikhism Editorial: ਅੱਜ ਐਸ.ਜੀ.ਪੀ.ਸੀ. ਵਲੋਂ ਇਕ ਨਵਾਂ ਫ਼ੁਰਮਾਨ ਜਾਰੀ ਕੀਤਾ ਗਿਆ ਹੈ ਜਿਸ ਅਧੀਨ ਅੱਜ ਤੋਂ ਕਿਸੇ ਵੀ ਫ਼ਿਲਮ ਜਾਂ ਲੜੀਵਾਰ ਵਿਚ ਸਿੱਖ ਵਿਆਹਾਂ ਦੇ ਦ੍ਰਿਸ਼ ਗੁਰੂ ਘਰਾਂ ਵਿਚ ਹੁੰਦੇ  ਨਹੀਂ ਵਿਖਾਏ ਜਾ ਸਕਣਗੇ। ਉਨ੍ਹਾਂ ਦੀ ਸੋਚ ਮੁਤਾਬਕ ਇਹ ਜਿਹੜੇ ਦ੍ਰਿਸ਼ ਹਨ, ਕਿਉਂਕਿ ਇਨ੍ਹਾਂ ਦੀ ਸ਼ੂਟਿੰਗ ਗੁਰੂ ਘਰਾਂ ਵਿਚ ਨਹੀਂ ਹੋ ਸਕਦੀ, ਇਸ ਲਈ ਇਨ੍ਹਾਂ ਨੂੰ ਸੈੱਟ ਬਣਾ ਕੇ ਫ਼ਿਲਮਾਇਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਲਗਦਾ ਹੈ ਕਿ ਮਰਿਆਦਾ ਦੀ ਉਲੰਘਣਾ ਹੋ ਸਕਦੀ ਹੈ। ਲਗਾਤਾਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਕਦੇ ਸਲਵਾਰ ਦੇ ਹੱਕ ਵਿਚ ਫ਼ੁਰਮਾਨ ਆ ਜਾਂਦਾ ਹੈ, ਕਦੇ ਬਾਹਰ ਦੇ ਵਿਆਹਾਂ ਉਤੇ ਪਾਬੰਦੀ ਲੱਗ ਜਾਂਦੀ ਹੈ।

ਅੱਜ ਦਾ ਆਧੁਨਿਕ ਸਮਾਂ ਪ੍ਰਚਾਰ ਦਾ ਮੁਥਾਜ ਹੈ ਤੇ ਇਸ ਵਿਚ ਫ਼ਿਲਮਾਂ ਤੇ ਲੜੀਵਾਰ ਬੜਾ ਵੱਡਾ ਕਿਰਦਾਰ ਨਿਭਾਉਂਦੇ ਹਨ ਤੇ ਜੇ ਅੱਜ ਅਸੀ ਵੱਡੇ ਧਰਮਾਂ ਵਲ ਵੇਖੀਏ ਤਾਂ ਈਸਾਈ ਧਰਮ ਦਾ ਸੱਭ ਤੋਂ ਵੱਡਾ ਤਿਉਹਾਰ ਦਸੰਬਰ ਮਹੀਨੇ ਵਿਚ ਆਉਂਦਾ ਹੈ ਤੇ ਉਸ ਮਹੀਨੇ ਹਾਲੀਵੁੱਡ ਤੋਂ ਹਮੇਸ਼ਾ ਵੱਡੇ ਵੱਡੇ ਸਿਤਾਰਿਆਂ ਦੀਆਂ ਨਵੀਆਂ ਫ਼ਿਲਮਾਂ ਆਉਂਦੀਆਂ ਨੇ ਜਿਨ੍ਹਾਂ ਵਿਚ ਉਸ ਤਿਉਹਾਰ ਨੂੰ ਇਸ ਤਰ੍ਹਾਂ ਚੁਕਿਆ ਜਾਂਦਾ ਹੈ ਕਿ ਨਾ ਸਿਰਫ਼ ਈਸਾਈ ਧਰਮ ਨੂੰ ਮੰਨਣ ਵਾਲੇੇ ਬਲਕਿ ਹੁਣ ਤਾਂ ਪੰਜਾਬ ਦੇ ਘਰ-ਘਰ ਵਿਚ ਕ੍ਰਿਸਮਸ ਮਨਾਈ ਜਾਂਦੀ ਹੈ। ਉਸ ਨੂੰ ਬੱਚਿਆਂ ਲਈ ਤੋਹਫ਼ਿਆਂ ਤੇ ਕਿੰਨੀਆਂ ਹੀ ਖ਼ੁਸ਼ ਕਰਨ ਵਾਲੀਆਂ ਚੀਜ਼ਾਂ ਨਾਲ ਜੋੜਿਆ ਜਾਂਦਾ ਹੈ ਤੇ ਉਹ ਹਰ ਇਕ ਦਾ ਮਨ ਪਸੰਦ ਤਿਉਹਾਰ ਬਣ ਗਿਆ ਹੈ ਤੇ ਸਾਰੇ ਉਸ ਬਾਰੇ ਜਾਣਦੇ ਵੀ ਹਨ।

 ਅਸੀ ਭਾਰਤੀ ਲੜੀਵਾਰਾਂ ਦੀ ਰਾਣੀ ਏਕਤਾ ਕਪੂਰ ਨੂੰ ਵੇਖੀਏ, ਉਸ ਨੇ ਅਪਣੇ ਲੜੀਵਾਰਾਂ ਰਾਹੀਂ ਹਿੰਦੂ ਧਰਮ ਦੀਆਂ  ਐਸੀਆਂ ਰੀਤਾਂ ਨਾਲ ਮੁੜ ਤੋਂ ਹਿੰਦੂਆਂ ਦੀ ਹੀ ਪਛਾਣ ਕਰਵਾ ਦਿਤੀ ਹੈ ਜਿਸ ਨੂੰ ਸ਼ਾਇਦ ਉਹ ਆਪ ਸੱਭ ਭੁੱਲ ਚੁਕੇ ਸਨ। ਉਸ ਨੇ ਮੰਦਰ ਪੂਜਾ ਨੂੰ ਘਰ ਘਰ ਪਹੁੰਚਾ ਦਿਤਾ ਹੈ। ਇਸ ਮਾਧਿਅਮ ’ਤੇ ਪਾਬੰਦੀ ਲਗਾ ਕੇ ਸ਼ਾਇਦ ਐਸਜੀਪੀਸੀ ਇਸ ਮਾਧਿਅਮ ਦੀ ਤਾਕਤ ਨੂੰ ਹੀ ਸਮਝ ਨਹੀਂ ਰਹੀ।  

ਜਦੋਂ ਸਿੱਖਾਂ ਦੀ ਛਵੀ ਨੂੰ ਖ਼ਰਾਬ ਕਰਨਾ ਸੀ ਤਾਂ ਇਨ੍ਹਾਂ ਫ਼ਿਲਮਾਂ ਤੇ ਲੜੀਵਾਰਾਂ ਵਿਚ ਹੀ ਸਿੱਖਾਂ ਨੂੰ ਕਦੀ ਜੋਕਰ ਤੇ ਕਦੀ ਅਤਿਵਾਦੀ ਦੇ ਕਿਰਦਾਰ ਵਜੋਂ ਪੇਸ਼ ਕਰ ਕੇ ਛਵੀ ਨੂੰ ਖਰਾਬ ਕੀਤਾ ਗਿਆ ਤੇ ਇਨ੍ਹਾਂ ਮਾਧਿਅਮਾਂ ਵਿਚ ਦੁਬਾਰਾ ਤੋਂ ਸਿੱਖ ਕਿਰਦਾਰਾਂ ਨੂੰ ਚੰਗੀ ਤਰ੍ਹਾਂ ਪੇਸ਼ ਕਰਨ ਲਈ ਕਈ ਨੌਜੁਆਨ ਕਲਾਕਾਰਾਂ ਜਿਵੇਂ ਦਲਜੀਤ ਦੁਸਾਂਝ ਨੂੰ ਬੜੀ ਮਿਹਨਤ ਕਰਨੀ ਪਈ ਹੈ।  ਜਦੋਂ ਬਾਕੀ ਧਰਮਾਂ ਦੇ ਵਿਆਹਾਂ ਤੇ ਉਨ੍ਹਾਂ ਦੀ ਹਰ ਰੀਤ ਨੂੰ ਐਨਾ ਚੁਕਿਆ ਜਾ ਰਿਹੈ ਤਾਂ ਸਿੱਖ ਧਰਮ ਦੇ ਪ੍ਰਚਾਰ ਨੂੰ ਲੈ ਕੇ, ਏਨੇ ਵੱਡੇ ਮਾਧਿਅਮ ’ਤੇ ਰੋਕ ਕਿਉਂ ਲਗਾਈ ਜਾ ਰਹੀ ਹੈ?

ਜੇ ਕਿਤੇ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਤਾਂ ਉਹ ਪੰਜਾਬ ਦੀ ਧਰਤੀ ’ਤੇ ਹੀ ਅੱਜ ਦੇ ਦਿਨ ਹੋ ਰਹੀ ਹੈ। ਇਕ ਅੱਜਕਲ ਦੇ ਪ੍ਰਚਲਤ ਗੁਰੂ ਨੇ ਜੋ ਅੱਜ ਦੁਨੀਆਂ ਵਿਚ ਨਹੀਂ ਰਹੇ ਪਰ ਉਨ੍ਹਾਂ ਦੀਆਂ ਸਭਾਵਾਂ ਹਰ ਥਾਂ ਚਲਦੀਆਂ ਨੇ ਜਿਥੇ ਕਈ ਵਾਰੀ ਗੁਰੂਆਂ ਦੀਆਂ ਤਸਵੀਰਾਂ ਛੋਟੀਆਂ ਹੁੰਦੀਆਂ ਨੇ ਤੇ ਉਸ ਸ਼ਖ਼ਸ ਦੀ ਤਸਵੀਰ ਵੱਡੀ ਲਗਾਈ ਹੁੰਦੀ ਹੈ ਤੇ ਉਥੇ ਗੁਰਬਾਣੀ ਕੀਰਤਨ ਹੋ ਰਿਹਾ ਹੁੰਦਾ ਹੈ। ਕਿੰਨੇ ਹੀ ਬਾਬੇ ਨੇ ਜਿਹੜੇ ਪੰਜਾਬ ਦੇ ਚੱਪੇ ਚੱਪੇ ’ਤੇ ਬੈਠੇ ਨੇ। ਜਿਥੇ ਬਾਬੇ ਲੋਕਾਂ ਤੋਂ ਅਪਣੇ ਆਪ ਨੂੰ ਮੱਥਾ ਟਿਕਵਾ ਰਹੇ ਹੁੰਦੇ ਨੇ, ਉਥੇ ਹੀ ਸ਼ਬਦ ਕੀਰਤਨ ਵੀ ਹੋ ਰਿਹਾ ਹੁੰਦੈ। ਇਨ੍ਹਾਂ ਗੱਲਾਂ ’ਤੇ ਪਾਬੰਦੀਆਂ ਨਹੀਂ ਲਗੀਆਂ ਤੇ ਇਥੇ ਰੋਕ ਨਹੀਂ ਲਗਾਈ ਗਈ। ਜੇ ਕੋਈ ਅਪਣੇ ਆਪ ਨੂੰ ਬਾਬਾ ਕਹਿੰਦੈ ਤਾਂ ਅਪਣੀ ਸਿਆਣਪ ਮੁਤਾਬਕ, ਅਪਣੇ ਪ੍ਰਚਾਰ ਦੇ ਗੀਤ ਲਿਖ ਕੇ ਲੋਕਾਂ ਨੂੰ ਸੁਣਾਵੇ।

ਪ੍ਰੰਤੂ ਇਸ ਮਰਿਆਦਾ ਨੂੰ ਤਾਂ ਬਰਦਾਸ਼ਤ ਕੀਤਾ ਜਾ ਰਿਹੈ ਜਦਕਿ ਜਿਸ ਨਾਲ ਸਿੱਖੀ ਦੀ ਛਵੀ ਨੂੰ ਦੁਨੀਆਂ ਵਿਚ  ਫੈਲਾਉਣ ਦਾ ਕੰਮ ਹੋਣਾ ਸੀ, ਉਸ ’ਤੇ ਰੋਕ ਲਗਾਉਣੀ, ਕੀ ਇਹ ਸਹੀ ਫ਼ੈਸਲਾ ਹੈ? ਜੇ ਲਗਦਾ ਸੀ ਕਿ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਤਾਂ ਉਨ੍ਹਾਂ ਵਾਸਤੇ ਇਕ ਨਿਯਮਾਂ ਦੀ ਸੂਚੀ ਜਾਰੀ ਹੁੰਦੀ। ਮਦਦ ਕਰਦੇ ਕਿ ਜੇ ਤੁਸੀ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਹੋ ਤਾਂ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋ, ਅਸੀ ਤੁਹਾਡੀ ਮਦਦ ਕਰਾਂਗੇ। ਅਸੀ ਤੁਹਾਨੂੰ ਗੁਰਦਵਾਰਾ ਸਾਹਿਬ ਵਿਚ ਸੈੱਟ ਬਣਾ ਕੇ ਦਿਆਂਗੇ ਜਿਥੇ ਤੁਸੀ ਆ ਕੇ ਸ਼ੂਟ ਕਰ ਲਵੋ ਤਾਕਿ ਕਿਸੇ ਤਰ੍ਹਾਂ ਦੀ ਉਲੰਘਣਾ ਨਾ ਹੋਵੇ, ਕਿਸੇ ਤਰ੍ਹਾਂ ਦੀ ਠੇਸ ਕਿਸੇ ਨੂੰ ਨਾ ਪਹੁੰਚੇ। ਜਿਸ ਤਰ੍ਹਾਂ ਇਹ ਧਰਮ ਦੇ ਠੇਕੇਦਾਰ, ਸੱਭ ਤੋਂ ਨੌਜੁਆਨ ਧਰਮ, ਸੱਭ ਤੋਂ ਆਧੁਨਿਕ ਧਰਮ ਦੇ ਪ੍ਰਚਾਰ ਨੂੰ ਰੋਕੀ ਜਾ ਰਹੇ ਨੇ, ਲਗਦਾ ਨਹੀਂ ਕਿ ਇਹ ਚਾਹੁੰਦੇ ਵੀ ਨੇ ਕਿ ਸਿੱਖੀ ਫਲੇ ਫੁੱਲੇ ਤੇ ਬਸ ਜੋ ਫਲੇ, ਉਹ ਪੀਟੀਸੀ ’ਤੇ ਫਲੇ, ਬਾਕੀ ਸੱਭ ਥਾਂ ਬੰਦ ਰਹੇ।              - ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement