ਸੰਪਾਦਕੀ: ਕੁਦਰਤ ਨਾਲ ਲੜਨਾ, ਭਾਰਤ ਤੇ ਇਨਸਾਨੀਅਤ ਨੂੰ ਬੜਾ ਮਹਿੰਗਾ ਪਵੇਗਾ
Published : Aug 12, 2021, 7:22 am IST
Updated : Aug 12, 2021, 8:54 am IST
SHARE ARTICLE
Cut tree
Cut tree

ਵਾਤਾਵਰਣ ਮਾਹਰ ਵਾਰ-ਵਾਰ ਦੁਹਾਈ ਦਿੰਦੇ ਰਹੇ ਕਿ ਜੇ ਮਨੁੱਖ ਅਪਣੀ ਖ਼ੁਦਗ਼ਰਜ਼ੀ ਤੋਂ ਬਾਜ਼ ਨਾ ਆਇਆ ਤਾਂ ਫਿਰ ਦੁਨੀਆਂ ਨਹੀਂ ਬਚਾਈ ਜਾ ਸਕੇਗੀ

ਜਿਸ ਸੰਕਟ ਦਾ ਡਰ ਸੀ ਤੇ ਜਿਸ ਦੀ ਚੇਤਾਵਨੀ ਵਾਰ-ਵਾਰ ਵਿਗਿਆਨੀ ਦਿੰਦੇ ਆ ਰਹੇ ਸਨ, ਆਖ਼ਰ ਉਸ ਨੇ ਦੇਸ਼ ਨੂੰ ਆ ਲਪੇਟੇ ਵਿਚ ਲਿਆ। ਵਾਤਾਵਰਣ ਮਾਹਰ ਵਾਰ-ਵਾਰ ਦੁਹਾਈ ਦਿੰਦੇ ਰਹੇ ਕਿ ਜੇ ਮਨੁੱਖ ਅਪਣੀ ਖ਼ੁਦਗ਼ਰਜ਼ੀ ਤੋਂ ਬਾਜ਼ ਨਾ ਆਇਆ ਤਾਂ ਫਿਰ ਦੁਨੀਆਂ ਨਹੀਂ ਬਚਾਈ ਜਾ ਸਕੇਗੀ। ਪਿਛਲੇ ਸਾਲ ਅਸੀ ਆਸਟ੍ਰੇਲੀਆ ਵਿਚ ਮਹੀਨਿਆਂ ਤਕ ਚਲਦੀ ਅੱਗ ਵੇਖੀ। ਕੋਵਿਡ ਕੋਲੋਂ ਡਰਦੇ ਮਾਰੇ ਦੁਨੀਆਂ ਨੂੰ ਅਪਣੇ ਘਰਾਂ ਵਿਚ ਚੂਹੇ ਵਾਂਗ ਖੁੱਡਾਂ ਵਿਚ ਬੰਦ ਹੁੰਦਿਆਂ ਵੇਖਿਆ। ਅੱਤ ਦੀ ਗਰਮੀ ਤੇ ਅੱਤ ਦੀ ਠੰਢ ਵੇਖੀ ਤੇ ਅਜਿਹੀਆਂ ਥਾਵਾਂ ਤੇ ਵੇਖੀ ਜਿਥੇ ਕਦੇ ਇਸ ਤਰ੍ਹਾਂ ਦਾ ਮੌਸਮ ਵੇਖਿਆ ਤਕ ਵੀ ਨਹੀਂ ਸੀ।

 

Cut treeCut tree

 

ਸਾਰੇ ਇਨਸਾਨ ਸੜਕਾਂ ਤੋਂ ਗ਼ਾਇਬ ਹੋ ਜਾਣ ਨਾਲ, ਜੰਗਲੀ ਜਾਨਵਰ ਵੀ ਸੜਕਾਂ ਤੇ ਉਤਰ ਕੇ ਨਚਦੇ ਤੇ ਖੁੱਲ੍ਹੇ ਅਸਮਾਨ ਹੇਠ ਖ਼ੁਸ਼ੀ ਮਨਾਉਂਦੇ ਵੇਖੇ ਗਏ। ਜਦ ਮਨੁੱਖੀ ਦੁਨੀਆਂ ਬੰਦ ਸੀ ਤਾਂ ਇਨ੍ਹਾਂ ਦੀ ਦੁਨੀਆਂ ਨੂੰ ਪੂਰੀ ਆਜ਼ਾਦੀ ਸੀ। ਇਹ ਸੰਕੇਤ ਕਾਫ਼ੀ ਸੀ ਇਹ ਸਮਝਣ ਲਈ ਕਿ ਕੁਦਰਤ ਮਨੁੱਖ ਤੋਂ ਨਿਰਾਸ਼ ਹੈ ਤੇ ਹੁਣ ਚਾਲ ਬਦਲਣ ਦਾ ਵਕਤ ਆ ਚੁੱਕਾ ਹੈ ਪਰ ਨਾ ਮਨੁੱਖ ਪਹਿਲਾਂ ਸਮਝਿਆ ਸੀ ਤੇ ਨਾ ਹੁਣ ਸਮਝਣ ਵਾਲਾ ਹੈ। ਸੋ ਜਿਹੜਾ ਸਾਇੰਸਦਾਨ ਤਾਪਮਾਨ ਦੇ ਵਧਣ ਦੇ ਖ਼ਤਰੇ ਦੀ ਚੇਤਾਵਨੀ ਦਿੰਦਾ ਆ ਰਿਹਾ ਸੀ, ਹੁਣ ਹਾਰ ਮੰਨ ਬੈਠਾ ਹੈ ਕਿ ਦੁਨੀਆਂ ਦਾ ਤਾਪਮਾਨ ਆਮ ਨਾਲੋਂ 1.5 ਸੈਲਸੀਅਸ ਵੱਧ ਗਿਆ ਹੈ।

 

Cut treeCut tree

 

ਸਮੁੰਦਰ ਦਾ ਪਾਣੀ 2.7 ਮੀਟਰ ਉਪਰ ਆਉਣ ਵਾਲਾ ਹੈ ਜਿਸ ਨਾਲ ਦੁਨੀਆਂ ਦੇ ਕਈ ਸ਼ਹਿਰਾਂ ਦੇ ਸਮੁੰਦਰੀ ਤੱਟ ਤਬਾਹ ਹੋ ਜਾਣਗੇ। ਬਰਫ਼ੀਲੀਆਂ ਪਹਾੜੀਆਂ ਦੇ ਪਿਘਲਣ ਨਾਲ ਆਉਣ ਵਾਲੇ ਸਮੇਂ ਵਿਚ ਪਾਣੀ ਦੀ ਸਮੱਸਿਆ ਆਉਣ ਵਾਲੀ ਹੈ।ਅਸੀ ਵੱਡੇ ਅਮੀਰ ਦੇਸ਼ਾਂ ਤੇ ਦੋਸ਼ ਥੱਪ ਕੇ ਉਨ੍ਹਾਂ ਨੂੰ ‘ਕੁਦਰਤ ਦੀ ਇਸ ਥਕਾਵਟ’ ਲਈ ਦੋਸ਼ੀ ਗਰਦਾਨ ਸਕਦੇ ਹਾਂ, ਪਰ ਉਹ ਤਾਂ ਅਸੀ ਕਾਫ਼ੀ ਚਿਰ ਤੋਂ ਕਰਦੇ ਆ ਰਹੇ ਹਾਂ। ਅੱਜ ਦੀ ਦੁਨੀਆਂ ਐਸੀ ਹੋ ਗਈ ਹੈ ਕਿ ਉਹ ਪੈਸੇ ਨੂੰ ਅਪਣੀ ਜਾਨ ਤੋਂ ਵੱਧ ਮਹੱਤਵ ਦਿੰਦੀ ਹੈ।

 

Cut treeCut tree

 

ਜਿਹੜੇ ਲੋਕ ਮੌਤ ਦੇ ਦਰਵਾਜ਼ੇ ਤੋਂ, ਇਕ ਸਾਹ ਵਾਸਤੇ ਤੜਫਦੇ ਵਾਪਸ ਆਏ ਹਨ, ਉਹ ਸ਼ਾਇਦ ਜ਼ਿੰਦਗੀ ਦੀ ਅਹਿਮੀਅਤ ਸਮਝ ਗਏ ਹਨ ਤੇ ਜਾਣ ਗਏ ਹਨ ਕਿ ਕਰੋੜਾਂ ਰੁਪਏ ਜੇਬ ਵਿਚ ਹੋਣ ਦੇ ਬਾਵਜੂਦ ਇਨਸਾਨ, ਸਾਹ ਲਈ ਵੀ ਮੰਗਤਾ, ਭਿਖਾਰੀ ਤੇ ਸਾਹ-ਸੱਤ ਹੀਣਾ ਬਣ ਜਾਂਦਾ ਹੈ, ਭਾਵੇਂ ਇਨ੍ਹਾਂ ਮੌਤ ਦੇ ਮੂੰਹੋਂ ਹੋ ਕੇ ਵਾਪਸ ਆਉਣ ਵਾਲਿਆਂ ਦੀ ਗਿਣਤੀ ਅਜੇ ਬਹੁਤ ਜ਼ਿਆਦਾ ਨਹੀਂ।

 

Nitin GadkariNitin Gadkari

 

ਜ਼ਿਆਦਾ ਗਿਣਤੀ ਤਾਂ ਪੈਸੇ ਦੇ ਅੰਬਾਰ ਨੂੰ ਮਹੱਤਵ ਦੇਣ ਵਾਲਿਆਂ ਦੀ ਹੈ। ਸਾਡੇ ਅਪਣੇ ਦੇਸ਼ ਦੇ ਆਗੂ ਭਾਰਤੀ ਆਰਥਕਤਾ ਨੂੰ 5 ਬਿਲੀਅਨ ਦੀ ਆਰਥਕਤਾ ਬਣਾਉਣ ਦੀ ਗੱਲ ਕਰਨ ਵੇਲੇ ਵੀ ਇਹੀ ਗ਼ਲਤੀ ਕਰ ਰਹੇ ਹਨ। ਨਿਤਿਨ ਗਡਕਰੀ ਨੇ ਹਾਈਵੇ ਬਣਾਉਣ ਸਮੇਂ ਵਾਤਾਵਰਣ ਨੂੰ ਧਿਆਨ ਵਿਚ ਨਾ ਰੱਖਣ ਤੇ ਇਕ ਟਿਪਣੀ ਕੀਤੀ ਸੀ ਕਿ ‘ਇਹ ਗ਼ਲਤ ਹੈ ਕਿ ਗ਼ਰੀਬ ਦੇਸ਼ਾਂ ਨੂੰ ਧਰਤੀ ਨੂੰ ਬਚਾਉਣ ਬਾਰੇ ਸੋਚਣਾ ਪੈ ਰਿਹਾ ਹੈ ਜਦ ਕਿ ਅਮੀਰ ਦੇਸ਼ ਕੁਦਰਤ ਨੂੰ ਉੁਜਾੜਦੇ ਆ ਰਹੇ ਹਨ।’ ਗੱਲ ਤਾਂ ਸਹੀ ਹੈ ਪਰ ਅਸੀ ਗ਼ਰੀਬ ਹੋਣ ਦੇ ਨਾਲ-ਨਾਲ ਅਬਾਦੀ ਵਿਚ ਅਮੀਰ ਵੀ ਹਾਂ। ਸੱਭ ਤੋਂ ਘੱਟ ਜ਼ਮੀਨ ਉਤੇ ਸੱਭ ਤੋਂ ਵੱਧ ਲੋਕਾਂ ਦੇ ਰਹਿਣ ਦੀ ਔਕੜ ਸਾਨੂੰ ਪੇਸ਼ ਆ ਰਹੀ ਹੈ, ਜੋ ਇਸ ਵਾਤਾਵਰਣ ਦੇ ਖ਼ਤਰੇ ਨੂੰ ਸਾਡੇ ਵਾਸਤੇ ਬਾਕੀ ਦੁਨੀਆਂ ਨਾਲੋਂ ਦੁਗਣਾ ਕਰਦੀ ਹੈ। 

 

Nitin GadkariNitin Gadkari

 

ਅਮੀਰ ਹੋਣ ਦੀ ਕਾਹਲ ਵਿਚ ਭਾਰਤ ਨੇ 2014-2020 ਵਿਚ 270 ਅਜਿਹੇ ਉਦਯੋਗਿਕ ਪ੍ਰੋਜੈਕਟ ਪਾਸ ਕੀਤੇ ਜੋ ਕਿ ਵਾਤਾਵਰਣ ਵਾਸਤੇ ਖ਼ਤਰਾ ਬਣ ਸਕਦੇ ਹਨ। ਅਸੀ ਉਤਰਾਖੰਡ ਵਿਚ ਵਾਤਾਵਰਣ ਨਾਲ ਖਿਲਵਾੜ ਦਾ ਅਸਰ ਵੇਖ ਰਹੇ ਹਾਂ। ਗੁੜਗਾਉਂ ਵਿਚ ਅਰਾਵਲੀ ਨੂੰ ਸਰਕਾਰ ਦੀ ‘ਵਿਕਾਸ ਨੀਤੀ’ ਤੋਂ ਬਚਾਉਣ ਵਾਸਤੇ ਲੋਕ ਸੜਕਾਂ ਤੇ ਉਤਰ ਆਏ ਤੇ ਸੁਪ੍ਰੀਮ ਕੋਰਟ ਦੀ ਮਦਦ ਨਾਲ ਉਸ ਕਮਜ਼ੋਰ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਆਰੇ ਜੰਗਲ ਨੂੰ ਵੀ ਸਰਕਾਰ ਵਿਕਾਸ ਦੇ ਨਾਂ ਤੇ ਕੁਰਬਾਨ ਕਰਨ ਵਿਚ ਲੱਗੀ ਹੋਈ ਸੀ ਪਰ ਉਹ ਜੰਗਲ ਦੀ ਕਿਸਮਤ ਸੀ ਕਿ ਸ਼ਿਵ ਸੈਨਾ ਵਿਚ ਆ ਗਈ ਤੇ ਨੀਤੀ ਬਦਲ ਗਈ। ਅੱਜ ਮੁੰਬਈ ਵਿਚ ਜੋ ਹਾਲਾਤ ਹਨ, ਉਹ ਵਿਕਾਸ ਦੀ ਨਹੀਂ ਬਲਕਿ ਲਾਹਪ੍ਰਵਾਹੀ ਦੀ ਤਸਵੀਰ ਪੇਸ਼ ਕਰਦੇ ਹਨ। 

 

Supreme CourtSupreme Court

 

ਗੋਆ ਵਿਚ ਕੋਲਾ ਮਾਈਨਿੰਗ ਕਾਰਨ ਵਾਸਕੋ ਦਾ ਸ਼ਹਿਰ ਅੱਜ ਬਿਮਾਰੀਆਂ ਦਾ ਘਰ ਬਣ ਚੁੱਕਾ ਹੈ ਪਰ ਸਰਕਾਰ ਵਿਕਾਸ ਦੇ ਨਾਂ ਤੇ ਹਜ਼ਾਰਾਂ ਪੇੜ ਪੌਦੇ ਕੱਟ ਕੇ ਮਾਈਨਿੰਗ ਤੇ ਉਦਯੋਗ ਦਾ ਖੇਤਰ ਵੱਡਾ ਕਰਨ ਦਾ ਕੰਮ ਕਰ ਰਹੀ ਹੈ ਜਿਸ ਨਾਲ ਗੋਆ ਦਾ ਵਾਤਾਵਰਣ ਵੱਡੇ ਖ਼ਤਰੇ ਵਿਚ ਪੈ ਜਾਵੇਗਾ। ਸਮੁੰਦਰੀ ਤਟ ਹੋਣ ਕਾਰਨ ਨਾਸਾ ਮੁਤਾਬਕ ਇਸ ਸੂਬੇ ਵਾਸਤੇ ਹੋਰ ਬੜੇ ਸੰਕਟ ਨਜ਼ਰ ਆ ਰਹੇ ਹਨ।  ਅੱਜ ਭਾਰਤ ਨੂੰ ਅਪਣੇ ਆਪ ਨੂੰ ਬਚਾਉਣ ਵਾਸਤੇ ਇਕ ਨੀਤੀ ਦੀ ਲੋੜ ਹੈ। ਭਾਰਤ ਅਪਣੇ ਆਪ ਨੂੰ ਉਦਯੋਗ ਦੇ ਸਹਾਰੇ ਉਸ ਦੌੜ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ ਜਿਸ ਨੂੰ ਉਹ ਜਿੱਤ ਨਹੀਂ ਸਕਦਾ। ਇਸ ਨਾਲ ਭਾਰਤ ਅਪਣੀ ਵਿਸ਼ਾਲ ਆਬਾਦੀ ਨੂੰ ਨੁਕਸਾਨ ਜ਼ਰੂਰ ਪਹੁੰਚਾ ਸਕਦਾ ਹੈ। ਇਸ ਦੌੜ ਵਿਚ ਅੱਜ ਅਸੀ ਕੁੱਝ ਮੁੱਠੀ ਭਰ ਘਰਾਣਿਆਂ ਦੇ ਖ਼ਜ਼ਾਨਿਆਂ ਵਿਚ ਹੀ ਦੌਲਤ ਆਉਂਦੀ ਵੇਖ ਸਕਦੇ ਹਾਂ ਪਰ ਆਮ ਭਾਰਤੀ, ਭਾਰਤ ਦੇ ਕੁਦਰਤੀ ਜ਼ਖ਼ੀਰਿਆਂ ਵਾਂਗ ਲੁਟਿਆ ਗਿਆ ਹੈ। ਆਮ ਨਾਗਰਿਕ ਅੱਜ ਬਰਬਾਦ ਹੋ ਚੁੱਕਾ ਹੈ ਤੇ ਚੁੱਪੀ ਵਿਚ ਰਹਿ ਕੇ ਮਰ ਰਿਹਾ ਹੈ। ਵਾਤਾਵਰਣ ਦੀ ਚੇਤਾਵਨੀ ਨੂੰ ਸਮਝਣ ਦੀ ਲੋੜ ਹੈ ਤੇ ਦੁਨੀਆਂ ਨੂੰ ਭਾਰਤ ਦੀ ਵਿਲੱਖਣਤਾ ਵਿਖਾਉਣ ਦਾ ਮੌਕਾ ਵੀ।                         -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement